ਨਹੀਂ ਰਹੇ ਦੁਨੀਆ ਨੂੰ Cut-Copy-Paste ਦਾ ਜੁਗਾੜ ਦੇਣ ਵਾਲੇ ਵਿਗਿਆਨੀ

ਏਜੰਸੀ

ਜੀਵਨ ਜਾਚ, ਤਕਨੀਕ

ਕਟ, ਕਾਪੀ ਅਤੇ ਪੇਸਟ-ਇਹ ਇਕ ਅਜਿਹਾ ਤਰੀਕਾ ਹੈ ਜਿਸ ਤੋਂ ਬਿਨਾਂ ਸ਼ਾਇਦ ਹੀ ਤੁਸੀਂ ਕੰਪਿਊਟਰ ਜਾਂ ਸੋਸ਼ਲ ਮੀਡੀਆ ‘ਤੇ ਜ਼ਰੂਰੀ ਕੰਮ ਕਰ ਸਕਦੇ ਹੋ।

Photo

ਨਵੀਂ ਦਿੱਲੀ: ਕਟ, ਕਾਪੀ ਅਤੇ ਪੇਸਟ-ਇਹ ਇਕ ਅਜਿਹਾ ਤਰੀਕਾ ਹੈ ਜਿਸ ਤੋਂ ਬਿਨਾਂ ਸ਼ਾਇਦ ਹੀ ਤੁਸੀਂ ਕੰਪਿਊਟਰ ਜਾਂ ਸੋਸ਼ਲ ਮੀਡੀਆ ‘ਤੇ ਜ਼ਰੂਰੀ ਕੰਮ ਕਰ ਸਕਦੇ ਹੋ। ਜਿਸ ਵਿਅਕਤੀ ਨੇ ਕਟ, ਕਾਪੀ ਅਤੇ ਪੋਸਟ ਦੀ ਖੋਜ ਕੀਤੀ ਸੀ, ਉਹ ਸ਼ਾਇਦ ਸਟੀਵ ਜਾਬਸ ਦੀ ਤਰ੍ਹਾਂ ਮਸ਼ਹੂਰ ਤਾਂ ਨਹੀਂ ਹੋ ਸਕੇ ਪਰ ਉਹਨਾਂ ਦਾ ਯੋਗਦਾਨ ਅਹਿਮ ਹੈ।

ਕਟ, ਕਾਪੀ ਅਤੇ ਪੇਸਟ ਯੂਜ਼ਰ ਇੰਟਰਫੇਸ ਯਾਨੀ ਯੂਆਈ ਨੂੰ ਦਰਅਸਲ ਇਕ ਵਿਗਿਆਨੀ ਨੇ ਤਿਆਰ ਕੀਤਾ ਸੀ। ਇਸ ਵਿਗਿਆਨਕ ਦਾ ਨਾਂਅ ਲੈਰੀ ਟੇਸਲਰ ਹੈ। ਹਾਲ ਹੀ ਵਿਚ ਲੈਰੀ ਟੇਸਲਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਲੈਰੀ ਟੇਸਲਰ ਦੀ ਉਮਰ 74 ਸਾਲ ਸੀ। ਉਹਨਾਂ ਦਾ ਜਨਮ ਨਿਊ ਯਾਰਕ ਵਿਚ ਹੋਇਆ ਸੀ।

ਉਹਨਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਸ ਸਾਇੰਸ ਦੀ ਪੜ੍ਹਾਈ ਕੀਤੀ ਸੀ। 1973 ਵਿਚ ਉਹਨਾਂ ਨੇ Xerox Palo Alto Research Center (PARC) ਜੁਆਇੰਨ ਕੀਤਾ ਸੀ। ਇੱਥੋਂ ਹੀ ਸ਼ੁਰੂ ਹੋਈ ਕਟ, ਕਾਪੀ ਅਤੇ ਪੇਸਟ ਯੂਜ਼ਰ ਇੰਟਰਫੇਸ ਦੀ ਕਹਾਣੀ। ਟੇਸਲਰ ਨੇ PARC ਵਿਚ ਟਿਮ ਮਾਟ ਦੇ ਨਾਲ ਮਿਲ ਕੇ ਜਿਪਸੀ ਟੈਕਸਟ ਐਡੀਟਰ ਤਿਆਰ ਕੀਤਾ।

ਇਸ ਜਿਪਸੀ ਟੈਕਸਟ ਐਡੀਟਰ ਵਿਚ ਉਹਨਾਂ ਨੇ ਟੈਕਸਟ ਨੂੰ ਕਾਪੀ ਅਤੇ ਮੂਵ ਕਰਨ ਲਈ ਮੋਡਲੈੱਸ ਤਰੀਕਾ ਤਿਆਰ ਕੀਤਾ। ਇੱਥੋਂ ਹੀ ਕਟ, ਕਾਪੀ ਅਤੇ ਪੇਸਟ ਦੀ ਸ਼ੁਰੂਆਤ ਹੋਈ। ਲੈਰੀ ਟੇਸਲਰ ਅਪਣੇ ਸੀਵੀ ਵਿਚ ਲਿਖਦੇ ਹਨ ਕਿ ਉਹ ਮੋਡਲੈਸ ਐਡੀਟਿੰਗ ਅਤੇ ਕਟ, ਕਾਪੀ ਪੇਸਟ ਦੇ ਸ਼ੁਰੂਆਤੀ ਇਨਵੈਂਟਰ ਹਨ।

ਹਾਲਾਂਕਿ ਉਹਨਾਂ ਨੇ ਸੀਵੀ ਵਿਚ ਇਹ ਵੀ ਲਿਖਿਆ ਸੀ ਕਿ ਉਹਨਾਂ ਨੂੰ ਗਲਤੀ ਨਾਲ ਫਾਦਰ ਆਫ ਗ੍ਰਾਫਿਕਲ ਯੂਜ਼ਰ ਇੰਟਰਫੇਸ ਫਾਰ ਮੈਕਿਨਤੋਸ਼ ਕਿਹਾ ਗਿਆ, ਪਰ ਉਹ ਨਹੀਂ ਹਨ। ਲੈਰੀ ਨੇ PARC ਵਿਚ ਹੀ ਕਟ, ਕਾਪੀ ਅਤੇ ਪੇਸਟ ਡਿਵੈਲਪ ਕੀਤਾ। ਦੱਸ ਦਈਏ ਕਿ ਜਿਸ PARC ਕੰਪਨੀ ਵਿਚ ਲੈਰੀ ਕੰਮ ਕਰਦੇ ਸੀ, ਉਸ ਨੂੰ ਹੀ ਸ਼ੁਰੂਆਤੀ ਗ੍ਰਾਫਿਕਲ ਯੂਜ਼ਰ ਇੰਟਰਫੇਸ ਅਤੇ ਮਾਊਸ ਨੈਵੀਗੇਸ਼ਨ ਦਾ ਕ੍ਰੈਡਿਟ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਐਪਲ ਦੇ ਸਹਿ-ਸੰਸਥਾਪਕ ਸਟੀਵ ਜਾਬਸ ਨੇ ਵੀ PARC ਦੀ ਇਸ ਰਿਸਰਚ ਨੂੰ ਐਪਲ ਪ੍ਰੋਡਕਟਸ ਨੂੰ ਬਿਹਤਰ ਕਰਨ ਲਈ ਵਰਤਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਸਟੀਵ ਜਾਬਸ Xerox ਆਏ ਸੀ ਤਾਂ ਉਸੀ ਟੀਮ ਵਿਚ ਲੈਰੀ ਟੇਸਲਰ ਵੀ ਮੌਜੂਦ ਸਨ। PARC ਤੋਂ ਇਲਾਵਾ ਲੈਰੀ ਟੇਸਲਰ ਨੇ Amazon ਅਤੇ Yahoo ਦੇ ਨਾਲ ਵੀ ਕੰਮ ਕੀਤਾ ਹੈ।