ਗੂਗਲ ਨੇ ਸਰੀਰਕ ਸ਼ੋਸ਼ਣ ਦੇ ਮਾਮਲਿਆ 'ਚ ਬਦਲੀ ਪਾਲਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੂਗਲ ਨੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿਚ ਕਾਰਵਾਈ ਲਈ ਪਾਲਿਸੀ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਦੇ ਮੁਤਾਬਕ ਕੰਪਨੀ ਦੀ ਮੱਧਸਥਿਰਤਾ ਜਰੂਰੀ ਨਹੀਂ....

Google

ਸੈਨ ਫ੍ਰਾਂਸਿਸਕੋ (ਭਾਸ਼ਾ): ਗੂਗਲ ਨੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿਚ ਕਾਰਵਾਈ ਲਈ ਪਾਲਿਸੀ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਦੇ ਮੁਤਾਬਕ ਕੰਪਨੀ ਦੀ ਮੱਧਸਥਿਰਤਾ ਜਰੂਰੀ ਨਹੀਂ ਹੋਵੇਗੀ ਸਗੋਂ ਇਹ ਪੀੜਤ ਦੀ ਇਛਾ ਤੇ ਨਿਰਭਰ ਕਰੇਗਾ ਭਾਵ ਜੇ ਕਰਮਚਾਰੀ ਚਾਹੇ ਤਾਂ ਸਿੱਧੇ ਕੋਰਟ ਜਾ ਸਕਦੇ ਹਨ। ਦੱਸ ਦਈਏ ਕਿ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀਰਵਾਰ ਨੂੰ ਕਰਮਚਾਰੀਆਂ ਨੂੰ ਈਮੇਲ ਭੇਜਿਆ, ਜਿਸ 'ਚ ਪਿਚਾਈ ਨੇ ਕਿਹਾ ਕਿ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿਚ ਉਨ੍ਹਾਂ ਨੂੰ ਕਰਮਚਾਰੀਆਂ ਦਾ ਫੀਡਬੈਕ ਮਿਲਿਆ ਹੈ।

ਇਹ ਮਹਿਸੂਸ ਕੀਤਾ ਗਿਆ ਕਿ ਹਮੇਸ਼ਾ ਪੂਰੀ ਜਾਣਕਾਰੀ ਨਹੀਂ ਮਿਲ ਪਾਈ ਜਿਸ ਦੇ ਚਲਦਿਆਂ ਪਿਚਾਈ ਨੇ ਕਰਮਚਾਰੀਆਂ ਤੋਂ ਮਾਫੀ ਵੀ ਮੰਗੀ। ਜ਼ਿਕਰਯੋਗ ਹੈ ਕਿ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਗੂਗਲ ਹੁਣ ਹਰ ਸਾਲ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਵੇਗਾ ਜਿਸ ਲਈ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਾਲਾਨਾ ਟ੍ਰੇਨਿੰਗ ਵਿਚ ਸ਼ਾਮਿਲ ਹੋਣਾ ਜਰੂਰੀ ਹੋਵੇਗਾ ਅਤੇ ਇਸ 'ਚ ਸ਼ਾਮਿਲ ਨਾ ਹੋਣ ਤੇ ਉਨ੍ਹਾਂ ਨੂੰ ਤਨਖਾਹ ਵਾਧਾ ਅਤੇ ਪ੍ਰਮੋਸ਼ਨ ਵਿਚ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ।

ਦੱਸ ਦਈਏ ਕਿ ਗੂਗਲ ਨੇ ਇਕ ਬਰਾਬਰ ਕੰਮ ਲਈ ਔਰਤਾਂ ਨੂੰ ਪੁਰਸ਼ਾਂ  ਦੇ ਬਰਾਬਰ ਤਨਖਾਹ ਦੀ ਮੰਗ ਪੂਰੀ ਨਹੀਂ ਕੀਤੀ ਹੈ ।