Google Pay ਨੇ ਭਾਰਤ ‘ਚ ਸ਼ੁਰੂ ਕੀਤੇ ਬੇਹੱਦ ਖ਼ਾਸ ਨਵੇਂ ਫ਼ੀਚਰਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਟਰਨੈੱਟ ਦਿੱਗਜ ਗੂਗਲ ਨੇ ਭਾਰਤ 'ਚ ਆਪਣੇ ਭੁਗਤਾਨ ਪਲੇਟਫਾਰਮ Google Pay...

Google Pay

ਨਵੀਂ ਦਿੱਲੀ: ਇੰਟਰਨੈੱਟ ਦਿੱਗਜ ਗੂਗਲ ਨੇ ਭਾਰਤ 'ਚ ਆਪਣੇ ਭੁਗਤਾਨ ਪਲੇਟਫਾਰਮ Google Pay ਨਾਲ ਜੁੜੇ ਕਈ ਨਵੇਂ ਫੀਚਰ ਅਤੇ ਉਤਪਾਦ ਪੇਸ਼ ਕਰਕੇ ਜ਼ਿਆਦਾ ਕਾਰੋਬਾਰ ਜੁਟਾਉਣ ਦੇ ਨਾਲ ਹੀ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਣ ਦੀ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। ਆਨਲਾਈਨ ਭੁਗਤਾਨ ਐਪ GooglePay) ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਬੀਤੇ ਮਹੀਨੇ ਇਸ ਐਪ ਰਾਹੀਂ 24 ਕਰੋੜ ਤੋਂ ਵੱਧ ਵਾਰ ਧਨ ਦਾ ਲੈਣ ਦੇਣ ਹੋਇਆ ਇੰਝ ਇਸ ਐਪ ਨੇ ਹੁਣ 'ਪੇਅ ਟੀ ਐੱਮ' ਤੇ 'ਫ਼ੋਨ ਪੇ' ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। Google Pay ਨੇ ਭਾਰਤ ਲਈ ਖਾਸ ਤੌਰ 'ਤੇ ਕੇਂਦਰਿਤ ਆਪਣੇ 'ਗੂਗਲ ਫਾਰ ਇੰਡੀਆ' ਪ੍ਰੋਗਰਾਮ 'ਚ ਵੀਰਵਾਰ ਨੂੰ ਕਾਰੋਬਾਰੀਆਂ ਅਤੇ ਸਥਾਪਨਾਵਾਂ ਲਈ ਇਕ ਵੱਖਰਾ ਐਪ Google Pay ਫਾਰ ਬਿਜ਼ਨੈੱਸ' ਨੂੰ ਪੇਸ਼ ਕੀਤਾ।

ਇਸ ਐਪ ਨਾਲ ਡਿਜੀਟਲ ਭੁਗਤਾਨ ਕਰਨ ਲਈ ਕਾਰੋਬਾਰੀ ਵੈਰੀਫਿਕੇਸ਼ਨ ਅਤੇ ਪੂੰਜੀਕਰਣ ਦੀ ਪ੍ਰਕਿਰਿਆ ਮਿੰਟਾਂ 'ਚ ਪੂਰੀ ਕਰ ਸਕਦੇ ਹਨ।
ਗੂਗਲ ਨੇ ਇਸ ਮੌਕੇ 'ਤੇ ਇਕ ਪੇਸ਼ਕਾਰੀ ਵੀ ਦਿੱਤੀ ਜਿਸ 'ਚ 'ਗਾਹਕ ਨੂੰ ਜਾਣੋ' ਪ੍ਰਕਿਰਿਆ ਪੂਰੀ ਕਰਨ ਲਈ ਵੀਡੀਓ ਕਾਲਿੰਗ ਐਪ ਗੂਗਲ ਡੁਓ ਦੇ ਨਾਲ ਆਵਾਜ਼ ਆਧਾਰਿਤ ਅਸਿਸਟੈਂਟ ਦੀ ਵਰਤੋਂ ਕਰਕੇ ਪੰਜੀਕਰਣ ਕੀਤਾ ਗਿਆ।

Google Pay ਦੇ ਉਤਪਾਦ ਪ੍ਰਬੰਧਨ ਨਿਰਦੇਸ਼ਕ ਅੰਬਰੀਸ਼ ਕੇਨਗੇ ਨੇ ਕਿਹਾ ਕਿ Google Pay ਫਾਰ ਬਿਜ਼ਨੈੱਸ ਐਪ ਛੋਟੇ ਅਤੇ ਮੱਧ ਦੁਕਾਨਦਾਰਾਂ ਲਈ ਸਰਲ ਅਤੇ ਸਹਿਜ ਤਰੀਕੇ ਨਾਲ ਡਿਜੀਟਲ ਭੁਗਤਾਨ ਕਰਨ ਦਾ ਇਕ ਆਸਾਨ ਅਤੇ ਮੁਫਤ ਜ਼ਰੀਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਦੁਕਾਨਦਾਰ ਹੁਣ ਜ਼ਿਆਦਾ ਭਰੋਸੇ ਦੇ ਨਾਲ ਡਿਜੀਟਲ ਭੁਗਤਾਨ ਨੂੰ ਅਪਣਾਉਣਗੇ ਅਤੇ ਆਨਲਾਈਨ ਵਿੱਤੀ ਸੇਵਾਵਾਂ ਦਾ ਲੰਬੇ ਸਮੇਂ ਵਾਧੇ 'ਚ ਯੋਗਦਾਨ ਦੇਣਗੇ।

Google Pay ਦੇ ਨੈਕਟਸ ਬਿਲੀਅਨ ਯੂਜ਼ਰਸ ਇਨੀਸ਼ੀਏਵਿਟ ਅਤੇ ਭੁਗਤਾਨ ਉਪ ਪ੍ਰਧਾਨ ਸੀਜ਼ਰ ਸੇਨਗੁਪਤਾ ਨੇ ਦੱਸਿਆ ਕਿ ਇਸ ਭੁਗਤਾਨ ਐਪ ਨੂੰ ਲਾਂਚ ਕਰਨ ਤੋਂ ਪਹਿਲਾਂ ਬੰਗਲੁਰੂ, ਹੈਦਰਾਬਾਦ ਅਤੇ ਗੁਰੂਗ੍ਰਾਮ ਦੇ ਕਈ ਦੁਕਾਨਦਾਰਾਂ ਦੇ ਨਾਲ ਮਹੀਨਿਆਂ ਤੱਕ ਪਰਖਿਆ ਗਿਆ ਸੀ। ਕੰਪਨੀ ਨੇ ਪਹਿਲੀ ਵਾਰ ਡਿਜੀਟਲ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਨੈਕਸਟ ਬਿਲੀਅਨ ਗਰੁੱਪ ਦੇ ਨਾਲ ਰੱਖਿਆ ਹੈ। ਇਸ ਮੌਕੇ 'ਤੇ Google Pay ਨੇ ਡੈਬਿਟ ਅਤੇ ਕ੍ਰੈਡਿਟ ਕਾਰਡ ਧਾਰਕਾਂ ਲਈ ਟੋਕਨ ਕਾਰਡ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ।