Nokia ਨੇ 1599 ਰੁਪਏ 'ਚ ਲਾਂਚ ਕੀਤਾ ਨਵਾਂ ਫੋਨ, 27 ਘੰਟੇ ਸੁਣ ਸਕਦੇ ਹੋ ਗਾਣੇ

ਏਜੰਸੀ

ਜੀਵਨ ਜਾਚ, ਤਕਨੀਕ

ਐਚਐਮਡੀ ਗਲੋਬਲ ਨੇ ਨੋਕੀਆ ਬ੍ਰਾਂਡ ਦੇ ਤਹਿਤ ਭਾਰਤ ਵਿੱਚ Nokia 110 ( 2019 ) ਫੀਚਰ ਫੋਨ ਲਾਂਚ ਕੀਤਾ ਹੈ।...

Nokia 110

ਨਵੀਂ ਦਿੱਲੀ : ਐਚਐਮਡੀ ਗਲੋਬਲ ਨੇ ਨੋਕੀਆ ਬ੍ਰਾਂਡ ਦੇ ਤਹਿਤ ਭਾਰਤ ਵਿੱਚ Nokia 110 ( 2019 ) ਫੀਚਰ ਫੋਨ ਲਾਂਚ ਕੀਤਾ ਹੈ। ਨੋਕੀਆ 110 ( 2019 )  ਨੂੰ ਖਾਸ ਕਰ ਉਨ੍ਹਾਂ ਦੇ  ਲਈ ਲਾਂਚ ਕੀਤਾ ਗਿਆ ਹੈ ਜੋ ਮੋਬਾਇਲ 'ਤੇ ਜ਼ਿਆਦਾ ਗਾਣਾ ਸੁਣਨਾ ਪਸੰਦ ਕਰਦੇ ਹਨ। ਨੋਕੀਆ 110 (2019) ਵਿੱਚ ਐੱਫ ਐਮ ਰੇਡੀਓ ਦੇ ਨਾਲ ਸੱਪ ਦੀ ਗੇਮ ਵੀ ਦਿੱਤੀ ਗਈ ਹੈ। ਨੋਕੀਆ 110  ਦੀ ਕੀਮਤ ਭਾਰਤ 'ਚ 1,599 ਰੁਪਏ ਹੈ। ਇਹ ਫੋਨ ਬਲੈਕ, ਓਸ਼ੀਅਨ ਬਲੂ ਅਤੇ ਪਿੰਕ ਕਲਰ ਵੇਰੀਐਂਟ 'ਚ ਉਪਲੱਬਧ ਹੋਵੇਗਾ। ਫੋਨ ਦੀ ਵਿਕਰੀ ਨੋਕੀਆ ਦੀ ਵੈਬਸਾਈਟ ਅਤੇ ਦੁਕਾਨਾਂ ਤੋਂ ਸ਼ੁਰੂ ਹੋ ਗਈ ਹੈ।

ਨੋਕੀਆ 110 (2019) ਖੂਬੀਆਂ
ਇਸ ਫੋਨ 'ਚ 1.77 ਇੰਚ ਦੀ QQVGA ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿੱਚ ਐਸਪੀਆਰਡੀ 6531ਈ ਪ੍ਰੋਸੈਸਰ ਅਤੇ 4 ਐਮਬੀ ਰੈਮ ਹੈ। ਇਸ ਚ 4 ਐਮ ਬੀ ਸਟੋਰੇਜ ਵੀ ਹੈ। ਇਸ ਤੋਂ ਇਲਾਵਾ ਇਸ 'ਚ ਮਾਈਕ੍ਰੋ ਯੂ.ਐੱਸ.ਬੀ. 2.0 ਪੋਰਟ ਦਿੱਤੀ ਗਈ ਹੈ।

ਇਸ ਮੋਬਾਈਲ ਵਿੱਚ ਡਿਊਲ ਸਿਮ ਸਪੋਰਟ ਹੈ। ਮੈਮੋਰੀ ਕਾਰਡ ਲਈ ਇਕ ਵੱਖਰਾ ਸਲਾਟ ਵੀ ਦਿੱਤਾ ਗਿਆ ਹੈ ਜਦਕਿ ਇਹ ਫੋਨ ਮੈਮੋਰੀ ਕਾਰਡ ਨੂੰ 32 ਜੀਬੀ ਤੱਕ ਸਪੋਰਟ ਕਰਦਾ ਹੈ। ਇਸ ਵਿੱਚ 800mAh ਦੀ ਬੈਟਰੀ ਹੈ ਜੋ 14 ਘੰਟਿਆਂ ਦੇ ਟਾਕ ਟਾਈਮ ਦਾ ਦਾਅਵਾ ਕਰਦੀ ਹੈ।

ਉਥੇ ਹੀ 27 ਘੰਟਿਆਂ ਦਾ ਐਮ ਪੀ 3 ਪਲੇਅਬੈਕ ਅਤੇ 18 ਘੰਟਿਆਂ ਦਾ ਐਫਐਮ ਰੇਡੀਓ ਪਲੇਅਬੈਕ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਫਲੈਸ਼ ਲਾਈਟ ਵਾਲਾ ਰਿਅਰ ਕੈਮਰਾ ਵੀ ਹੈ। ਫੋਨ 'ਚ ਸੱਪ ਵਾਲੀ ਗੇਮ ਪਹਿਲਾਂ ਹੀ ਪਾਈ ਹੋਈ ਮਿਲੇਗੀ ਜਦਕਿ ਗੇਮ ਨੂੰ ਖਰੀਦਣ ਦਾ ਵਿਕਲਪ ਵੀ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।