ਗੂਗਲ ਨੇ ਲਾਂਚ ਕੀਤੀ ਸ਼ਾਪਿੰਗ ਵੈਬਸਾਈਟ, ਫਲਿਪਕਾਰਟ ਅਤੇ ਐਮਾਜ਼ੋਨ ਨੂੰ ਮਿਲੇਗੀ ਚਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਦੁਨੀਆਂ ਦੀ ਮੰਨੀ - ਪ੍ਰਮੰਨੀ ਸਰਚ ਇੰਜਨ ਕੰਪਨੀ ਗੂਗਲ ਨੇ ਭਾਰਤ ਵਿਚ ਅਪਣਾ ਆਨਲਾਈਨ ਸ਼ਾਪਿੰਗ ਵੈਬਸਾਈਟ Google Shopping ਲਾਂਚ ਕੀਤਾ ਹੈ। ਗੂਗਲ ਦੇ ਈ - ਕਾਮਰਸ ...

Google Shopping

ਨਵੀਂ ਦਿੱਲੀ (ਭਾਸ਼ਾ) :- ਦੁਨੀਆਂ ਦੀ ਮੰਨੀ - ਪ੍ਰਮੰਨੀ ਸਰਚ ਇੰਜਨ ਕੰਪਨੀ ਗੂਗਲ ਨੇ ਭਾਰਤ ਵਿਚ ਅਪਣਾ ਆਨਲਾਈਨ ਸ਼ਾਪਿੰਗ ਵੈਬਸਾਈਟ Google Shopping ਲਾਂਚ ਕੀਤਾ ਹੈ। ਗੂਗਲ ਦੇ ਈ - ਕਾਮਰਸ ਸੈਕਟਰ ਵਿਚ ਉਤਰਦੇ ਹੀ ਭਾਰਤ ਵਿਚ ਪਹਿਲਾਂ ਤੋਂ ਹੀ ਲੋਕਪ੍ਰਿਯ ਹੋ ਚੁੱਕੇ ਆਨਲਾਈਨ ਵੈਬਸਾਈਟ Flipkart, Amazon ਅਤੇ Paytm ਨੂੰ ਚਣੌਤੀ ਮਿਲ ਸਕਦੀ ਹੈ।

Google ਦੇ ਉਪ ਪ੍ਰਧਾਨ ( ਪ੍ਰੋਡਕਟ ਮੈਨੇਜਮੈਂਟ) ਸੁਰੋਜੀਤ ਚਟਰਜੀ ਦੇ ਬਿਆਨ ਦੇ ਅਨੁਸਾਰ Google ਦੇ ਰਾਹੀਂ ਅਸੀਂ ਦੁਨੀਆਂ ਵਿਚ ਸੂਚਨਾਵਾਂ ਨੂੰ ਸਾਰਿਆਂ ਲਈ ਅਕਸੈਸੀਬਲ ਅਤੇ ਲਾਭਦਾਇਕ ਬਣਾਉਂਦੇ ਹਾਂ। ਇਸ ਲਈ ਅਸੀਂ ਇਸ ਨਵੇਂ ਸ਼ਾਪਿੰਗ ਸਰਚ ਅਨੁਭਵ ਨੂੰ ਭਾਰਤੀ ਗਾਹਕਾਂ ਲਈ ਉਤਾਰ ਰਹੇ ਹਾਂ। ਇਸ ਦੇ ਜਰੀਏ ਗਾਹਕ ਆਸਾਨੀ ਨਾਲ ਕਿਸੇ ਵੀ ਪ੍ਰੋਡਕਟ 'ਤੇ ਮਿਲ ਰਹੇ ਆਫਰ ਨੂੰ ਸ਼ਾਰਟ ਆਉਟ ਕਰ ਸਕਣਗੇ ਅਤੇ ਅਪਣੇ ਲਈ ਸਹੀ ਪ੍ਰੋਡਕਟ ਦਾ ਚੋਣ ਕਰ ਸਕਣਗੇ।

Google Shopping ਦੀ ਮਦਦ ਨਾਲ ਗਾਹਕ ਮਲਟੀਪਲ ਈ - ਕਾਮਰਸ ਸਾਈਟ 'ਤੇ ਮਿਲ ਰਹੇ ਬੈਸਟ ਆਫਰ ਨੂੰ ਇਕੱਠੇ ਵੇਖ ਸਕਣਗੇ, ਜਿਸ ਵਿਚ ਰਿਟੇਲਰਸ ਵੀ ਸ਼ਾਮਿਲ ਹਨ। Google Shopping ਯੂਜ਼ਰ ਨੂੰ ਸਰਲ ਅਤੇ ਯੂਜ਼ਰ - ਫਰੈਂਡਲੀ ਸ਼ਾਪਿੰਗ ਐਕਸਪੀਰਿਅੰਸ ਪ੍ਰਦਾਨ ਕਰਦਾ ਹੈ। Google ਨੇ ਇਸ ਪਲੇਟਫਾਰਮ 'ਤੇ ਡੇਡੀਕੇਟਡ ਸੈਕਸ਼ਨ ਜੋੜੇਂ ਹਨ, ਜਿਸ ਵਿਚ ਪ੍ਰਾਈਸ ਡਰਾਪਸ, ਟਾਪ ਡੀਲਸ ਅਤੇ Google 'ਤੇ ਮੌਜੂਟ ਟਾਪ ਡੀਲਸ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਮੋਬਾਈਲ ਫੋਨ, ਸਪੀਕਰਸ, ਕੱਪੜੇ, ਕਿਤਾਬਾਂ, ਘੜੀਆਂ, ਹੋਮ ਡੇਕਾਰ, ਪਰਸਨਲ ਕੇਅਰ, ਅਪਲਾਈਜ ਆਦਿ ਲਈ ਕੈਟੇਗਰੀ ਸ਼ਾਮਿਲ ਹਨ। ਇਸ ਪਲੇਟਫਾਰਮ 'ਤੇ ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਪਾਵਰਡ ਸ਼ਾਪਿੰਗ ਦਾ ਅਕਸਪੀਰੀਅੰਸ ਮਿਲੇਗਾ। Google Lens ਦੀ ਮਦਦ ਨਾਲ ਤੁਸੀਂ ਕਿਸੇ ਵੀ ਪ੍ਰੋਡਕਟ ਨੂੰ ਸਕੈਨ ਕਰ ਕੇ ਇੱਥੇ ਸਰਚ ਕਰ ਸਕੋਗੇ।

ਇਸ ਦੇ ਲਈ ਤੁਹਾਨੂੰ ਸਮਾਰਟਫੋਨ ਦਾ ਕੈਮਰਾ ਇਸਤੇਮਾਲ ਕਰਨਾ ਹੋਵੇਗਾ। ਗੱਲ ਕਰੀਏ ਰਿਟੇਲਰਸ ਦੀ ਤਾਂ ਕੋਈ ਵੀ ਇੱਥੇ ਅਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਇਸ ਦੇ ਲਈ ਗੂਗਲ ਦੇ ਮਰਚੈਂਟ ਸੈਂਟਰ ਦਾ ਇਸਤੇਮਾਲ ਕਰਨਾ ਹੋਵੇਗਾ। ਮਰਚੈਂਟ ਸੈਂਟਰ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਭਾਸ਼ਾ ਨੂੰ ਵੀ ਸਪੋਰਟ ਕਰਦਾ ਹੈ।