Google ਨੇ Play store ਤੋਂ ਹਟਾਏ 813 ਖ਼ਤਰਨਾਕ Apps, ਤੁਸੀਂ ਵੀ ਕਰੋ Delete ਤੇ ਹੋ ਜਾਵੋ ਸਾਵਧਾਨ
ਗੂਗਲ ਨੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ ਦਰਅਸਲ ਗੂਗਲ ਨੇ ਅਜਿਹੇ ਸੈਂਕੜੇ ਸ਼ੱਕੀ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ
ਨਵੀਂ ਦਿੱਲੀ - ਗੂਗਲ ਨੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ ਦਰਅਸਲ ਗੂਗਲ ਨੇ ਅਜਿਹੇ ਸੈਂਕੜੇ ਸ਼ੱਕੀ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ ਜੋ ਲੋਕਾਂ ਦੀ ਜਸੂਸੀ ਕਰਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਇਸ ਤਰ੍ਹਾਂ ਦੇ ਐਪਸ ਨੂੰ ਕ੍ਰੀਪਵੇਅਰ (Creepware ) ਕਿਹਾ ਜਾਂਦਾ ਹੈ।
ਇਹ ਐਪਸ ਕਈ ਵਾਰ Download ਕੀਤੇ ਜਾ ਚੁੱਕੇ ਇਨ੍ਹਾਂ ਐਪਸ ਨੂੰ ਹੈਕਰ ਆਪਰੇਟ ਕਰਦੇ ਸਨ। ਇਕ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਗੂਗਲ ਨੇ ਅਜਿਹੇ 813 ਐਪਸ ਨੂੰ ਬੈਨ ਕਰ ਦਿੱਤਾ ਹੈ।
Creepware App - ਕ੍ਰੀਪਵੇਅਰ ਐਪਸ ਉਹ ਹੁੰਦੇ ਹਨ ਜਿਨ੍ਹਾਂ ਦਾ ਇਸਤੇਮਾਲ ਹੈਕਰ ਕਿਸੇ ਵਿਅਕਤੀ ਦੀ ਜਸੂਸੀ ਕਰਨ, ਧਮਕੀ ਦੇਣ ਜਾਂ ਧੋਖਾਧੜੀ ਕਰਨ ਲਈ ਕਰਦੇ ਹਨ। ਇਨ੍ਹਾਂ ਰਾਹੀਂ ਹੈਕਰ ਤੁਹਾਡੀ ਆਨਲਾਈਨ ਐਕਟਿਵਿਟੀ ਟ੍ਰੈਕ ਕਰਦੇ ਹਨ ਅਤੇ ਤੁਹਾਡੇ ਪਾਸਵਰਡ ਤੱਕ ਚੋਰੀ ਕਰ ਲੈਂਦੇ ਹਨ।
ਇਸ ਤੋਂ ਬਾਅਦ ਇਸ ਜਾਣਕਾਰੀ ਦਾ ਗਲਤ ਇਸਤੇਮਾਲ ਕਰਦੇ ਹਨ। ਜਿਵੇਂ ਹੀ ਕੋਈ ਵਿਅਕਤੀ ਇਸ ਤਰ੍ਹਾਂ ਦੇ ਐਪ ਨੂੰ ਡਾਊਨਲੋਡ ਕਰਦੇ ਹਨ, ਹੈਕਰ ਨੂੰ ਉਨ੍ਹਾਂ ਦੇ ਫੋਨ ਦੀਆਂ ਫਾਈਲਾਂ, ਮੈਸੇਜਿਸ ਅਤੇ ਕੈਮਰੇ ਆਦਿ ਦਾ ਐਕਸੈਸ ਮਿਲ ਜਾਂਦਾ ਹੈ। ਸਾਈਬਰ ਸਕਿਓਰਿਟੀ ਫਰਮ ਨਾਰਟਨ ਮੁਤਾਬਕ, 'ਕ੍ਰੀਪਵੇਅਰ ਰਾਹੀਂ ਹੈਕਰ ਦੂਰ ਬੈਠ ਕੇ ਹੀ ਤੁਹਾਡੇ ਕੰਪਿਊਟਰ ਜਾਂ ਮੋਬਾਇਲ ਡਿਵਾਈਸ 'ਤੇ ਕੰਟਰੋਲ ਕਰ ਲੈਂਦੇ ਹਨ।
ਇਹ ਤੁਹਾਡੇ ਡਿਵਾਈਸ ਦੇ ਕੈਮਰੇ ਅਤੇ ਮਾਈਕ੍ਰੋਫੋਨ ਰਾਹੀਂ ਤੁਹਾਨੂੰ ਦੇਖ ਅਤੇ ਸੁਣ ਸਕਦੇ ਹਨ। ਖੋਜਕਾਰਾਂ ਨੇ ਅਜਿਹੇ 1095 ਐਪਸ ਦਾ ਪਤਾ ਲਗਾਇਆ ਸੀ, ਜਿਨ੍ਹਾਂ ਨੂੰ ਸਾਲ 2017 ਤੋਂ 2019 ਵਿਚਕਾਰ 10 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਸੀ।