Vodafone Recharge Plan: ਵੋਡਾਫੋਨ ਨੇ ਜਾਰੀ ਕੀਤਾ 129 ਰੁਪਏ ਦਾ ਨਵਾਂ ਪਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵੋਡਾਫੋਨ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਕ ਨਵਾਂ ਪਲਾਨ ਜਾਰੀ ਕੀਤਾ ਹੈ। ਦਰਅਸਲ, ਵੋਡਾਫੋਨ ਦਾ 129 ਰੁਪਏ ਪਲਾਨ ਇਕ ਬੋਨਸ ਕਾਰਡ ਪਲਾਨ ਹੈ।

Vodafone

ਨਵੀਂ ਦਿੱਲੀ : ਵੋਡਾਫੋਨ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਕ ਨਵਾਂ ਪਲਾਨ ਜਾਰੀ ਕੀਤਾ ਹੈ। ਦਰਅਸਲ, ਵੋਡਾਫੋਨ ਦਾ 129 ਰੁਪਏ ਪਲਾਨ ਇਕ ਬੋਨਸ ਕਾਰਡ ਪਲਾਨ ਹੈ, ਜਿਸ ਵਿਚ ਅਨਲਿਮਟਡ ਲੋਕਲ, ਐਸ.ਟੀ.ਡੀ ਅਤੇ ਰੋਮਿੰਗ ਕਾਲ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਵਿਚ ਕੰਪਨੀ 1.5 ਜੀਬੀ ਡਾਟਾ ਪੂਰੀ ਮਿਆਦ ਲਈ ਦੇ ਰਹੀ ਹੈ। ਇਸਦੇ ਨਾਲ ਹੀ ਵੋਡਾਫੋਨ 100 ਐਸ.ਐਮ.ਐਸ ਪ੍ਰਤੀ ਦਿਨ ਦੇ ਰਹੀ ਹੈ।

ਇਸ ਪਲਾਨ ‘ਚ ਕਾਲਿੰਗ ਸੁਵਿਧਾ ਵੀ ਮਿਲਦੀ ਹੈ। ਟੈਲੀਕਾਮ ਟਾਕ ਦੀ ਇਕ ਰਿਪੋਰਟ ਅਨੁਸਾਰ ਵੋਡਾਫੋਨ ਦਾ ਇਹ ਪਲਾਨ ਗੁਜਰਾਤ,ਚੇਨਈ ਅਤੇ ਹੋਰ ਮਹੱਤਵਪੂਰਨ ਸਰਕਲ 'ਚ ਮੌਜੂਦ ਹੈ। ਜਿਕਰਯੋਗ ਹੈ ਕਿ ਵੋਡਾਫੋਨ ਇੰਡੀਆ ਨੂੰ ਲਾਈਫਟਾਈਮ ਫ੍ਰੀ ਇੰਨਕਮਿੰਗ ਸੇਵਾ ਬੰਦ ਕਰਨ ਤੇ ਕਾਫੀ ਨੁਕਸਾਨ ਹੋਇਆ ਹੈ। ਬੀਤੇ ਦਿਨੀਂ ਕੰਪਨੀ ਨੇ ਮੀਨੀਮਮ ਵੈਲਡਿਟੀ ਰਿਚਾਰਜ ਲਾਗੂ ਕੀਤਾ ਸੀ। ਜਿਸ ਤੋਂ ਬਾਅਦ ਕੰਪਨੀ ਦੇ ਗਾਹਕਾਂ ਦੀ ਸੰਖਿਆ ਘਟੀ ਹੈ।

ਦੱਸ ਦਈਏ ਕਿ ਵੋਡਾਫੋਨ ਦੇ ਪੋਰਟਫੋਲੀਓ ਵਿਚ 129 ਰੁਪਏ ਦੇ ਪਲਾਨ ਨਾਲ 119 ਰੁਪਏ ਦਾ ਪਲਾਨ ਵੀ ਮੌਜੂਦ ਹੈ। 119 ਰੁਪਏ ਦੇ ਪਲਾਨ ਵਿਚ 1 ਜੀਬੀ 3ਜੀ/4ਜੀ ਡਾਟਾ ਮਿਲਦਾ ਹੈ। ਇਸ ਪਲਾਨ ਵਿਚ ਅਨਲਿਮਟਡ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨ ਦੀ ਹੈ। ਵੋਡਾਫੋਨ ਦੇ ਇਸ ਪਲਾਨ ਵਿਚ ਐਸ.ਐਮ.ਐਸ ਲਾਭ ਨਹੀਂ ਮਿਲਦਾ, ਜੋ 129 ਰੁਪਏ ਦੇ ਪਲਾਨ 'ਚ ਮਿਲਦਾ ਰਿਹਾ ਹੈ।

ਇਸ ਦੇ ਨਾਲ ਵੋਡਾਫੋਨ ਦਾ 169 ਰੁਪਏ ਦਾ ਪ੍ਰੀਪੇਡ ਪਲਾਨ ਵੀ ਮੌਜੂਦ ਹੈ। ਵੋਡਾਫੋਨ ਦੇ ਇਸ ਪਲਾਨ ਵਿਚ 1ਜੀਬੀ ਡਾਟਾ ਰੋਜ਼ਾਨਾ ਮਿਲਦਾ ਹੈ। ਪਲਾਨ ਵਿਚ ਅਨਲਿਮਟਡ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਇਸ ਨਾਲ ਹੀ 100 ਐਸ.ਐਮ.ਐਸ ਪ੍ਰਤੀ ਦਿਨ ਮਿਲਦੇ ਹਨ। ਇਸ ਪਲਾਨ ਦੀ ਮਿਆਦ 28 ਦਿਨ ਦੀ ਹੈ।