ਆਨਲਾਈਨ ਗਾਣੇ ਸੁਣਨ ਨਾਲ ਹੋ ਰਿਹੈ ਵੱਡਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਡਿਜੀਟਲ ਦੁਨੀਆਂ ਵਿਚ ਸੰਗੀਤ ਸੁਣਨਾ ਬਹੁਤ ਆਸਾਨ ਹੈ

Online Music

ਡਿਜੀਟਲ ਦੁਨੀਆਂ ਵਿਚ ਸੰਗੀਤ ਸੁਣਨਾ ਬਹੁਤ ਆਸਾਨ ਹੈ। ਤੁਸੀਂ ਕਿਸੇ ਵੀ ਵੈੱਬਸਾਈਟ 'ਤੇ ਜਾ ਕੇ ਅਪਣੇ ਪਸੰਦੀਦਾ ਗੀਤ ਸੁਣ ਸਕਦੇ ਹੋ। ਇਸ ਨੂੰ ਕਾਪੀ ਕਰਨਾ ਆਸਾਨ ਹੈ।

ਸੰਗੀਤ ਦੇ ਇਹ ਅਜਿਹੇ ਮਾਧਿਅਮ ਨੇ ਜਿਨ੍ਹਾਂ ਵਿਚ ਕਿਸੇ ਤਰ੍ਹਾਂ ਦੇ ਤੱਤ ਤਾਂ ਨਹੀਂ ਇਸਤੇਮਾਲ ਹੁੰਦੇ, ਪਰ ਇਹ ਵਾਤਾਵਰਣ ਲਈ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਜੋ ਇਲੈਕਟ੍ਰਾਨਿਕ ਫ਼ਾਈਲ ਤੁਸੀਂ ਡਾਊਨਲੋਡ ਕਰਦੇ ਹੋ ਜਾਂ ਸਿੱਧਾ ਸਟ੍ਰੀਮ ਕਰਦੇ ਹੋ, ਉਨ੍ਹਾਂ ਨੂੰ ਕਿਸੇ ਸਰਵਰ ਵਿਚ ਸੁਰੱਖਿਅਤ ਰਖਿਆ ਜਾਂਦਾ ਹੈ।

ਇਨ੍ਹਾਂ ਸਰਵਰਾਂ ਨੂੰ ਠੰਢਾ ਕਰਨ ਵਿਚ ਬਹੁਤ ਬਿਜਲੀ ਖ਼ਰਚ ਹੁੰਦੀ ਹੈ। ਵਾਈ-ਫਾਈ ਦੀ ਵਰਤੋਂ ਹੁੰਦੀ ਹੈ ਤੇ ਮੋਬਾਈਲ ਜਾਂ ਪਲੇਅਰ ਵਰਗੀਆਂ ਇਲੈਕਟ੍ਰਾਨਿਕ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ।

ਤੁਸੀਂ ਜਿੰਨੀ ਵਾਰ ਗਾਣਾ ਸਟ੍ਰੀਮ ਕਰਦੇ ਹੋ, ਉਨ੍ਹੀਂ ਵਾਰ ਇਹ ਪ੍ਰਕਿਰਿਆ ਦੁਹਰਾਈ ਜਾਂਦੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਸ 'ਤੇ ਬਹੁਤ ਬਿਜਲੀ ਜ਼ਿਆਦਾ ਖ਼ਰਚ ਹੁੰਦੀ ਹੈ। ਇਸ ਦੇ ਮੁਕਾਬਲੇ ਕੋਈ ਰੀਕਾਰਡ, ਸੀਡੀ ਜਾਂ ਕੈਸੇਟ ਇਕ ਵਾਰ ਖ਼ਰੀਦਣ ਤੋਂ ਬਾਅਦ ਵਾਰ-ਵਾਰ ਬਜਾਇਆ ਜਾ ਸਕਦਾ ਹੈ।

ਇਸ ਨੂੰ ਸਿਰਫ਼ ਚਲਾਉਣ 'ਚ ਹੀ ਬਿਜਲੀ ਖ਼ਰਚ ਹੁੰਦੀ ਹੈ। ਜੇਕਰ ਕਿਸੇ ਹਾਈ-ਫ਼ਾਈ ਸਾਊਂਡ ਸਿਸਟਮ 'ਤੇ ਤੁਸੀਂ ਪਲੈਅਰ ਚਲਾਉਂਦੇ ਹੋ ਤਾਂ ਉਸ ਵਿਚ 107 ਕਿਲੋਵਾਟ ਬਿਜਲੀ ਸਾਲ ਭਰ ਵਿਚ ਖ਼ਰਚ ਹੁੰਦੀ ਹੈ।

ਉੱਥੇ ਹੀ ਸੀਡੀ ਚਲਾਉਣ ਵਿਚ 3417 ਕਿਲੋਵਾਟ ਬਿਜਲੀ ਲਗਦੀ ਹੈ। ਹੁਣ ਤੁਹਾਡੇ ਸਾਹਮਣੇ ਦੋਵੇਂ ਹੀ ਵਿਕਲਪ ਹਨ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੁਦਰਤ ਦੀ ਸਾਂਭ-ਸੰਭਾਲ ਲਈ ਕਿਹੜਾ ਤਰੀਕਾ ਅਪਨਾਉਣਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।