Gmail Down: ਲੋਕਾਂ ਨੂੰ Email ਭੇਜਣ ਵਿਚ ਆ ਰਹੀ ਹੈ ਮੁਸ਼ਕਿਲ, ਨਹੀਂ Attach ਹੋ ਰਹੀ ਹੈ ਫਾਈਲ

ਏਜੰਸੀ

ਜੀਵਨ ਜਾਚ, ਤਕਨੀਕ

ਗੂਗਲ ਦੇ ਮੇਲਬਾਕਸ ਜੀਮੇਲ ਦੀ ਵਰਤੋਂ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ।

Gmail

ਨਵੀਂ ਦਿੱਲੀ: ਗੂਗਲ ਦੇ ਮੇਲਬਾਕਸ ਜੀਮੇਲ ਦੀ ਵਰਤੋਂ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਭਾਰਤ, ਆਸਟ੍ਰੇਲੀਆ, ਜਪਾਨ ਅਤੇ ਦੁਨੀਆਂ ਦੇ ਕਈ ਹਿੱਸਿਆਂ ਵਿਚ ਜੀਮੇਲ ਦਾ ਸਰਵਰ ਡਾਊਨ ਹੋ ਗਿਆ ਹੈ। ਵੀਰਵਾਰ ਤੋਂ ਹੀ ਯੂਜ਼ਰਸ ਨੂੰ ਜੀਮੇਲ ਤੋਂ ਈਮੇਲ ਕਰਨ ਅਤੇ ਫਾਈਲ ਅਟੈਚਮੈਂਟ ਵਿਚ ਮੁਸ਼ਕਿਲ ਆ ਰਹੀ ਹੈ।

ਇਸ ਤੋਂ ਇਲਾਵਾ ਜੀਮੇਲ ਨਾਲ ਸਬੰਧਤ ਕਈ ਸੇਵਾਵਾਂ ਵਿਚ ਪਰੇਸ਼ਾਨੀ ਆ ਰਹੀ ਹੈ। ਗੂਗਲ ਡਰਾਈਵ ਨੂੰ ਲੈ ਕੇ ਵੀ ਲੋਕ ਸੋਸ਼ਲ ਮੀਡੀਆ ‘ਤੇ ਸ਼ਿਕਾਇਤ ਕਰ ਰਹੇ ਹਨ। ਇਸ ਤੋਂ ਇਲਾਵਾ ਯੂਟਿਊਬ ‘ਤੇ ਵੀ ਵੀਡੀਓ ਅਪਲੋਡ ਕਰਨ ਵਿਚ ਕੁਝ ਤਕਨੀਕੀ ਰੁਕਾਵਟ ਦੱਸੀ ਜਾ ਰਹੀ ਹੈ।

ਕੰਪਨੀ ਨੇ ਕੀਤੀ ਪੁਸ਼ਟੀ

ਇਹਨਾਂ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਕੁਝ ਯੂਜ਼ਰਸ ਲਈ ਜੀਮੇਲ ਡਾਊਨ ਹੈ। ਦੱਸਿਆ ਜਾ ਰਿਹਾ ਹੈ ਕਿ ਜੀਮੇਲ ‘ਤੇ ਐਕਟਿਵ ਯੂਜ਼ਰਸ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਕਾਰਨ ਸਰਵਿਸ ਡਾਊਨ ਹੋ ਗਈ ਹੈ। ਫਿਲਹਾਲ ਕੰਪਨੀ ਇਸ error ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਅੱਜ ਸਵੇਰੇ 9 ਵਜੇ ਤੋਂ ਹੋ ਰਹੀ ਹੈ ਮੁਸ਼ਕਿਲ

ਇੰਟਰਨੈੱਟ ‘ਤੇ ਨਜ਼ਰ ਰੱਖਣ ਵਾਲੀ ਡਾਊਨਡਿਟੇਕਟਰ ਵੈੱਬਸਾਈਟ ਮੁਤਾਬਕ 20 ਅਗਸਤ ਨੂੰ ਸਵੇਰੇ 9 ਵਜੇ ਇਹ ਸਮੱਸਿਆ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਸਭ ਜ਼ਿਆਦਾ 62 ਫੀਸਦੀ ਸਮੱਸਿਆ ਫਾਈਲ ਅਟੈਚਮੈਂਟ ਦੀ, 27 ਫੀਸਦੀ ਲਾਗਇੰਨ ਦੀ ਅਤੇ 10 ਫੀਸਦੀ ਮੈਜੇਸ ਪ੍ਰਾਪਤ ਨਾ ਹੋਣ ਦੀ ਹੈ। ਜੀਮੇਲ ਜਾਂ ਡਰਾਈਵ ‘ਤੇ ਕੋਈ ਫਾਈਲ ਅਟੈਚ ਕਰਨ ‘ਤੇ ਵਾਰ-ਵਾਰ ਜੰਪ ਹੋ ਰਹੀ ਹੈ ਅਤੇ ਦੁਬਾਰਾ ਅਟੈਚ ਹੋਣ ਲੱਗਦੀ ਹੈ। ਪਿਛਲੇ ਮਹੀਨੇ ਵੀ ਜੀਮੇਲ ਵਿਚ ਸਮੱਸਿਆ ਆਈ ਸੀ। ਕਈ ਯੂਜ਼ਰਸ ਨੇ ਲਾਗਇੰਨ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ।

 

 

ਜਲਦ ਠੀਕ ਹੋ ਜਾਵੇਗੀ ਸਮੱਸਿਆ

 ਗੂਗਲ ਜੀਮੇਲ ਵਿਚ ਆਏ ਇਸ error ਦੀ ਜਾਂਚ ਕਰ ਰਿਹਾ ਹੈ। ਗੂਗਲ ਨੇ ਦੱਸਿਆ ਹੈ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਜਲਦ ਹੀ ਇਸ ਨੂੰ ਠੀਕ ਕਰ ਦੇਵਾਂਗੇ। ਇਸ ਤੋਂ ਇਲਾਵਾ ਗੂਗਲ ਡਰਾਇਵ, ਗੂਗਲ ਡਾਕਸ ਅਤੇ ਗੂਗਲ ਸ਼ੀਟ ਆਦਿ ਹੋਰ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।