1 ਦਸੰਬਰ ਤੋਂ ਮੋਬਾਇਲ ਯੂਜ਼ਰਸ ਨੂੰ ਲਗੇਗਾ ਵੱਡਾ ਝਟਕਾ
ਭਾਰੀ ਵਿੱਤੀ ਬੋਝ ਹੇਠ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Vodafone-Idea ਨੇ ਯੂਜ਼ਰਜ਼ ਨੂੰ ਝਟਕਾ ਦਿੱਤਾ ਹੈ। 1 ਦਸੰਬਰ ਤੋਂ ਕੰਪਨੀ ਆਪਣੀਆਂ ਮੋਬਾਈਲ
ਨਵੀਂ ਦਿੱਲੀ : ਭਾਰੀ ਵਿੱਤੀ ਬੋਝ ਹੇਠ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Vodafone-Idea ਨੇ ਯੂਜ਼ਰਜ਼ ਨੂੰ ਝਟਕਾ ਦਿੱਤਾ ਹੈ। 1 ਦਸੰਬਰ ਤੋਂ ਕੰਪਨੀ ਆਪਣੀਆਂ ਮੋਬਾਈਲ ਕਾਲ ਦਰਾਂ ਵਧਾਉਣ ਵਾਲੀ ਹੈ। Vodafone-Idea ਨੇ ਇਹ ਕਦਮ ਹਾਲ ਹੀ 'ਚ ਸੁਪਰੀਮ ਕੋਰਟ ਦੇ AGR ਫ਼ੈਸਲੇ ਕਾਰਨ ਚੁੱਕਿਆ ਹੈ। ਬੀਤੇ ਦਿਨੀਂ AGR 'ਤੇ ਆਏ ਫ਼ੈਸਲੇ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੇ ਸਰਕਾਰ ਨੂੰ Rs 92,000 ਕਰੋੜ ਦਾ ਭੁਗਤਾਨ ਕਰਨਾ ਹੈ।
ਇਨ੍ਹਾਂ ਕੰਪਨੀਆਂ 'ਚ Vodafone-idea, Bharti Airtel ਸਮੇਤ ਟੈਲੀਕਾਮ ਸੈਕਟਰ ਤੋਂ ਬਾਹਰ ਹੋ ਚੁੱਕੀਆਂ 10 ਟੈਲੀਕਾਮ ਕੰਪਨੀਆਂ ਸ਼ਾਮਲ ਹਨ। Vodafone-idea ਨੂੰ ਪਿਛਲੀ ਤਿਮਾਹੀ 'ਚ ਇਤਿਹਾਸ ਦਾ ਸਭ ਤੋਂ ਵੱਡਾ ਘਾਟਾ ਪਿਆ ਹੈ। ਕੰਪਨੀ ਨੂੰ ਲਗਪਗ 50,000 ਕਰੋੜ ਰੁਪਏ ਦਾ ਵਿੱਤੀ ਘਾਟਾ ਹੋਇਆ ਹੈ। ਇਹੀ ਵਜ੍ਹਾ ਹੈ ਕਿ ਕੰਪਨੀ 1 ਦਸੰਬਰ 2019 ਤੋਂ ਆਪਣੀ ਮੋਬਾਈਲ ਕਾਲ ਤੇ ਸਰਵਿਸਿਜ਼ ਦੀਆਂ ਦਰਾਂ ਵਧਾਉਣ ਵਾਲੀ ਹੈ।
ਜਾਣਕਾਰੀ ਮੁਤਾਬਿਕ Vodafone-idea ਨੇ ਆਪਣੇ ਇਕ ਬਿਆਨ 'ਚ ਦੱਸਿਆ ਹੈ ਕਿ ਆਪਣੇ ਯੂਜ਼ਰਜ਼ ਲਈ ਵਰਲਡ ਕਲਾਸ ਦੀ ਡਿਜੀਟਲ ਐਕਸਪੀਸੀਅੰਸ ਚਾਲੂ ਰੱਖਣ ਲਈ ਕੰਪਨੀ 1 ਦਸੰਬਰ 2019 ਤੋਂ ਆਪਣਾ ਟੈਰਿਫ ਵਧਾਉਣ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਹ ਖ਼ੁਲਾਸਾ ਨਹੀਂ ਕੀਤਾ ਹੈ ਕਿ ਮੋਬਾਈਲ ਕਾਲ ਦਰਾਂ ਕਿੰਨੀਆਂ ਵਧਾਈਆਂ ਜਾਣਗੀਆਂ। Vodafone-idea ਦੇ ਇਸ ਫ਼ੈਸਲੇ ਦਾ ਇਸਰ ਕੰਪਨੀ ਦੇ 30 ਕਰੋੜ ਤੋਂ ਜ਼ਿਆਦਾ ਯੂਜ਼ਰਜ਼ 'ਤੇ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।