ਫਰਜੀ Paytm ਐਪ ਨਾਲ ਦੁਕਾਨਦਾਰਾਂ ਨੂੰ ਲਗਾਇਆ ਜਾ ਰਿਹਾ ਚੂਨਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਤੁਹਾਡੇ ਵਿਚੋਂ ਕਈ ਲੋਕ ਅਜਿਹੇ ਹੋਣਗੇ ਜੋ ਪੇਟੀਐਮ ਤੋਂ ਭੁਗਤਾਨੇ ਕਰਦੇ ਹੋਣਗੇ। ਕਈ ਲੋਕ ਅਜਿਹੇ ਵੀ ਹੋਣਗੇ ਜੋ ਅਪਣੀ ਦੁਕਾਨਦਾਰੀ ਚਲਾਉਂਦੇ ਹਨ ਅਤੇ ਪੇਟੀਐਮ ਦੇ...

Paytm

ਨਵੀਂ ਦਿੱਲੀ (ਭਾਸ਼ਾ) :- ਤੁਹਾਡੇ ਵਿਚੋਂ ਕਈ ਲੋਕ ਅਜਿਹੇ ਹੋਣਗੇ ਜੋ ਪੇਟੀਐਮ ਤੋਂ ਭੁਗਤਾਨੇ ਕਰਦੇ ਹੋਣਗੇ। ਕਈ ਲੋਕ ਅਜਿਹੇ ਵੀ ਹੋਣਗੇ ਜੋ ਅਪਣੀ ਦੁਕਾਨਦਾਰੀ ਚਲਾਉਂਦੇ ਹਨ ਅਤੇ ਪੇਟੀਐਮ ਦੇ ਜਰੀਏ ਪੈਸੇ ਲੈ ਰਹੇ ਹਨ ਪਰ ਸੱਚਾਈ ਕੁੱਝ ਹੋਰ ਹੀ ਹੈ। ਬਾਜ਼ਾਰ ਵਿਚ ਇਕ ਫਰਜੀ ਪੇਟੀਐਮ ਐਪ ਆਇਆ ਹੈ ਜਿਸ ਦੇ ਜਰੀਏ ਦੁਕਾਨਦਾਰਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਬਿਨਾਂ ਪੇਮੈਂਟ ਹੋਏ ਹੀ ਇਸ ਫਰਜੀ ਐਪ ਵਿਚ ਪੇਮੈਂਟ ਸਕਸੈਸਫੁਲ ਦਿੱਖ ਰਿਹਾ ਹੈ।

ਆਓ ਜੀ ਜਾਂਣਦੇ ਹਾਂ ਇਸ ਐਪ ਦੇ ਬਾਰੇ ਵਿਚ। ਸੱਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਐਪ ਦਾ ਨਾਮ Spoof Paytm ਹੈ ਅਤੇ ਇਹ ਐਪ ਗੂਗਲ ਪਲੇ - ਸਟੋਰ 'ਤੇ ਤੁਹਾਨੂੰ ਨਹੀਂ ਮਿਲੇਗਾ। ਇਸ ਐਪ ਦਾ ਏਪੀਕੇ ਫਾਈਲ ਕਈ ਵੈਬਸਾਈਟ 'ਤੇ ਮੌਜੂਦ ਹੈ ਜਿੱਥੋਂ ਲੋਕ ਇਸ ਨੂੰ ਡਾਉਨਲੋਡ ਕਰ ਰਹੇ ਹਨ। ਇਸ ਐਪ ਦੇ ਜਰੀਏ ਦੁਕਾਨਦਾਰਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਇਸ ਦਾ ਪਤਾ ਵੀ ਕਿਸੇ ਨੂੰ ਨਹੀਂ ਲੱਗ ਰਿਹਾ ਹੈ। ਦਰਅਸਲ ਜਦੋਂ ਤੁਸੀਂ ਕਿਸੇ ਨੂੰ Paytm ਐਪ ਤੋਂ ਪੇਮੈਂਟ ਕਰਦੇ ਹੋ ਤਾਂ ਪੇਮੈਂਟ ਟਰਾਂਜੇਕਸ਼ਨ ਸਕਸੈਸਫੁਲ ਦਾ ਨੋਟੀਫਿਕੇਸ਼ਨ ਮਿਲਦਾ ਹੈ ਅਤੇ ਉਸ ਵਿਚ ਦਿਸਦਾ ਹੈ ਕਿ ਤੁਸੀਂ ਕਿਸ ਨੂੰ ਕਿੰਨੇ ਪੈਸੇ ਭੇਜੇ ਹਨ।

ਇੱਥੇ ਇਕ ਟਰਾਂਜੇਕਸ਼ਨ ਆਈਡੀ ਵੀ ਨਜ਼ਰ ਆਉਂਦੀ ਹੈ ਅਤੇ ਨਾਲ ਹੀ ਇਹ ਵੀ ਦਿਸਦਾ ਹੈ ਕਿ ਤੁਹਾਡੇ ਪੇਟੀਐਮ ਵਾਲੇਟ ਵਿਚ ਕਿੰਨਾ ਪੈਸਾ ਬਚਿਆ ਹੈ। ਅਜਿਹੇ ਵਿਚ ਧੋਖਾਧੜੀ ਕਰਨ ਵਾਲੇ ਲੋਕ ਪਟਰੌਲ ਪੰਪ ਜਾਂ ਕਿਸੇ ਦੁਕਾਨ 'ਤੇ ਜਾਂਦੇ ਹਨ ਅਤੇ ਫਿਰ ਦੁਕਾਨਦਾਰ ਤੋਂ ਉਸ ਦਾ ਪੇਟੀਐਮ ਨੰਬਰ ਪੁੱਛਦੇ ਹਨ। ਉਸ ਤੋਂ ਬਾਅਦ ਉਸ ਨੂੰ ਬਿਨਾਂ ਪੇਮੈਂਟ ਕੀਤੇ ਹੀ ਪੇਮੈਂਟ ਸਕਸੈਫੁਲ ਵਿਖਾ ਦਿੰਦਾ ਹੈ।

ਅਜਿਹੇ ਵਿਚ ਦੁਕਾਨਦਾਰ ਨੂੰ ਕੁਝ ਨਹੀਂ ਪਤਾ ਲੱਗਦਾ ਹੈ। ਖਾਸ ਗੱਲ ਇਹ ਹੈ ਕਿ ਇਸ ਐਪ ਦੇ ਜਰੀਏ ਪੇਟੀਐਮ ਦੇ ਕਿਊਆਰ ਕੋਡ ਨੂੰ ਸਕੈਨ ਨਹੀਂ ਕੀਤਾ ਜਾ ਸਕਦਾ। ਹੁਣ ਜੇਕਰ ਤੁਸੀਂ ਕੋਈ ਦੁਕਾਨਦਾਰ ਹੋ ਜਾਂ ਆਮ ਆਦਮੀ ਹੋ ਅਤੇ ਤੁਹਾਨੂੰ ਕੋਈ ਪੇਟੀਐਮ ਵਲੋਂ ਪੈਸੇ ਭੇਜਣ ਦਾ ਸਕਰੀਨਸ਼ਾਟ ਸ਼ੇਅਰ ਕਰਕੇ ਕਹਿੰਦਾ ਹੈ ਕਿ ਮੈਂ ਪੈਸੇ ਭੇਜ ਦਿਤੇ ਹਨ ਤਾਂ ਤੁਹਾਨੂੰ ਉਸ 'ਤੇ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਹੈ। ਸੱਭ ਤੋਂ ਪਹਿਲਾਂ ਅਪਣਾ ਪੇਟੀਐਮ ਵਾਲੇਟ ਚੈਕ ਕਰੋ ਕਿ ਉਸ ਵਿਚ ਪੈਸੇ ਆਏ ਹਨ ਜਾਂ ਨਹੀਂ। ਨਹੀਂ ਤਾਂ ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ।