ਦੁਨੀਆਂ ਭਰ ਵਿਚ TikTok ਦੇ 1.5 ਅਰਬ ਯੂਜ਼ਰਸ, ਭਾਰਤ ਵਿਚ ਸਭ ਤੋਂ ਜ਼ਿਆਦਾ

ਏਜੰਸੀ

ਜੀਵਨ ਜਾਚ, ਤਕਨੀਕ

ਹੌਲੀ-ਹੌਲੀ ਟਿਕ-ਟਾਕ ਫੇਸਬੁੱਕ ਦੇ ਸਿਰ ਦਰਦ ਦਾ ਕਾਰਣ ਬਣ ਰਹੀ ਹੈ। ਦੁਨੀਆਂ ਭਰ ਵਿਚ ਟਿਕ-ਟਾਕ ਐਪ ਨੂੰ 1.5 ਅਰਬ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।

TikTok

ਨਵੀਂ ਦਿੱਲੀ: ਹੌਲੀ-ਹੌਲੀ ਟਿਕ-ਟਾਕ ਫੇਸਬੁੱਕ ਦੇ ਸਿਰ ਦਰਦ ਦਾ ਕਾਰਣ ਬਣ ਰਹੀ ਹੈ। ਦੁਨੀਆਂ ਭਰ ਵਿਚ ਟਿਕ-ਟਾਕ ਐਪ ਨੂੰ 1.5 ਅਰਬ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਕੱਲੇ ਭਾਰਤ ਵਿਚ ਸਿਰਫ਼ 466.8 ਮਿਲੀਅਨ ਵਾਰ ਟਿਕ-ਟਾਕ ਨੂੰ ਡਾਊਨਲੋਡ ਕੀਤਾ ਗਿਆ ਹੈ। ਯਾਨੀ ਭਾਰਤ ਟਿਕ-ਟਿਕ ਲਈ ਸਭ ਤੋਂ ਵੱਡੇ ਬਜ਼ਾਰ ਦੀ ਤਰ੍ਹਾਂ ਉਭਰਿਆ ਹੈ ਅਤੇ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਟਿਕ-ਟਾਕ ਡਾਊਨਲੋਡ ਭਾਰਤ ਵਿਚ ਹੀ ਹੈ।

1.5 ਅਰਬ ਡਾਊਨਲੋਡ ਦੇ ਅੰਕੜੇ ਦੇ ਨਾਲ ਟਿਕ-ਟਾਕ ਹੁਣ ਦੁਨੀਆਂ ਦੇ ਤੇਜ਼ੀ ਨਾਲ ਵਧਣ ਵਾਲੇ ਐਪਸ ਵਿਚੋਂ ਇਕ ਹੈ। ਟਿਕ-ਟਾਕ ਬਾਈਟ ਡਾਂਸ ਨਾਂਅ ਦੀ ਇਕ ਕੰਪਨੀ ਦਾ ਐਪ ਹੈ ਜੋ ਚੀਨ ਦੀ ਹੈ ਅਤੇ ਚੀਨ ਟਿਕ-ਟਾਕ ਡਾਊਨਲੋਡ ਦੇ ਮਾਮਲੇ ਵਿਚ ਭਾਰਤ ਤੋਂ ਵੀ ਪਿੱਛੇ ਹੈ। ਟਿਕ-ਟਾਕ ਡਾਊਨਲੋਡ ਵਿਚ ਤੀਜੇ ਨੰਬਰ ‘ਤੇ ਅਮਰੀਕਾ ਹੈ ਪਰ ਅਮਰੀਕੀ ਸਰਕਾਰ ਨੇ ਹਾਲ ਹੀ ਵਿਚ ਇਸ ਐਪ ‘ਤੇ ਨੈਸ਼ਨਲ ਸਕਿਉਰਿਟੀ ਰਿਵਿਊ ਦੀ ਸ਼ੁਰੂਆਤ ਕੀਤੀ ਹੈ।

ਟਿਕ-ਟਾਕ ਹਾਲੇ ਸਿਰਫ਼ ਇਕ ਸ਼ਾਰਟ ਵੀਡੀਓ ਪਲੇਟਫਾਰਮ ਦੀ ਤਰ੍ਹਾਂ ਹੈ, ਇਸ ਲਈ ਕੰਪਨੀ ਹੁਣ ਇਸ ਦਾ ਵਿਸਥਾਰ ਕਰਨ ਦੀ ਤਿਆਰੀ ਵਿਚ ਹੈ। ਰਿਪੋਰਟ ਮੁਤਾਬਕ ਇਸ ਐਪ ਵਿਚ ਇਕ ਨਵਾਂ ਫੀਚਰ ਆਉਣ ਵਾਲਾ ਹੈ। ਕੰਪਨੀ ਇਕ ਅਜਿਹਾ ਫੀਚਰ ਟੈਸਟ ਕਰ ਰਹੀ ਹੈ, ਜਿਸ ਦੇ ਤਹਿਤ ਕੰਟੈਂਟ ਕ੍ਰਿਏਟਰਸ ਅਪਣੀ ਬਾਇਓ ਅਤੇ ਪੋਸਟ ਵਿਚ ਲਿੰਕ ਐਡ ਕਰ ਸਕਦੇ ਹਨ। ਇਹ ਲਿੰਕ ਈ-ਕਾਮਰਸ ਵੈੱਬਸਾਈਟ ਦਾ ਵੀ ਹੋ ਸਕਦਾ ਹੈ ਅਤੇ ਇਥੋਂ ਹੀ ਖਰੀਦਦਾਰੀ ਕਰਨ ਦਾ ਵਿਕਲਪ ਦਿੱਤਾ ਜਾਵੇਗਾ।

ਇਕ ਵੀਡੀਓ ਇੰਟਰਨੈੱਟ ‘ਤੇ ਹੈ, ਜਿੱਥੇ ਦੇਖਿਆ ਗਿਆ ਹੈ ਕਿ ਟਿਕ-ਟਾਕ ਯੂਜ਼ਰਸ ਡਾਇਰੈਕਟ ਟਿਕ-ਟਾਕ ਐਪ ਨਾਲ ਹੀ ਲਿੰਕ ਕਲਿੱਕ ਕਰ ਕੇ ਸ਼ਾਪਿੰਗ ਕਰ ਸਕਣਗੇ। ਫੇਸਬੁੱਕ ਨੂੰ ਟੱਕਰ ਦੇਣ ਲਈ ਆਉਣ ਵਾਲੇ ਸਮੇਂ ਵਿਚ ਕੰਪਨੀ ਕੁਝ ਹੋਰ ਨਵੇਂ ਫੀਚਰਸ ਦੇ ਨਾਲ ਆ ਸਕਦੀ ਹੈ। ਹਾਲ ਹੀ ਵਿਚ ਇਹ ਰਿਪੋਰਟ ਆਈ ਹੈ ਕਿ ByteDance ਹੁਣ ਫੇਸਬੁੱਕ ਦੇ ਕਰਮਚਾਰੀਆਂ ਨੂੰ ਜ਼ਿਆਦਾ ਪੈਸੇ ਦੇ ਕੇ ਭਰਤੀ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।