Covid19: Facebook ‘ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ! ਲਾਂਚ ਹੋਣ ਜਾ ਰਿਹਾ ਖ਼ਾਸ ਫੀਚਰ
ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ‘ਤੇ ਰੋਕ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ ਚੁੱਕਿਆ ਜਾ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ‘ਤੇ ਰੋਕ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ ਚੁੱਕਿਆ ਜਾ ਰਿਹਾ ਹੈ। ਦਰਅਸਲ ਫੇਸਬੁੱਕ ‘ਗੇਟਸ ਦ ਫੈਕਟ’ ਨਾਂਅ ਨਾਲ ਇਕ ਫੀਚਰ ਲੈ ਕੇ ਆ ਰਿਹਾ ਹੈ, ਜਿਸ ਦੇ ਜ਼ਰੀਏ ਗਲਤ ਜਾਣਕਾਰੀ ਫੈਲਣ ਤੋਂ ਰੋਕਣ ਵਿਚ ਕਾਫੀ ਹੱਦ ਤੱਕ ਮਦਦ ਮਿਲੇਗੀ।
ਫੇਸਬੁੱਕ ਸੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ, ‘ਅਸੀਂ ਮਾਰਚ ਤੋਂ ਹੀ ਗਲਤ ਜਾਣਕਾਰੀਆਂ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ। ਹੁਣ ਅਸੀਂ ਅਪਣੀ ਇਸ ਮੁਹਿੰਮ ਦਾ ਵਿਸਥਾਰ ਕਰਨ ਜਾ ਰਹੇ ਹਾਂ’। ਉਹਨਾਂ ਨੇ ਅੱਗੇ ਕਿਹਾ ਕਿ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਗਲਤ ਜਾਣਕਾਰੀ ਰੋਕਣ ਲਈ ਕੰਮ ਕਰ ਰਹੇ ਹਨ।
ਮਾਰਕ ਜ਼ਕਰਬਰਗ ਨੇ ਕਿਹਾ ਕਿ ਉਹ ਮਾਰਚ ਦੀ ਸ਼ੁਰੂਆਤ ਤੋਂ ਹੀ ਅਫ਼ਵਾਹਾਂ ‘ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਉਹ ਕਰੀਬ 12 ਦੇਸ਼ਾਂ ਵਿਚ 60 ਤੋਂ ਜ਼ਿਆਦਾ ਫੈਕਟ ਚੈੱਕ ਸੰਸਥਾਵਾਂ ਨਾਲ ਮਿਲ ਕੇ 50 ਭਾਸ਼ਾਵਾਂ ਵਿਚ ਗਲਤ ਸੂਚਨਾ ‘ਤੇ ਰੋਕ ਲਗਾਉਣ ਨੂੰ ਲੈ ਕੇ ਕੰਮ ਕਰ ਰਹੇ ਹਨ।
ਜਾਣਕਾਰੀ ਗਲਤ ਜਾਂ ਸਹੀ ਹੋਣ ‘ਤੇ ਉੱਥੇ ਲੇਬਲ ਵੀ ਲਗਾਇਆ ਜਾਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨਵੇਂ ਫੀਚਰ ਨਾਲ ਗਲਤ ਜਾਣਕਾਰੀ ‘ਤੇ ਕਾਫੀ ਹੱਦ ਤੱਕ ਲਗਾਮ ਲੱਗੇਗੀ। ਉਹਨਾਂ ਕਿਹਾ ਕਿ ਜਿਨ੍ਹਾਂ ਯੂਜ਼ਰਸ ਕੋਲ ਹੁਣ ਤੱਕ ਗਲਤ ਜਾਣਕਾਰੀ ਪਹੁੰਚੀ ਹੈ, ਅਸੀਂ ਉਹਨਾਂ ਨੂੰ ਮੈਸੇਜ ਭੇਜ ਕੇ ਸਹੀ ਜਾਣਕਾਰੀ ਦੇਵਾਂਗੇ।