ਸਮਾਰਟ ਟੀਵੀ ਐਪਸ ਨਾਲ ਹੈ ਲੈਸ

ਏਜੰਸੀ

ਜੀਵਨ ਜਾਚ, ਤਕਨੀਕ

ਇਸ ਸਮਾਰਟ ਟੀਵੀ ਵੀ ਬਹੁਤ ਸਾਰੀਆਂ ਐਪਸ ਵੀ ਸ਼ਾਮਲ ਹਨ ਜਿਹਨਾਂ ਵਿਚ NetFlix, ਯੂਟਿਊਬ, ਗੂਗਲ ਅਸਿਸਟੈਂਟ ਸ਼ਾਮਲ ਹਨ।

Chinese company tcl launched 55inch p8e 4k ai smart android led tv

ਨਵੀਂ ਦਿੱਲੀ: ਆਏ ਦਿਨ ਕੁੱਝ ਨਾ ਕੁੱਝ ਨਵਾਂ ਲਾਂਚ ਹੁੰਦਾ ਹੀ ਰਹਿੰਦਾ ਹੈ। ਹੁਣ ਇਲੈਕਟ੍ਰਾਨਿਕਸ ਕੰਪਨੀਆਂ ਸਸਤੇ ਭਾਅ 'ਤੇ ਸਮਾਰਟ ਟੀਵੀ ਲਾਂਚ ਕਰਨ ਦਾ ਮੁਕਾਬਲਾ ਚਲ ਰਿਹਾ ਹੈ। ਚੀਨੀ ਕੰਪਨੀ ਟੀਸੀਐਲ ਨੇ 55 ਇੰਚ ਦੀ ਡਿਸਪਲੇਅ ਵਾਲਾ P8E 4K ਏਆਈ ਸਮਾਰਟ ਐਂਡਰੌਇਡ ਐਲਈਡੀ ਟੀਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 40,990 ਰੁਪਏ ਹੈ। ਇਸ ਸਮਾਰਟ ਟੀਵੀ ਵੀ ਬਹੁਤ ਸਾਰੀਆਂ ਐਪਸ ਵੀ ਸ਼ਾਮਲ ਹਨ ਜਿਹਨਾਂ ਵਿਚ NetFlix, ਯੂਟਿਊਬ, ਗੂਗਲ ਅਸਿਸਟੈਂਟ ਸ਼ਾਮਲ ਹਨ।

ਟੀਸੀਐਲ ਦੇ ਇਸ ਲੇਟੈਸਟ ਟੀਵੀ ਨੂੰ ਅਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਇਸ ਟੀਵੀ ਦੀ ਸਭ ਤੋਂ ਖ਼ਾਸ ਵਿਸ਼ੇਸ਼ਤਾ ਇਸ ਦੇ ਹੈਂਡਸ-ਫਰੀ ਵਾਇਲ ਇੰਟਰੈਕਸ਼ਨ ਫੀਚਰ ਹਨ। ਇਸ ਦੀ ਮਦਦ ਨਾਲ ਯੂਜ਼ਰ ਕਾਫ਼ੀ ਦੂਰ ਤੋਂ ਟੀਵੀ ਨੂੰ ਵਾਇਸ ਕਮਾਂਡ ਦੇ ਜ਼ਰੀਏ ਕੰਟਰੋਲ ਕਰ ਸਕਦੇ ਹਨ। ਇਹ ਟੀਟੀ ਐਂਡਰੌਇਡ 9 'ਤੇ ਅਧਾਰਿਤ ਹੈ। ਇਸ ਵਿਚ ਕੁਆਡ-ਕੋਰ CPU, 2GB ਰੈਮ, 16GB ਸਟੋਰੇਜ਼ ਹੈ।

ਇਹ ਏਆਈ ਫੀਚਰ ਨਾਲ ਲੈਸ ਹੈ ਜੋ ਯੂਜ਼ਰ ਨੂੰ ਕੰਟੈਂਟ ਦੇ ਹਿਸਾਬ ਨਾਲ ਬਿਹਤਰੀਨ ਵੀਡੀਉ/ਆਡੀਉ ਕਵਾਲਟੀ ਦਿੰਦਾ ਹੈ। ਇਸ ਤੋਂ ਇਲਾਵਾ ਇਸ ਸਮਾਰਟ ਟੀਵੀ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ ਫੀਚਰ ਹੈ। ਹੋਰ ਤੇ ਹੋਰ ਇਸ ਵਿਚ ਪਲੇਅ ਸਟੋਰ ਤੋਂ ਗੇਮਜ਼ ਇੰਸਟਾਲ ਕੀਤੀਆਂ ਜਾ ਸਕਦੀਆਂ ਹਨ।