ਧਰਤੀ ਤੋਂ 509 ਕਿਲੋਮੀਟਰ ਦੀ ਦੂਰੀ 'ਤੇ ਰੱਖਿਆ ਇਹ ਯੰਤਰ ਰੱਖੇਗਾ ਪਾਕਿ 'ਤੇ ਨਜ਼ਰ

ਏਜੰਸੀ

ਜੀਵਨ ਜਾਚ, ਤਕਨੀਕ

ਇਹ ਕਿਸੇ ਵਿਅਕਤੀ ਦੇ ਗੁੱਟ ’ਤੇ ਬੰਨ੍ਹੀ ਘੜੀ ’ਤੇ ਵਿਖਾਈ ਦੇਣ ਵਾਲੇ ਸਮੇਂ ਦੀ ਬੜੀ ਸਾਫ਼ ਤਸਵੀਰ 509 ਕਿਲੋਮੀਟਰ ਦੀ ਦੂਰੀ ਤੋਂ ਪੁਲਾੜ ਤੋਂ ਲੈ ਸਕਦਾ ਹੈ।

Satellite That Can Look Time On A Wrist Watch is Observing Pakistan

ਨਵੀਂ ਦਿੱਲੀ- ਜਦੋਂ ਵੀ ਕਦੇ ਪਾਕਿਸਤਾਨ ’ਚ ਮੌਜੂਦ ਅਤਿਵਾਦੀਆਂ ਨੇ ਭਾਰਤ ਉੱਤੇ ਹਮਲੇ ਕੀਤੇ ਹਨ, ਤਦ ਹਰ ਸਮੇਂ ‘ਭਾਰਤੀ ਪੁਲਾੜ ਖੋਜ ਸੰਗਠਨ’ ਭਾਵ ‘ਇਸਰੋ’ (ISRO) ਨੇ ਫ਼ੌਜ ਦੀ ਪੂਰੀ ਮਦਦ ਕੀਤੀ ਹੈ। ਉੜੀ ਹਮਲੇ ਦਾ ਬਦਲਾ ਲੈਣ ਲਈ ਜਦੋਂ ਫ਼ੌਜ ਨੇ ਪਾਕਿਸਤਾਨ ’ਚ ਸਰਜੀਕਲ ਹਮਲੇ ਕੀਤੇ ਸਨ ਉਂਦੋ ਇਸਰੋ ਦੇ ਸੈਟੇਲਾਇਟਸ ਦੀ ਮਦਦ ਨਾਲ ਹੀ ਅਤਿਵਾਦੀਆਂ ਦੇ ਟਿਕਾਣਿਆਂ ਦਾ ਪਤਾ ਕੀਤਾ ਗਿਆ ਸੀ।

ਨਾਲ ਹੀ ਲਾਈਵ ਤਸਵੀਰਾਂ ਮੰਗਵਾਈਆਂ ਗਈਆਂ ਸਨ। ਇਹ ਤਸਵੀਰਾਂ ਭੇਜਣ ਵਾਲੇ ਖ਼ਾਸ ਸੈਟੇਲਾਇਟ ਦਾ ਨਾਂਅ ਹੈ ਕਾਰਟੋਸੈਟ–3। ਇਹ ਕਾਰਟੋਸੈਟ ਲੜੀ ਦਾ 9ਵਾਂ ਸੈਟੇਲਾਈਟ ਹੋਵੇਗਾ। ਕਾਰਟੋਸੈਟ ਦਾ ਕੈਮਰਾ ਇੰਨਾ ਜ਼ਿਆਦਾ ਤਾਕਤਵਰ ਹੈ ਕਿ ਇਹ ਸੈਂਕੜੇ ਕਿਲੋਮੀਟਰ ਉਚਾਈ ’ਤੇ ਮੌਜੂਦ ਆਕਾਸ਼ ਤੋਂ ਧਰਤੀ ਤੋੱਕ 9.84 ਇੰਚ ਤੱਕ ਦੀ ਉਚਾਈ ਦੀਆਂ ਸਾਫ਼ ਤਸਵੀਰਾਂ ਲੈ ਸਕਣ ਦੇ ਸਮਰੱਥ ਹੈ। ਹਾਲੇ ਤੱਕ ਅਜਿਹਾ ਕੈਮਰਾ ਅਮਰੀਕਾ, ਰੂਸ ਤੇ ਚੀਨ ਜਿਹੇ ਦੇਸ਼ਾਂ ਕੋਲ ਵੀ ਨਹੀਂ ਹੈ। ਇਹ ਕਿਸੇ ਵਿਅਕਤੀ ਦੇ ਗੁੱਟ ’ਤੇ ਬੰਨ੍ਹੀ ਘੜੀ ’ਤੇ ਵਿਖਾਈ ਦੇਣ ਵਾਲੇ ਸਮੇਂ ਦੀ ਬੜੀ ਸਾਫ਼ ਤਸਵੀਰ 509 ਕਿਲੋਮੀਟਰ ਦੀ ਦੂਰੀ ਤੋਂ ਪੁਲਾੜ ਤੋਂ ਲੈ ਸਕਦਾ ਹੈ।

ਇਸ ਨੂੰ ਧਰਤੀ ਤੋਂ 509 ਕਿਲੋਮੀਟਰ ਦੀ ਦੂਰੀ ਉੱਤੇ ਪੁਲਾੜ ਵਿਚ ਸਥਾਪਤ ਕੀਤਾ ਜਾਵੇਗਾ। ਕਾਰਟੋਸੈਟ ਲੜੀ ਦਾ ਪਹਿਲਾ ਸੈਟੇਲਾਇਟ ਕਾਰਟੋਸੈਟ–1 ਪੰਜ ਮਈ, 2005 ਨੂੰ ਲਾਂਚ ਕੀਤਾ ਗਿਆ ਸੀ। 10 ਜਨਵਰੀ, 2007 ਨੂੰ ਕਾਰਟੋਸੈਟ–2, 28 ਅਪ੍ਰੈਲ, 2008 ਨੂੰ ਕਾਰਟੋਸੈਟ–2ਏ, 12 ਜੁਲਾਈ, 2010 ਨੂੰ ਕਾਰਟੋਸੈਟ–2ਬੀ, 22 ਜੂਨ, 2016 ਨੂੰ ਕਾਰਟੋਸੈਟ–2 ਲੜੀ ਦਾ ਸੈਟੇਲਾਇਟ, 15 ਫ਼ਰਵਰੀ, 2017 ਨੂੰ ਕਾਰਟੋਸੈਟ–2 ਲੜੀ ਦਾ ਸੈਟੇਲਾਇਟ, 23 ਜੂਨ 2017 ਨੂੰ ਕਾਰਟੋਸੈਟ–2 ਲੜੀ ਦਾ ਸੈਟੇਲਾਇਟ ਅਤੇ 12 ਜਨਵਰੀ, 2018 ਨੂੰ ਕਾਰਟੋਸੈਟ–2 ਲੜੀ ਦੇ ਸੈਟੇਲਾਇਟ ਲਾਂਚ ਕੀਤੇ ਗਏ ਸਨ।