ਵਿਗਿਆਨੀਆਂ ਦੀ ਕਾਮਯਾਬੀ- ਚੂਹੇ ਵੀ ਇਨਸਾਨਾਂ ਨਾਲ ਲੁਕਣਮੀਚੀ ਖੇਡ ਸਕਦੇ ਹਨ!

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਕਾਰੀ ਰਸਾਲੇ 'ਸਾਇੰਸ' ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਾਨਵਰਾਂ ਅੰਦਰ ਖੇਡ ਭਾਵਨਾ ਬਾਰੇ ਹਾਲੇ ਬਹੁਤ ਘੱਟ ਜਾਣਕਾਰੀ ਹੈ

Scientists succeed - mice can also play hide and seek with humans!

ਬਰਲਿਨ : ਵਿਗਿਆਨੀਆਂ ਨੇ ਚੂਹਿਆਂ ਨੂੰ ਇਨਸਾਨਾਂ ਨਾਲ ਲੁਕਣਮੀਚੀ ਖੇਡਣ ਦੀ ਸਿਖਲਾਈ ਦੇਣ ਵਿਚ ਕਾਮਯਾਬੀ ਹਾਸਲ ਕੀਤੀ ਹੈ ਜਿਸ ਨਾਲ ਜਾਨਵਰਾਂ ਦੇ ਖੇਡ ਸਬੰਧੀ ਵਿਹਾਰ ਦੇ ਅਧਿਐਨ ਦਾ ਰਸਤਾ ਸਾਫ਼ ਹੋ ਗਿਆ ਹੈ। ਵਕਾਰੀ ਰਸਾਲੇ 'ਸਾਇੰਸ' ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਾਨਵਰਾਂ ਅੰਦਰ ਖੇਡ ਭਾਵਨਾ ਬਾਰੇ ਹਾਲੇ ਬਹੁਤ ਘੱਟ ਜਾਣਕਾਰੀ ਹੈ

ਕਿਉਂਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਆਜ਼ਾਦਾਨਾ ਤੌਰ 'ਤੇ ਹੁੰਦੀਆਂ ਹਨ ਅਤੇ ਖੇਡ ਤੋਂ ਪਰ੍ਹੇ ਸਰੀਰਕ ਰਚਨਾ ਨੂੰ ਕੋਈ ਲਾਭ ਨਹੀਂ ਪਹੁੰਚਾਉਂਦੀਆਂ। ਅਧਿਐਨਕਾਰਾਂ ਮੁਤਾਬਕ ਤੰਤਰਿਕਾ ਵਿਗਿਆਨ ਦੇ ਰਵਾਇਤੀ ਤਰੀਕੇ ਖੇਡ ਵਾਲੇ ਵਿਹਾਰ ਦਾ ਅਧਿਐਨ ਕਰਨ ਲਈ ਬਹੁਤੇ ਲਾਭਦਾਇਕ ਨਹੀਂ ਹਨ। ਇਹ ਤਰੀਕੇ ਅਕਸਰ ਸਖ਼ਤ ਅਨੁਸ਼ਾਸਨ ਅਤੇ ਹਾਲਾਤ 'ਤੇ ਨਿਰਭਰ ਕਰਦੇ ਹਨ।

ਜਰਮਨੀ ਦੇ ਬਰਲਿਨ ਵਿਚ ਪੈਂਦੀ ਹਬੋਲਟ ਯੂਨੀਵਰਸਿਟੀ ਦੀ ਅਨਿਕਾ ਰੀਨਹੋਲਡ ਅਤੇ ਉਸ ਦੇ ਸਾਥੀਆਂ ਨੇ ਚੂਹਿਆਂ ਲਈ 'ਲੁਕਣਮੀਚੀ' ਦੀ ਰਵਾਇਤੀ ਖੇਡ ਦੇ 'ਚੂਹਾ ਬਨਾਮ ਇਨਸਾਨ' ਸੰਸਕਰਣ ਦੀ ਖੋਜ ਕਰ ਕੇ ਚੂਹਿਆਂ ਨੂੰ ਇਸ ਦੀ ਸਿਖਲਾਈ ਦਿਤੀ। ਕੁੱਝ ਹਫ਼ਤਿਆਂ ਦੀ ਸਿਖਲਾਈ ਮਗਰੋਂ ਚੂਹੇ ਨਾ ਸਿਰਫ਼ ਲੁਕਣਮੀਚੀ ਖੇਡ ਸਕੇ ਸਗੋਂ ਉਨ੍ਹਾਂ ਨੇ ਵਾਰੀ-ਵਾਰੀ ਲੁਕਣਾ ਅਤੇ ਇਕ ਦੂਜੇ ਨੂੰ ਲਭਣਾ ਵੀ ਸਿੱਖ ਲਿਆ।

ਅਧਿਐਨਕਾਰਾਂ ਨੇ ਕਿਹਾ ਕਿ ਚੂਹੇ ਇਸ ਖੇਡ ਵਿਚ ਬਹੁਤ ਸਮਰੱਥ ਹੋ ਗਏ। ਰੀਨਹੋਲਡ ਅਤੇ ਉਸ ਦੀ ਟੀਮ ਮੁਤਾਬਕ ਚੂਹੇ ਲੁਕੇ ਹੋਏ ਇਨਸਾਨ ਦੀ ਭਾਲ ਉਦੋਂ ਤਕ ਕਰਦੇ ਰਹੇ ਜਦ ਤਕ ਉਨ੍ਹਾਂ ਉਸ ਨੂੰ ਲੱਭ ਨਾ ਲਿਆ। ਅਧਿਐਨ ਦੇ ਨਤੀਜੇ ਦਸਦੇ ਹਨ ਕਿ ਜਾਨਵਰ ਸਮੇਂ ਦੇ ਨਾਲ-ਨਾਲ ਰਣਨੀਤੀ ਬਣਾਉਣਾ ਸਿੱਖ ਲੈਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।