ਚੰਡੀਗੜ੍ਹ ਤੋਂ ਬਾਅਦ ਮੋਹਾਲੀ ‘ਚ ਸਾਇਕਲ ਟਰੈਕ ਬਣਾਉਣ ਦਾ ਮਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਦੀ ਵਾਗੂੰ ਹੁਣ ਮੋਹਾਲੀ ਸ਼ਹਿਰ 'ਚ ਵੀ ਸੜਕਾਂ 'ਤੇ ਵੱਖਰੇ ਸਾਈਕਲ ਟਰੈਕ ਬਣਨਗੇ...

Cycle Track

ਮੋਹਾਲੀ: ਚੰਡੀਗੜ੍ਹ ਦੀ ਵਾਗੂੰ ਹੁਣ ਮੋਹਾਲੀ ਸ਼ਹਿਰ 'ਚ ਵੀ ਸੜਕਾਂ 'ਤੇ ਵੱਖਰੇ ਸਾਈਕਲ ਟਰੈਕ ਬਣਨਗੇ। ਵੀਰਵਾਰ ਨੂੰ ਨਗਰ ਨਿਗਮ ਦੀ ਹਾਊਸ ਬੈਠਕ 'ਚ ਇਸ ਪ੍ਰਸਤਾਵ ਨੂੰ ਸਭ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਅਸਲ 'ਚ ਸਾਈਕਲ ਪ੍ਰੇਮੀਆਂ ਵਲੋਂ ਮੋਹਾਲੀ 'ਚ ਸਾਈਕਲ ਟਰੈਕ ਬਣਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਹ ਸਾਈਕਲ ਟਰੈਕ ਫੇਜ਼-11 ਦੇ ਬੇਸਟੈੱਕ ਮਾਲ ਤੋਂ ਲੈ ਕੇ ਸਪਾਈਸ ਚੌਂਕ ਤੱਕ ਬਣਾਇਆ ਜਾਵੇਗਾ।

ਨਿਗਮ ਵਲੋਂ ਬਣਾਇਆ ਜਾਣ ਵਾਲਾ ਇਹ ਪਹਿਲਾ ਸਾਈਕਲ ਟਰੈਕ ਹੋਵੇਗਾ। ਜੇਕਰ ਇਹ ਸਫਲ ਰਿਹਾ ਤਾਂ ਸ਼ਹਿਰ ਦੇ ਹੋਰ ਮਾਰਗਾਂ 'ਤੇ ਵੀ ਅਜਿਹੇ ਟਰੈਕ ਬਣਾਏ ਜਾਣ ਦਾ ਰਸਤਾ ਸਾਫ ਹੋ ਜਾਵੇਗਾ। ਸ਼ਹਿਰ 'ਚ ਇਸ ਸਮੇਂ ਇਕ ਹੀ ਸਾਈਕਲ ਟਰੈਕ ਹੈ, ਜੋ ਕਈ ਸਾਲ ਪਹਿਲਾਂ ਗਮਾਡਾ ਵਲੋਂ ਬਣਾਇਆ ਗਿਆ ਸੀ, ਪਰ ਇਸ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਖਸਤਾ ਹਾਲ ਹੈ। ਬੈਠਕ 'ਚ 6 ਕਰੋੜ ਦੇ ਵਿਕਾਸ ਕਾਰਜਾਂ ਦਾ ਪ੍ਰਸਤਾਵ ਰੱਖਿਆ ਗਿਆ।

ਮੋਹਾਲੀ ਨਗਰ ਨਿਗਮ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਜਲਦੀ ਹੀ ਹਾਊਸ ਮੀਟਿੰਗ ਬੁਲ ਕੇ ਪ੍ਰੋਗਰਾਮ ਦੀ ਰੂਪ-ਰੇਖਾ ਬਣਾਈ ਜਾਵੇਗੀ।