ਹੁਣ ਗੂਗਲ ਦੇ ਸਰਚ ਰਿਜਲਟ 'ਚ ਕਮੈਂਟ ਵੀ ਕਰ ਸਕਣਗੇ ਯੂਜਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸਭ ਤੋਂ ਵੱਡਾ ਸਰਚ ਇੰਜਣ ਗੂਗਲ ਜਲਦ ਹੀ ਨਵਾਂ ਫੀਚਰ ਲਿਆਉਣ ਵਾਲਾ ਹੈ, ਜਿਸ ਵਿਚ ਤੁਸੀਂ ਗੂਗਲ ਉੱਤੇ ਸਰਚ ਕਰਨ ਤੋਂ ਬਾਅਦ ਆਏ ਨਤੀਜਿਆਂ ਉੱਤੇ ਕਮੈਂਟ ਵੀ ਕਰ ਸਕੋਗੇ। ...

Google

ਸੇਨ ਫਰਾਂਸਿਸਕੋ (ਭਾਸ਼ਾ) :- ਸਭ ਤੋਂ ਵੱਡਾ ਸਰਚ ਇੰਜਣ ਗੂਗਲ ਜਲਦ ਹੀ ਨਵਾਂ ਫੀਚਰ ਲਿਆਉਣ ਵਾਲਾ ਹੈ, ਜਿਸ ਵਿਚ ਤੁਸੀਂ ਗੂਗਲ ਉੱਤੇ ਸਰਚ ਕਰਨ ਤੋਂ ਬਾਅਦ ਆਏ ਨਤੀਜਿਆਂ ਉੱਤੇ ਕਮੈਂਟ ਵੀ ਕਰ ਸਕੋਗੇ। ਤੁਹਾਡੇ ਵੱਲੋਂ ਕੀਤੇ ਗਏ ਕਮੈਂਟ ਨੂੰ ਹੋਰ ਯੂਜਰ ਵੀ ਪੜ੍ਹ ਸਕਣਗੇ। ਸਰਚ ਇੰਜਨ ਜਰਨਲ ਦੀ ਰਿਪੋਰਟ ਦੇ ਅਨੁਸਾਰ ਇਹ ਫੀਚਰ ਅਜੇ ਨਹੀਂ ਆਇਆ ਹੈ, ਪਰ ਆਧਿਕਾਰਿਕ ਗੂਗਲ ਹੈਲਪ ਡਾਕੂਮੈਂਟ ਨੇ ਦੱਸਿਆ ਹੈ ਕਿ ਇਹ ਕਿਵੇਂ ਕੰਮ ਕਰੇਗਾ।

ਇਸ ਫੀਚਰ ਦੇ ਅਨੁਸਾਰ ਨਵੇਂ ਫੀਚਰ ਤੋਂ ਗੂਗਲ ਸਰਚ ਉੱਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪਾਏ ਜਾਣ ਵਾਲੇ ਹੋਰ ਫੀਚਰਾਂ ਦੀ ਸਹੂਲਤ ਮਿਲੇਗੀ। ਖਪਤਕਾਰ ਨਾ ਸਿਰਫ ਹੋਰ ਲੋਕਾਂ ਦੀਆਂ ਟਿੱਪਣੀਆਂ ਪੜ੍ਹ ਸਕਣਗੇ, ਸਗੋਂ ਉਹ ਉਨ੍ਹਾਂ  ਦੀ ਟਿੱਪਣੀਆਂ ਨੂੰ ਲਾਈਕ ਅਤੇ ਡਿਸਲਾਈਕ ਵੀ ਕਰ ਸਕਣਗੇ। ਇੰਨਾ ਹੀ ਨਹੀਂ ਗੂਗਲ ਸਰਚ ਦੇ ਇਸ ਫੀਚਰ ਦੀ ਮਦਦ ਨਾਲ ਯੂਜਰ ਲਾਈਵ ਮੈਚ ਦੇ ਦੌਰਾਨ ਵੀ ਟਿੱਪਣੀ ਕਰ ਸਕਣਗੇ।

ਯੂਜਰ ਦਾ ਕਮੈਂਟ ਗੂਗਲ ਦੀ ਪਾਲਿਸੀ ਦੇ ਅਨੁਸਾਰ ਹੀ ਹੋਣਾ ਚਾਹੀਦਾ ਹੈ। ਗੂਗਲ ਹੈਲਪ ਡਾਕੂਮੈਂਟ ਨੇ ਇਕ ਬਿਆਨ ਵਿਚ ਕਿਹਾ ਕਿ ਗੂਗਲ ਦੀਆਂ ਨੀਤੀਆਂ ਨੂੰ ਨਾ ਮੰਨਣ ਵਾਲੀਆਂ ਟਿੱਪਣੀਆਂ ਦਿਖਾਈ ਨਹੀਂ ਦੇਣਗੀਆਂ। ਬਿਆਨ ਦੇ ਅਨੁਸਾਰ ਤੁਹਾਡੀ ਟਿੱਪਣੀ ਜਨਤਕ ਹੈ, ਇਸ ਲਈ ਤੁਸੀਂ ਜੋ ਲਿਖਿਆ ਹੈ ਉਹ ਕੋਈ ਵੀ ਦੇਖ ਸਕਦਾ ਹੈ। ਤੁਹਾਡੇ 'ਅਬਾਊਟ ਮੀ' ਪੇਜ ਉੱਤੇ ਨਾਮ ਦੇ ਨਾਲ ਟਿੱਪਣੀ ਦਿਖਾਈ ਦੇਵੇਗੀ।

ਤੁਸੀਂ ਬਿਨਾਂ ਨਾਮ ਦੇ ਕੋਈ ਟਿੱਪਣੀ ਨਹੀਂ ਕਰ ਸਕੋਗੇ। ਬਿਆਨ ਦੇ ਅਨੁਸਾਰ ਇਸ ਦਾ ਮਤਲਬ ਹੈ ਕਿ ਬਿਨਾਂ ਲਾਗ ਇਨ ਕੀਤੇ ਕੋਈ ਵੀ ਖਪਤਕਾਰ ਇਸ ਉੱਤੇ ਟਿੱਪਣੀ ਨਹੀਂ ਕਰ ਸਕੇਗਾ। ਖਪਤਕਾਰਾਂ ਨੂੰ ਹਾਲਾਂਕਿ ਉਨ੍ਹਾਂ ਦੀ ਟਿੱਪਣੀ ਡਿਲੀਟ ਕਰਨ ਦੀ ਵੀ ਸਹੂਲਤ ਦਿੱਤੀ ਜਾਵੇਗੀ।