ਜਾਣੋ 14 ਸਾਲ ਦੀ ਲੜਕੀ ਨੇ ਕਿਵੇਂ ਬਣਾਈ ਬਿਨ੍ਹਾਂ ਪੈਟਰੋਲ ਤੋਂ ਚੱਲਣ ਵਾਲੀ Bike

ਏਜੰਸੀ

ਜੀਵਨ ਜਾਚ, ਤਕਨੀਕ

ਤੇਜਸਵਾਨੀ ਪ੍ਰਿਆਦਰਸ਼ਨੀ ਨੇ ਅਜਿਹੇ ਮੋਟਰਸਾਇਕਲ ਦੀ ਕਾਢ ਕੱਢੀ ਜੋ ਕਿ ਬਿਨ੍ਹਾਂ ਤੇਲ ਜਾਂ ਪੈਡਲ ਤੋਂ 60 ਕਿਲੋਮੀਟਰ ਤੱਕ ਚੱਲ ਸਕਦੀ ਹੈ।

14-year-old girl from Odisha has invented a fuel-free bike

ਓਡੀਸ਼ਾ: ਅੱਜ ਸਮੇਂ ਵਿਚ ਪੂਰੀ ਦੁਨੀਆਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਹੀ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਰਗੇ ਸ਼ਹਿਰਾਂ ਵਿਚ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਦੂਜੇ ਪਾਸੇ ਇਹਨਾਂ ਸ਼ਹਿਰਾਂ ਵਿਚ 24 ਘੰਟੇ ਗੱਡੀਆਂ ਪ੍ਰਦੂਸ਼ਣ ਫੈਲਾਅ ਰਹੀਆਂ ਹਨ। ਇਹਨਾਂ ਸ਼ਹਿਰਾਂ ਦੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਲੋਕ ਬਿਨ੍ਹਾਂ ਮੂੰਹ ਢੱਕੇ ਸੜਕਾਂ ‘ਤੇ ਨਹੀਂ ਚੱਲ ਸਕਦੇ। ਅਜਿਹੇ ਵਿਚ ਓਡੀਸ਼ਾ ਦੀ ਰਹਿਣ ਵਾਲੀ ਇਕ 14 ਸਾਲ ਦੀ ਲੜਕੀ ਨੇ ਇਸ ਮੁਸ਼ਕਿਲ ਦਾ ਹੱਲ ਲੱਭਿਆ।

ਤੇਜਸਵਾਨੀ ਪ੍ਰਿਆਦਰਸ਼ਨੀ ਨੇ 2016 ਵਿਚ ਅਜਿਹੇ ਮੋਟਰਸਾਇਕਲ ਦੀ ਕਾਢ ਕੱਢੀ ਜੋ ਕਿ ਬਿਨ੍ਹਾਂ ਤੇਲ ਜਾਂ ਪੈਡਲ ਤੋਂ 60 ਕਿਲੋਮੀਟਰ ਤੱਕ ਚੱਲ ਸਕਦੀ ਹੈ। ਇਹ ਮੋਟਰਸਾਇਕਲ ਸਿਰਫ ਹਵਾ ਦੇ ਸਹਾਰੇ ਚੱਲਦੀ ਹੈ। ਜਦੋਂ ਪ੍ਰਿਆਦਰਸ਼ਨੀ ਨੇ ਅਜਿਹਾ ਕੀਤਾ ਤਾਂ ਉਸ ਸਮੇਂ ਉਹ 12ਵੀਂ ਜਮਾਤ ਵਿਚ ਪੜ੍ਹਦੀ ਸੀ। ਉਸ ਨੂੰ ਇਹ ਸੁਝਾਅ ਏਅਰ ਗੰਨ ਤੋਂ ਮਿਲਿਆ, ਜੋ ਹਵਾ ਦੇ ਸਹਾਰੇ ਕੰਮ ਕਰਦੀ ਹੈ। ਇਸ ਤੋਂ ਬਾਅਦ ਉਸ ਨੇ ਇਸ ਤਰੀਕੇ ਦੀ ਵਰਤੋਂ ਨਾਲ ਮੋਟਰਸਾਇਕਲ ਚਲਾਉਣ ਦਾ ਫੈਸਲਾ ਕੀਤਾ।

ਪ੍ਰਿਆਦਰਸ਼ਨੀ ਦਾ ਕਹਿਣਾ ਹੈ ਕਿ, ‘ਮੈਂ ਸੋਚਿਆ ਜੇਕਰ ਏਅਰ ਗੰਨ ਅਜਿਹੀ ਤਕਨੀਕ ਨਾਲ ਚੱਲ ਸਕਦੀ ਹੈ ਤਾਂ ਸਾਈਕਲ ਕਿਉਂ ਨਹੀਂ। ਇਸ ਸਬੰਧੀ ਮੈਂ ਅਪਣੇ ਪਿਤਾ ਨਾਲ ਗੱਲ ਕੀਤੀ, ਜੋ ਹਮੇਸ਼ਾਂ ਮੈਨੂੰ ਹੌਂਸਲਾ ਦਿੰਦੇ ਰਹਿੰਦੇ ਹਨ ਤੇ ਮੇਦੀ ਮਦਦ ਕਰਦੇ ਹਨ’। ਇਸ ਮੋਟਰਸਾਇਕਲ ਦੇ ਪਿੱਛੇ 10 ਕਿਲੋਗ੍ਰਾਮ ਦਾ ਸਿਲੰਡਰ ਬੰਨਿਆ ਹੋਇਆ ਹੈ ਜੋ ਸਾਈਕਲ ਨੂੰ ਪ੍ਰਦਾਨ ਕਰਦਾ ਹੈ। ਉਸ ਨੇ ਛੋਟੇ ਸਰੋਤਾਂ ਦੀ ਮਦਦ ਨਾਲ ਇਹ ਨਵੀਂ ਤਕਨੀਕ ਕੱਢੀ। ਉਸ ਨੇ ਕਈ ਵਾਰ ਘਰ ਵਿਚ ਹੀ ਕੋਸ਼ਿਸ਼ ਕੀਤੀ ਅਤੇ ਅਖੀਰ ਵਿਚ ਉਸ ਨੂੰ ਅਪਣੀ ਮਿਹਨਤ ਦਾ ਫਲ਼ ਮਿਲਿਆ ਅਤੇ ਉਸ ਨੇ ਬਿਨ੍ਹਾਂ ਪੈਡਲ ਅਤੇ ਤੇਲ ਦੀ ਵਰਤੋਂ ਕੀਤੇ ਕਈ ਕਿਲੋਮੀਟਰ ਦੂਰ ਤੱਕ ਮੋਟਰਸਾਇਕਲ ਚਲਾਇਆ।

ਉਸ ਦੇ ਗੁਆਂਢੀ ਉਸ ਨੂੰ ਭਵਿੱਖ ਦੇ ਅਬਦੁਲ ਕਲਾਮ ਵਜੋਂ ਦੇਖ ਰਹੇ ਹਨ। ਇਹ ਸਾਇਕਲ ਅਪਾਹਜ ਲੋਕ ਅਸਾਨੀ ਨਾਲ ਚਲਾ ਸਕਦੇ ਹਨ। ਭਾਰਤ ਨੂੰ ਦੇਸ਼ ਦੇ ਚੰਗੇ ਭਵਿੱਖ ਲਈ ਵਿਗਿਆਨਕਾਂ ਅਤੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਹੌਂਸਲਾ ਦੇਣ ਦੀ ਲੋੜ ਹੈ। ਇਸ ਦੇ ਚਲਦਿਆਂ ਉਹ ਆਉਣ ਵਾਲੀ ਪੀੜ੍ਹੀ ਲਈ ਨਵੇਂ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਅਤੇ ਦੇਸ਼ ਨੂੰ ਪ੍ਰਦੂਸ਼ਣ ਰਹਿਤ ਬਣਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।