ਭਾਰਤ ਦੇ ਇਸ ਸੂਬੇ ‘ਚ ਚੂਹਿਆਂ ਨੂੰ ਲਗਦਾ ਹੈ ਤੜਕਾ, ਡਿਮਾਂਡ ਪੂਰੀ ਕਰਨੀ ਹੋਈ ਔਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿੱਚ ਜਿੱਥੇ ਕੇ ਲੋਕਾਂ ਮੁਰਗੇ ਤੇ ਬੱਕਰੇ ਖਾਣ ਦੇ ਸ਼ੋਕੀਨ ਹਨ, ਉਥੇ ਹੀ ਭਾਰਤ ਵਿੱਚ ਅਜਿਹਾ ਪਿੰਡ ਹੈ, ਜਿੱਥੇ ਕਿ ਖਾਣ ਲਈ ਚੂਹਿਆਂ ਦੇ ਮੀਟ ਲਈ...

ਚੂਹਾ

ਨਵੀਂ ਦਿੱਲੀ (ਭਾਸ਼ਾ) : ਭਾਰਤ ਵਿੱਚ ਜਿੱਥੇ ਕੇ ਲੋਕਾਂ ਮੁਰਗੇ ਤੇ ਬੱਕਰੇ ਖਾਣ ਦੇ ਸ਼ੋਕੀਨ ਹਨ, ਉਥੇ ਹੀ ਭਾਰਤ ਵਿੱਚ ਅਜਿਹਾ ਪਿੰਡ ਹੈ, ਜਿੱਥੇ ਕਿ ਖਾਣ ਲਈ ਚੂਹਿਆਂ ਦੇ ਮੀਟ ਲਈ ਮੰਡੀ ਲੱਗਦੀ ਹੈ। ਇਹ ਮੰਡੀ ਆਸਾਮ ਦੇ ਬਕਸਾ ਜ਼ਿਲ੍ਹੇ ਦੇ ਪਿੰਡ ਕੁਮਾਰੀਕਤਾ ਵਿੱਚ ਲੱਗਦੀ ਹੈ, ਜਿੱਥੇ ਚੂਹਿਆਂ ਦੇ ਮੀਟ ਦੀ ਸਟਾਲ ਲੱਗਦੀ ਹੈ। ਤਾਜ਼ਾ ਫੜੇ ਚੂਹਿਆਂ ਨੂੰ ਮਸਾਲੇਦਾਰ ਤਰੀ ਜਾਂ ਸੁੱਕੇ ਹੀ ਭੁੰਨ ਕੇ ਐਤਵਾਰ ਦਾ ਲਜ਼ੀਜ਼ ਭੋਜਨ ਬਣਾਇਆ ਜਾਂਦਾ ਹੈ। ਮੰਡੀ ਵਿੱਚ ਕੁੱਕੜ ਜਾਂ ਸੂਰ ਆਦਿ ਹੋਰ ਤਰ੍ਹਾਂ ਦੇ ਮੀਟ ਵੀ ਉਪਲਬਧ ਹਨ, ਪਰ ਚੂਹਿਆਂ ਦੀ ਖ਼ਾਸ ਮੰਗ ਹੁੰਦੀ ਹੈ।

ਕਿਸਾਨਾਂ ਮੁਤਾਬਕ ਝੋਨੇ ਤੇ ਹੋਰ ਫ਼ਸਲਾਂ ਦੀ ਵਾਢੀ ਸਮੇਂ ਚੂਹੇ ਉਨ੍ਹਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਇਸ ਰੁੱਤ ਦੌਰਾਨ ਬਾਂਸ ਤੋਂ ਤਿਆਰ ਕੀਤੇ ਪਿੰਜਰਿਆਂ ਨਾਲ ਉਹ ਚੂਹੇ ਫੜਦੇ ਹਨ, ਜੋ ਉਨ੍ਹਾਂ ਦੀ ਆਮਦਨ ਦਾ ਵੀ ਸਾਧਨ ਬਣਦੇ ਹਨ ਤੇ ਫ਼ਸਲਾਂ ਦਾ ਉਜਾੜਾ ਵੀ ਰੁਕਦਾ ਹੈ। ਇੱਕ ਰਾਤ ਦੌਰਾਨ 10 ਤੋਂ 20 ਕਿੱਲੋ ਵਜ਼ਨ ਦੇ ਚੂਹੇ ਫੜੇ ਜਾਂਦੇ ਹਨ। ਕਿਸਾਨਾਂ ਤੋਂ ਇਲਾਵਾ ਮੰਦੀ ਆਰਥਕ ਹਾਲਤ ਵਾਲੇ ਜਾਂ ਆਦਿਵਾਸੀ ਵੀ ਚੂਹਿਆਂ ਦਾ ਵਪਾਰ ਕਰਦੇ ਹਨ। ਸਰਦੀਆਂ ਵਿੱਚ ਜਦ ਚਾਹ ਦੇ ਬਾਗ਼ਾਨਾਂ ‘ਚ ਤੁੜਾਈ ਦਾ ਕੰਮ ਘੱਟ ਜਾਂਦਾ ਹੈ ਤਾਂ ਉਨ੍ਹਾਂ ਲਈ ਚੂਹੇ ਹੀ ਆਮਦਨ ਦਾ ਸਾਧਨ ਬਣਦੇ ਹਨ।

ਚੂਹਿਆਂ ਦੇ ਮੀਟ ਦੇ ਵਿਕਰੇਤਾ ਮੁਤਾਬਕ ਉਨ੍ਹਾਂ ਨੂੰ ਆਸਾਮ ਦੇ ਨਲਬਾਰੀ ਤੇ ਬਰਪੇਟਾ ਜ਼ਿਲ੍ਹਿਆਂ ਵਿੱਚੋਂ ਆਪਣਾ ਕੱਚਾ ਮਾਲ (ਤਾਜ਼ੇ ਮੋਟੇ ਚੂਹੇ) ਮਿਲਦਾ ਹੈ। ਸਥਾਨਕ ਕਿਸਾਨ ਚੂਹਿਆਂ ਨੂੰ ਪਿੰਜਰੇ ਲਾ ਕੇ ਫੜਦੇ ਹਨ ਅਤੇ ਸ਼ਿਕਾਰ ਦੀ ਸਿਹਤ ਮੁਤਾਬਕ ਨਾਲ ਫ਼ੀ ਕਿੱਲੋ ਦੇ ਹਿਸਾਬ ਨਾਲ ਇਸ ਨੂੰ ਵੇਚਿਆ ਜਾਂਦਾ ਹੈ।