ਦਸੰਬਰ 'ਚ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117.03 ਕਰੋੜ ਹੋਈ, ਮੋਬਾਈਲ ਕੁਨੈਕਸ਼ਨ ਘਟੇ: TRAI

ਏਜੰਸੀ

ਜੀਵਨ ਜਾਚ, ਤਕਨੀਕ

ਮਹੀਨਾਵਾਰ ਆਧਾਰ 'ਤੇ 0.02 ਫੀਸਦੀ ਵਾਧਾ ਦਰਜ ਕੀਤਾ ਗਿਆ

TRAI

 

ਨਵੀਂ ਦਿੱਲੀ:  ਦੇਸ਼ 'ਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਦਸੰਬਰ 2022 'ਚ ਮਾਮੂਲੀ ਵਧ ਕੇ 117.03 ਕਰੋੜ ਹੋ ਗਈ ਹੈ। ਇਸ ਵਿਚ ਫਿਕਸਡ ਲਾਈਨ ਕੁਨੈਕਸ਼ਨਾਂ ਦੀ ਗਿਣਤੀ ਵਿਚ ਵਾਧੇ ਦਾ ਅਹਿਮ ਯੋਗਦਾਨ ਰਿਹਾ। ਟੈਲੀਕਾਮ ਰੈਗੂਲੇਟਰ ਟਰਾਈ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਫੋਨ ਗਾਹਕਾਂ ਦੀ ਗਿਣਤੀ ਨਵੰਬਰ 'ਚ 117.01 ਕਰੋੜ ਤੋਂ ਵਧ ਕੇ ਦਸੰਬਰ 'ਚ 117.03 ਕਰੋੜ ਹੋ ਗਈ। ਇਸ ਤਰ੍ਹਾਂ ਮਹੀਨਾਵਾਰ ਆਧਾਰ 'ਤੇ 0.02 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਕੌਮਾਂਤਰੀ ਸਰਹੱਦ ਨੇੜਿਓਂ ਫਿਰ ਮਿਲੀ ਹੈਰੋਇਨ, BSF ਵੱਲੋਂ 2 ਪੈਕਟ ਬਰਾਮਦ 

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਆਪਣੀ ਮਾਸਿਕ ਸਬਸਕ੍ਰਾਈਬਰ ਰਿਪੋਰਟ 'ਚ ਕਿਹਾ ਕਿ ਵਾਇਰਲਾਈਨ ਗਾਹਕਾਂ ਦੀ ਗਿਣਤੀ ਨਵੰਬਰ 'ਚ 2.71 ਕਰੋੜ ਤੋਂ ਵਧ ਕੇ ਦਸੰਬਰ ਵਿਚ 2.74 ਕਰੋੜ ਹੋ ਗਈ ਹੈ। ਰਿਲਾਇੰਸ ਜੀਓ ਦੇ 2.92 ਲੱਖ ਨਵੇਂ ਗਾਹਕਾਂ ਦੀ ਗਿਣਤੀ ਨੇ ਫਿਕਸਡ ਫੋਨ ਗਾਹਕਾਂ ਦੀ ਗਿਣਤੀ ਵਿਚ ਵਾਧੇ ਪਿੱਛੇ ਅਹਿਮ ਭੂਮਿਕਾ ਨਿਭਾਈ ਹੈ। ਇਸ ਮਿਆਦ ਦੌਰਾਨ ਭਾਰਤੀ ਏਅਰਟੈੱਲ ਨੇ 1.46 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਜਦਕਿ BSNL ਨੇ 13,189 ਅਤੇ ਕਵਾਡਰੈਂਟ ਨੇ 6,355 ਨਵੇਂ ਗਾਹਕਾਂ ਨੂੰ ਜੋੜਿਆ।

ਇਹ ਵੀ ਪੜ੍ਹੋ : ਪਹਿਲੀ ਛਿਮਾਹੀ ਵਿਚ ਹੋਵੇਗੀ ਘੱਟ ਲੋਕਾਂ ਦੀ ਛਾਂਟੀ, ਸੀਨੀਅਰ ਪੇਸ਼ੇਵਰ ਹੋ ਸਕਦੇ ਹਨ ਵਧੇਰੇ ਪ੍ਰਭਾਵਿਤ : ਸਰਵੇਖਣ

ਦੂਜੇ ਪਾਸੇ MTNL ਨੇ ਮਹੀਨੇ ਦੌਰਾਨ 1.10 ਲੱਖ ਗਾਹਕ ਗੁਆਏ ਜਦਕਿ ਵੋਡਾਫੋਨ ਇੰਡੀਆ ਨੇ 15,920 ਲੈਂਡਲਾਈਨ ਗਾਹਕਾਂ ਨੂੰ ਗੁਆ ਦਿੱਤਾ। ਦਸੰਬਰ ਵਿਚ ਮੋਬਾਈਲ ਫੋਨ ਧਾਰਕਾਂ ਦੀ ਗਿਣਤੀ ਮਾਮੂਲੀ ਘਟ ਕੇ 114.29 ਕਰੋੜ ਰਹਿ ਗਈ। ਨਵੰਬਰ ਵਿਚ ਇਹ ਗਿਣਤੀ 114.30 ਕਰੋੜ ਸੀ। ਵੋਡਾਫੋਨ ਆਈਡੀਆ ਦੇ 24.7 ਲੱਖ ਗਾਹਕਾਂ ਦਾ ਘਾਟਾ ਇਸ ਗਿਰਾਵਟ ਦਾ ਵੱਡਾ ਕਾਰਨ ਸੀ।

ਇਹ ਵੀ ਪੜ੍ਹੋ : ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ, ਸਾਂਝੀ ਕੀਤੀ ਖੂਬਸੂਰਤ ਵੀਡੀਓ 

ਰਿਲਾਇੰਸ ਜੀਓ ਨੇ ਦਸੰਬਰ ਵਿਚ 17 ਲੱਖ ਨਵੇਂ ਮੋਬਾਈਲ ਫੋਨ ਕਨੈਕਸ਼ਨ ਜੋੜੇ, ਜਦਕਿ ਭਾਰਤੀ ਏਅਰਟੈੱਲ ਨੇ 15.2 ਲੱਖ ਨਵੇਂ ਗਾਹਕਾਂ ਨੂੰ ਜੋੜਿਆ। ਜਦਕਿ BSNL ਨੇ 8.76 ਲੱਖ ਗਾਹਕ ਗੁਆ ਦਿੱਤੇ। ਬਰਾਡਬੈਂਡ ਕੁਨੈਕਸ਼ਨ ਧਾਰਕਾਂ ਦੀ ਗਿਣਤੀ ਨਵੰਬਰ ਵਿਚ 82.53 ਕਰੋੜ ਤੋਂ ਵਧ ਕੇ ਦਸੰਬਰ ਵਿਚ 83.22 ਕਰੋੜ ਹੋ ਗਈ।