ਨੇਪਾਲ ਨੇ ਲਾਂਚ ਕੀਤੀ ਆਪਣੀ ਪਹਿਲੀ ਸੈਟੇਲਾਈਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਕੇ.ਪੀ.ਐਸ. ਓਲੀ ਨੇ ਕਿਹਾ - 'ਦੇਸ਼ ਲਈ ਇਹ ਮਾਣ ਵਾਲੀ ਗੱਲ'

Nepal launches its first satellite from USA

ਕਾਠਮੰਡੂ : ਨੇਪਾਲ ਨੇ ਆਪਣਾ ਪਹਿਲਾ ਉਪਗ੍ਰਹਿ ਨੇਪਾਲੀਸੈਟ-1 ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਹੈ। ਬੁੱਧਵਾਰ ਦੇਰ ਰਾਤ 2:31 ਵਜੇ ਅਮਰੀਕਾ ਦੇ ਵਰਜੀਨੀਆ ਤੋਂ ਸੈਟੇਲਾਈਟ ਨੂੰ ਪੁਲਾੜ 'ਚ ਭੇਜਿਆ ਗਿਆ। ਸੈਟੇਲਾਈਟ ਨੂੰ ਨੇਪਾਲ ਦੇ ਦੋ ਵਿਗਿਆਨੀਆਂ ਆਭਾਸ਼ ਅਤੇ ਹਰਿਰਾਮ ਸ਼੍ਰੇਸ਼ਠ ਨੇ ਬਰਡਜ਼ ਪ੍ਰਾਜੈਕਟ ਤਹਿਤ ਬਣਾਇਆ ਹੈ। ਦੋਵੇਂ ਜਾਪਾਨ ਦੇ ਕਾਇਸੂ ਇੰਸਟੀਚਿਊਟ ਦੇ ਵਿਦਿਆਰਥੀ ਹਨ।

ਨੇਪਾਲ ਅਕਾਦਮੀ ਆਫ਼ ਸਾਇੰਸ ਐਂਡ ਟੈਕਨੋਲਾਜ਼ੀ ਦੇ ਬੁਲਾਰੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਦੇਸ਼ ਵਿਚ ਪੁਲਾੜ ਇੰਜੀਨੀਅਰਿੰਗ ਲਈ ਨਵੇਂ ਰਸਤੇ ਖੋਲ੍ਹਣ ਲਈ ਉਪਗ੍ਰਹਿ ਵਿਚ ਨਿਵੇਸ਼ ਕੀਤਾ। ਉਨ੍ਹਾਂ ਕਿਹਾ ਕਿ ਐਨ.ਏ.ਐਸ.ਟੀ. ਦਫ਼ਤਰ ਨੇਪਾਲੀਸੈਟ-1 ਦੀ ਮਦਦ ਨਾਲ ਸੰਚਾਰ ਅਤੇ ਦੇਸ਼ ਦੇ ਭੂਗੋਲਿਕ ਖੇਤਰ ਦੇ ਅਕਸ ਨੂੰ ਇਕੱਠਾ ਕਰਨ ਦਾ ਕੰਮ ਕਰੇਗਾ।