2019 ਵਿਚ ਇਹਨਾਂ ਮੋਬਾਇਲਾਂ ’ਤੇ ਬੰਦ ਹੋ ਜਾਵੇਗਾ ਵਟਸਐਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਉਪਲੱਬਧ ਹੋਣਗੇ ਨਵੇਂ ਵਰਜ਼ਨ

Whatsapp will stop working on windows phone including iphone 31 December 2018?

ਨਵੀਂ ਦਿੱਲੀ: ਵਟਸਐਪ ਦਾ ਇਸਤੇਮਾਲ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਪਰ ਇਸ ਦੀ ਇਕ ਬੁਰੀ ਖ਼ਬਰ ਵੀ ਸਾਹਮਣੇ ਆਈ ਹੈ। ਵਟਸਐਪ ਕਈ ਫੋਨਾਂ ’ਤੇ ਹਮੇਸ਼ਾ ਲਈ ਬੰਦ ਹੋ ਜਾਵੇਗਾ। 31 ਦਸੰਬਰ 2019 ਤੋਂ ਬਾਅਦ ਵਿੰਡੋਜ਼ ਓਐਸ ਫੋਨ ’ਤੇ  ਵਟਸਐਪ ਬੰਦ ਹੋ ਜਾਵੇਗਾ। ਜੇਕਰ ਤੁਸੀਂ ਵਟਸਐਪ ਇਸਤੇਮਾਲ ਕਰਨਾ ਹੈ ਤਾਂ 1 ਜਨਵਰੀ 2020 ਤੋਂ ਪਹਿਲਾਂ ਵਿੰਡੋਜ਼ ਓਐਸ ਮੋਬਾਇਲ ਨੂੰ ਵੇਚਣਾ ਪਵੇਗਾ ਅਤੇ ਐਂਡਰੋਇਡ ਫੋਨ ਲੈਣਾ ਪਵੇਗਾ।

ਵਟਸਐਪ ਮੁਤਾਬਕ ਕਈ ਪੁਰਾਣੇ ਵਰਜ਼ਨ ਹਟਾ ਲਏ ਜਾਣਗੇ। ਇਹਨਾਂ ਪੁਰਾਣੇ ਵਰਜ਼ਨਾਂ ਵਿਚ ਐਂਡਰੋਇਡ ਆਈਓਏਸ ਅਤੇ ਵਿੰਡੋਜ਼ ਦੇ ਨਾਮ ਸ਼ਾਮਲ ਹਨ। ਇਸ ਤੋਂ ਪਹਿਲਾਂ 31 ਦਸੰਬਰ 2017 ਤੋਂ ਬਾਅਦ ਬਲੈਕਬੇਰੀ ਓਐਸ, ਬਲੈਕਬੇਰੀ 10, ਵਿੰਡੋਜ਼ ਫੋਨ 8.0 ਨੋਕੀਆ ਐਸ40, ਨੋਕੀਆ ਸਿੰਬੀਅਨ ਐਸ60 ਅਤੇ ਬਾਕੀ ਪੁਰਾਣੇ ਪਲੇਟਫਾਰਮ ਲਈ ਵਟਸਐਪ ਬੰਦ ਕਰ ਦਿੱਤਾ ਗਿਆ ਸੀ।

ਐਪਲ ਦੇ ਆਈਫੋਨ ਦੀ ਗੱਲ ਕਰੀਏ ਤਾਂ ਵਟਸਐਪ ਪਹਿਲਾਂ ਤੋਂ ਹੀ ਆਈਫੋਨ ਆਈਓਐਸ6, ਆਈਫੋਨ 3G ਐਸ ਵਿਚ ਬੰਦ ਹੋ ਚੁੱਕਾ ਹੈ। ਵਟਸਐਪ ’ਤੇ ਸ਼ੋਪਿੰਗ ਦਾ ਸ਼ੌਂਕ ਵੀ ਪੂਰਾ ਕੀਤਾ ਜਾ ਸਕਦਾ ਹੈ। ਵਟਸਐਪ ਤੇ ਆਨਲਾਈਨ ਸ਼ੋਪਿੰਗ ਦੀ ਸੁਵਿਧਾ ਮਿਲਣ ਜਾ ਰਹੀ ਹੈ। ਵਟਸਐਪ ਬਿਜ਼ਨੈਸ ਲਈ ਕੁਝ ਬਦਲਾਅ ਕੀਤੇ ਗਏ ਹਨ।

ਕੁਝ ਨਵੇਂ ਫੀਚਰ ਵੀ ਆਏ ਹਨ। ਕੰਪਨੀ ਨੇ ਵਟਸਐਪ ਬਿਜ਼ਨੈਸ ਲਈ ਕੈਟਲਾਗ ਬਣਾਇਆ ਹੈ। ਇਸ ਦੇ ਤਹਿਤ ਕਸਟਮਰਸ ਚੈਟ ਕਰਦੇ ਕਰਦੇ ਪ੍ਰੋਡੈਕਟਸ ਦੀ ਸੂਚੀ ਵੀ ਦੇਖ ਸਕਦੇ ਹਨ। ਜੇਕਰ ਕਸਟਮਰ ਇਹਨਾਂ ਪ੍ਰੋਡੈਕਟਸ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਖਰੀਦ ਵੀ ਸਕਦਾ ਹੈ।