ਫ਼ੇਸਬੁਕ 'ਤੇ ਖਾਣ -ਪੀਣ ਦੇ ਫਰਜ਼ੀ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਅਕਾਉਂਟ ਹੋਵੇਗਾ ਬਲਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸਰਕਾਰ ਦਾ ਵੱਡਾ ਫੈਸਲਾ, ਮੋਦੀ ਸਰਕਾਰ ਨੇ ਫੇਸਬੁਕ, ਗੂਗਲ ਅਤੇ ਟਵਿੱਟਰ 'ਤੇ ਫੇਕ ਨਿਊਜ਼, ਫੇਕ ਵੀਡੀਓਜ਼ ਅਤੇ ਫਰਜ਼ੀ ਫੋਟੋ 'ਤੇ ਲਗਾਮ ਲਗਾਉਣ ਨੂੰ ਲੈ ਕੇ ਵੱਡਾ ...

Social Media Apps

ਨਵੀਂ ਦਿੱਲੀ : ਸਰਕਾਰ ਦਾ ਵੱਡਾ ਫੈਸਲਾ, ਮੋਦੀ ਸਰਕਾਰ ਨੇ ਫੇਸਬੁਕ, ਗੂਗਲ ਅਤੇ ਟਵਿੱਟਰ 'ਤੇ ਫੇਕ ਨਿਊਜ਼, ਫੇਕ ਵੀਡੀਓਜ਼ ਅਤੇ ਫਰਜ਼ੀ ਫੋਟੋ 'ਤੇ ਲਗਾਮ ਲਗਾਉਣ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਫੇਸਬੁਕ, ਗੂਗਲ ਅਤੇ ਟਵਿੱਟਰ ਵਰਗੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਸਥਿਤੀ 'ਚ ਅਪਣੇ ਪਲੇਟਫਾਰਮ 'ਤੇ ਸ਼ੇਅਰ ਹੋਣ ਵਾਲੇ ਫਰਜ਼ੀ ਫੋਟੋ - ਵੀਡੀਓਜ਼ 'ਤੇ ਰੋਕ ਲਗਾਉਣ। ਸਰਕਾਰ ਦਾ ਕਹਿਣਾ ਹੈ ਕਿ ਆਏ ਦਿਨ ਸੋਸ਼ਲ ਮੀਡੀਆ 'ਤੇ ਪਲਾਸਟਿਕ ਦੇ ਚਾਵਲ, ਪਲਾਸਟਿਕ ਦੀ ਪੱਤਾ ਗੋਭੀ ਅਤੇ ਇੰਝ ਹੀ ਵੀਡੀਓ ਸ਼ੇਅਰ ਹੋ ਰਹੀਆਂ ਹਨ।

ਅਜਿਹੇ ਵੀਡੀਓਜ਼ ਨਾਲ ਸਮਾਜ ਵਿਚ ਅਫ਼ਵਾਹ ਫੈਲਦੀਆਂ ਹਨ ਅਤੇ ਲੋਕ ਖਾਣ - ਪੀਣ ਦੀਆਂ ਚੀਜ਼ਾਂ 'ਤੇ ਭਰੋਸਾ ਨਹੀਂ ਕਰਦੇ। ਸਰਕਾਰ ਨੇ ਇਹਨਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਕਿਹਾ ਹੈ ਕਿ ਜੋ ਲੋਕ ਖਾਣ - ਪੀਣ ਦੀਆਂ ਫਰਜ਼ੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਹਨ, ਉਨ੍ਹਾਂ ਦੇ ਅਕਾਉਂਟ ਨੂੰ ਤੁਰਤ ਬਲਾਕ ਕੀਤਾ ਜਾਵੇ। ਸੋਸ਼ਲ ਮੀਡੀਆ ਨੂੰ ਇਹ ਆਦੇਸ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਦੇ ਸੀਈਓ ਪਵਨ ਅੱਗਰਵਾਲ ਨੇ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵੀਡੀਓਜ਼ -  ਦਾ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣਾ ਦੇਸ਼ ਦੀ ਜਨਤਾ ਅਤੇ ਕਾਰੋਬਾਰੀਆਂ ਦੋਵਾਂ ਲਈ ਨੁਕਸਾਨਦਾਇਕ ਹੈ। 

ਇਸ ਸਬੰਧ ਵਿਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਹਨਾਂ ਕੰਪਨੀਆਂ ਦੇ ਹੈਡ ਆਫਿਸ ਵਿਚ ਲੈਟਰ ਵੀ ਭੇਜਿਆ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਅੰਡੇ ਪਲਾਸਟਿਕ ਦੇ ਬਣਾਏ ਜਾ ਰਹੇ ਹਨ ਅਤੇ ਦੁੱਧ ਵਿਚ ਕੈਮਿਕਲ ਮਿਲਾਏ ਜਾ ਰਹੇ ਹਨ।