ਫੇਸਬੁਕ ਅਤੇ ਇੰਸਟਾਗ੍ਰਾਮ ਹੋਏ ਡਾਉਨ, ਲੋਕਾਂ ਨੂੰ ਆ ਰਹੀ ਹੈ ਪਰੇਸ਼ਾਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਸਬੁਕ ਮਸੈਂਜਰ ਤੋਂ ਬਾਅਦ ਹੁਣ ਦੁਨੀਆਂ ਭਰ ਦੇ ਕਈ ਯੂਜ਼ਰਸ ਨੂੰ ਫੇਸਬੁਕ ਅਤੇ ਇੰਸਟਾਗ੍ਰਾਮ ਖੋਲ੍ਹਣ ਵਿਚ ਮੁਸ਼ਕਿਲ ਹੋ ਰਹੀ ਹੈ। ਲਗਭੱਗ ਇਕ ਘੰਟਾ ਹੋ ਗਿਆ ਹੈ...

Facebook, Instagram down

ਨਵੀਂ ਦਿੱਲੀ : (ਪੀਟੀਆਈ) ਫੇਸਬੁਕ ਮਸੈਂਜਰ ਤੋਂ ਬਾਅਦ ਹੁਣ ਦੁਨੀਆਂ ਭਰ ਦੇ ਕਈ ਯੂਜ਼ਰਸ ਨੂੰ ਫੇਸਬੁਕ ਅਤੇ ਇੰਸਟਾਗ੍ਰਾਮ ਖੋਲ੍ਹਣ ਵਿਚ ਮੁਸ਼ਕਿਲ ਹੋ ਰਹੀ ਹੈ। ਲਗਭੱਗ ਇਕ ਘੰਟਾ ਹੋ ਗਿਆ ਹੈ ਪਰ ਹੁਣ ਤੱਕ ਫੇਸਬੁਕ ਵਿਚ ਦਿੱਕਤਾਂ ਆ ਰਹੀਆਂ ਹਨ। ਕਮੈਂਟਸ ਵਿਚ ਯੂਜਰਸ ਦੀ ਡੀਪੀ ਨਹੀਂ ਦਿਖ ਰਹੀ ਹੈ।

ਪੇਜ ਲੋਡ ਹੋਣ ਵਿਚ ਮੁਸ਼ਕਿਲ ਹੈ।   ਫੇਸਬੁਕ ਵਿਚ ਹੋ ਰਹੀ ਇਹ ਮੁਸ਼ਕਿਲ ਲਗਭੱਗ ਦੁਨੀਆਂ ਭਰ ਦੇ ਯੂਜ਼ਰਸ ਲਈ ਹੈ। ਸਿਰਫ ਫੇਸਬੁਕ ਵੈਬ ਹੀ ਨਹੀਂ, ਸਗੋਂ ਫੇਸਬੁਕ ਐਪ ਵਿਚ ਵੀ ਲੋਕਾਂ ਨੂੰ ਫੇਸਬੁਕ ਯੂਜ਼ ਕਰਨ ਵਿਚ ਪਰੇਸ਼ਾਨੀ ਹੋ ਰਹੀ ਹੈ।ਫੇਸਬੁਕ ਖੋਲ੍ਹਣ 'ਤੇ ਇਹ ਮੈਸੇਜ ਦਿਖ ਰਿਹਾ ਹੈ।

Facebook is down for required maintenance right now ,  but you should be able to get back on within a few minutes. 

ਕਰੈਸ਼ ਰਿਪੋਰਟ ਵੈਬਸਾਈਟ ਡਾਉਨ ਡਿਟੈਕਟਰ ਉਤੇ ਪਿਛਲੇ ਅੱਧੇ ਘੰਟੇ ਤੋਂ ਦੁਨੀਆਂ ਭਰ ਤੋਂ ਲਗਾਤਾਰ ਫੇਸਬੁਕ ਅਤੇ ਇੰਸਟਾ ਡਾਉਨ ਹੋਣ ਨੂੰ ਲੈ ਕੇ ਲੋਕ ਰਿਪੋਰਟ ਕਰ ਰਹੇ ਹਨ। ਕੁੱਝ ਯੂਜ਼ਰਸ ਫੇਸਬੁਕ ਓਪਨ ਕਰ ਰਹੇ ਹਨ ਪਰ ਉਹ ਪੋਸਟ ਨਹੀਂ ਕਰ ਪਾ ਰਹੇ ਹਨ। ਫੇਸਬੁਕ ਉਤੇ ਕਈ ਲੋਕਾਂ ਦੀ ਪ੍ਰੋਫਾਈਲ ਫੋਟੋ ਨਹੀਂ ਦਿਖ ਰਹੀ ਹੈ। ਫੇਸਬੁਕ ਨਿਊਜ਼ ਫੀਡ ਲੋਡ ਹੋਣ ਵਿਚ ਮੁਸ਼ਕਿਲ ਆ ਰਹੀ ਹੈ। ਕਮੈਂਟ ਸੈਕਸ਼ਨ ਵਿਚ ਕਿਸੇ ਦੀ ਡੀਪੀ ਨਹੀਂ ਦਿਖ ਰਹੀ ਹੈ।

ਕਲਿਕ ਕਰਨ ਉਤੇ ਪੇਜ ਲੋਡ ਨਹੀਂ ਹੋ ਰਿਹਾ ਹੈ ਅਤੇ ਅਗਲੇ ਪੇਜ ਉਤੇ ਫੇਸਬੁਕ ਦਾ ਮੈਸੇਜ ਹੈ। ਇਸ ਮੈਸੇਜ ਵਿਚ ਕਿਹਾ ਗਿਆ ਹੈ ਕਿ ਅਸੀਂ ਇਸ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 24 ਘੰਟੇ ਦੇ ਅਦੰਰ ਫੇਸਬੁਕ ਦੇ ਤਿੰਨੋ ਵੱਡੀ ਸਰਵਿਸ ਇੰਸਟਾਗ੍ਰਾਮ, ਮਸੈਂਜਰ ਅਤੇ ਖੁਦ ਫੇਸਬੁਕ ਦੁਨੀਆਂ ਭਰ  ਦੇ ਯੂਜ਼ਰਸ ਲਈ ਡਾਉਨ ਹੋ ਚੁੱਕਿਆ ਹੈ।

ਹਾਲਾਂਕਿ ਇਹ ਸਾਰੇ ਯੂਜ਼ਰਸ ਲਈ ਨਹੀਂ ਹੈ ਪਰ ਡਾਉਨਡਿਟੈਕਟਰ ਉਤੇ ਲਗਾਤਾਰ ਲੋਕ ਦੁਨੀਆਂ ਭਰ ਤੋਂ ਰਿਪੋਰਟ ਕਰ ਰਹੇ ਹਨ। ਦਿਲਚਸਪ ਇਹ ਹੈ ਕਿ ਵੱਖ-ਵੱਖ ਯੂਜ਼ਰਸ ਨੂੰ ਕਈ ਤਰ੍ਹਾਂ ਦੇ ਐਰਰ ਮੈਸੇਜ ਮਿਲ ਰਹੇ ਹਨ। ਕੋਈ ਫੇਸਬੁਕ ਓਪਨ ਕਰ ਪਾ ਰਿਹਾ ਹੈ ਪਰ ਕੁੱਝ ਲੋਕਾਂ ਨੂੰ ਲਾਗਇਨ ਕਰਨ ਵਿਚ ਵੀ ਮੁਸ਼ਕਿਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਹੀ ਫੇਸਬੁਕ ਮਸੈਂਜਰ ਵੀ ਕਰੈਸ਼ ਹੋਇਆ ਸੀ। ਫਿਲਹਾਲ ਕੰਪਨੀ ਨੇ ਇਸ ਬਾਰੇ ਵਿਚ ਕੋਈ ਸਟੇਟਮੈਂਟ ਜਾਰੀ ਨਹੀਂ ਕੀਤੀ ਹੈ।