ਕੋਰੋਨਾ ਵਾਇਰਸ ਲੌਕਡਾਊਨ ਦੌਰਾਨ Jeff Bezos ਨੇ ਕਿਵੇਂ ਕਮਾਏ 3 ਲੱਖ ਕਰੋੜ ਰੁਪਏ?

ਏਜੰਸੀ

ਜੀਵਨ ਜਾਚ, ਤਕਨੀਕ

ਐਮਾਜ਼ਨ ਦੇ ਸੰਸਥਾਪਕ ਅਤੇ ਮੌਜੂਦਾ ਸੀਈਓ ਜੇਫ ਬੇਜੋਸ ਕੋਲ ਹੁਣ ਕੁੱਲ 155 ਅਰਬ ਡਾਲਰ (11.78 ਲੱਖ ਕਰੋੜ ਰੁਪਏ) ਦੀ ਨੈੱਟ ਵਰਥ ਹੈ

Jeff Bezos

ਨਵੀਂ ਦਿੱਲੀ: ਬਲੂਮਬਰਗ ਬਿਲੀਨੀਅਰ ਇੰਡੈਕਸ ਮੁਤਾਬਕ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ਨ ਦੇ ਸੰਸਥਾਪਕ ਅਤੇ ਮੌਜੂਦਾ ਸੀਈਓ ਜੇਫ ਬੇਜੋਸ ਕੋਲ ਹੁਣ ਕੁੱਲ 155 ਅਰਬ ਡਾਲਰ (11.78 ਲੱਖ ਕਰੋੜ ਰੁਪਏ) ਦੀ ਨੈੱਟ ਵਰਥ ਹੈ। ਬੀਤੇ ਦੋ ਮਹੀਨਿਆਂ ਵਿਚ ਉਹਨਾਂ ਦੀ ਦੌਲਤ ਵਿਚ ਵੱਡਾ ਇਜ਼ਾਫਾ ਹੋਇਆ ਹੈ।

ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਉਹਨਾਂ ਦੀ ਦੌਲਤ 4000 ਕਰੋੜ ਡਾਲਰ ਵਧ ਗਈ ਹੈ। ਦਰਅਸਲ ਲੌਕਡਾਊਨ ਦੌਰਾਨ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਚਾਲੂ ਰਿਹਾ। ਤਾਂ ਜੋ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਸਪਲਾਈ ਵਿਚ ਕੋਈ ਰੁਕਾਵਟ ਨਾ ਆਵੇ।  ਜੇਫ ਬੇਜੋਸ ਦੀ ਦੌਲਤ ਦਾ ਇਕ ਵੱਡਾ ਹਿੱਸਾ ਐਮਾਜ਼ੋਨ ਦੇ ਸ਼ੇਅਰਾਂ ਦੀ ਵਧਦੀ ਕੀਮਤ ਤੋਂ ਆਇਆ ਹੈ।

ਵਧ ਰਹੀ ਮੰਗ ਦੇ ਨਾਲ-ਨਾਲ ਈ-ਕਾਮਰਸ ਕੰਪਨੀਆਂ ਨੇ ਨਵੀਂ ਨਿਯੁਕਤੀ ਵੀ ਕੀਤੀ ਹੈ। ਦੱਸ ਦਈਏ ਕਿ ਦੁਨੀਆ ਭਰ ਵਿਚ ਕੰਪਨੀਆਂ ਨੂੰ ਅਪਣੇ ਕਾਰੋਬਾਰ ਨੂੰ ਸਥਿਰ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਕੋਰੋਨਾ ਵਇਰਸ ਲੌਕਡਾਊਨ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।