IT ਕੰਪਨੀਆਂ 'ਚ ਛਾਂਟੀ ਦਾ ਦੌਰ ਜਾਰੀ, ਫ਼ੇਸਬੁੱਕ ਦੀ ਮੂਲ ਕੰਪਨੀ ਮੈਟਾ ਨੇ ਬਣਾਈ ਤੀਜੇ ਦੌਰ ਦੀ ਛਾਂਟੀ ਦੀ ਯੋਜਨਾ

ਏਜੰਸੀ

ਜੀਵਨ ਜਾਚ, ਤਕਨੀਕ

ਕਰੀਬ 6000 ਤੋਂ ਵੱਧ ਮੁਲਾਜ਼ਮਾਂ ਦੀ ਨੌਕਰੀ ਜਾਣ ਦਾ ਖ਼ਦਸ਼ਾ 

Representational Image

ਨਵੀਂ ਦਿੱਲੀ : ਵਿਸ਼ਵ ਪੱਧਰ 'ਤੇ ਨੌਕਰੀਆਂ ਦਾ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਮੈਟਾ ਤੀਜੀ ਵਾਰ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਇਕ ਰਿਪੋਰਟ ਦੇ ਅਨੁਸਾਰ, ਮੈਟਾ ਇਸ ਹਫ਼ਤੇ ਤਕ ਲਗਭਗ 6000 ਲੋਕਾਂ ਦੀਆਂ ਨੌਕਰੀਆਂ ਨੂੰ ਖ਼ਤਮ ਕਰ ਦੇਵੇਗਾ।

ਫ਼ੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਨੇ ਪਿਛਲੇ ਮਾਰਚ ਮਹੀਨੇ 'ਚ 10,000 ਲੋਕਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇਕ ਵਾਰ ਫਿਰ ਮੈਟਾ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਹਾਲ ਹੀ ਵਿਚ ਕਿਹਾ ਸੀ ਕਿ ਹੁਣ ਅਗਲੀ ਛਾਂਟੀ ਮਈ 2023 ਵਿਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਛਾਂਟੀ ਤੋਂ ਪਹਿਲਾਂ ਇਹ ਜਾਣਕਾਰੀ ਆਨਲਾਈਨ ਲੀਕ ਹੋ ਗਈ ਸੀ।

ਮੈਟਾ ਦੇ ਗਲੋਬਲ ਮਾਮਲਿਆਂ ਦੇ ਪ੍ਰਧਾਨ ਨਿਕ ਕਲੇਗ ਨੇ ਕਿਹਾ ਕਿ ਛਾਂਟੀ ਦਾ ਤੀਜਾ ਦੌਰ ਇਸ ਹਫ਼ਤੇ ਸ਼ੁਰੂ ਹੋਣ ਵਾਲਾ ਹੈ। ਇਸ ਵਿਚ ਮੇਰੀ ਟੀਮ ਵੀ ਸ਼ਾਮਲ ਹੈ। ਇਸ ਸਬੰਧੀ ਉਸ ਨੇ ਮੁਲਾਜ਼ਮ ਤੇ ਹੋਰਨਾਂ ਨੂੰ ਸੂਚਿਤ ਕਰ ਦਿਤਾ ਹੈ।

ਇਹ ਵੀ ਪੜ੍ਹੋ: ਸਪੇਨ 'ਚ ਹੁਣ ਮਰਦਾਂ ਨੂੰ ਵੀ ਕਰਨਾ ਪਵੇਗਾ ਘਰ ਦਾ ਕੰਮ, ਕਰੀਬ 2 ਕਰੋੜ ਦੀ ਲਾਗਤ ਨਾਲ ਸਰਕਾਰ ਲਿਆ ਰਹੀ ਹੈ ਐਪ 

ਦੂਜੇ ਪਾਸੇ ਜੇਕਰ ਰਿਪੋਰਟ ਦੀ ਗੱਲ ਕਰੀਏ ਤਾਂ ਇਸ ਹਫ਼ਤੇ 6 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿਤਾ ਜਾਵੇਗਾ। ਦੱਸ ਦੇਈਏ ਕਿ ਨਵੰਬਰ 2022 ਵਿਚ ਕੰਪਨੀ ਨੇ 11000 ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿਤਾ ਸੀ। ਇਸ ਤੋਂ ਬਾਅਦ, ਮਾਰਚ 2023 ਵਿਚ, ਮੈਟਾ ਨੇ 10,000 ਨੌਕਰੀਆਂ ਵਿਚ ਕਟੌਤੀ ਦਾ ਐਲਾਨ ਕੀਤਾ। ਇਸ ਨਾਲ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਈ 'ਚ 6000 ਹੋਰ ਲੋਕ ਕੰਪਨੀ ਛੱਡ ਸਕਦੇ ਹਨ।

ਇਸ ਤੋਂ ਪਹਿਲਾਂ ਅਪ੍ਰੈਲ 'ਚ ਜ਼ੁਕਰਬਰਗ ਨੇ ਮੈਟਾ ਨੂੰ ਕੰਪਨੀ ਦੇ ਪ੍ਰਦਰਸ਼ਨ ਨੂੰ ਠੀਕ ਕਰਨ ਲਈ ਟੀਮ 'ਚ ਕੁਝ ਬਦਲਾਅ ਕਰਨ ਦੇ ਚਲਦੇ ਕਈ ਹਜ਼ਾਰ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਕਿਹਾ ਸੀ ਅਤੇ ਮਾਰਚ ਵਿਚ ਕੰਪਨੀ ਦੀ ਲਾਗਤ ਘਟਾਉਣ ਲਈ 10,000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਹੁਣ ਛਾਂਟੀ ਦੇ ਤਾਜ਼ਾ ਦੌਰ ਵਿਚ 6,000 ਕਰਮਚਾਰੀ ਅਪਣੀ ਨੌਕਰੀ ਗੁਆ ਦੇਣਗੇ।

ਮੈਟਾ ਵਲੋਂ ਸਾਲ 2022 ਦੌਰਾਨ ਨਵੰਬਰ ਵਿਚ ਸਭ ਤੋਂ ਵੱਡੀ ਛਾਂਟੀ ਕੀਤੀ ਗਈ ਸੀ। ਕੰਪਨੀ ਨੇ 11,000 ਲੋਕਾਂ ਨੂੰ ਨੌਕਰੀ ਤੋਂ ਕੱਢ ਦਿਤਾ ਸੀ। ਅਜਿਹੇ 'ਚ ਮੈਟਾ ਦੇ ਕਰਮਚਾਰੀਆਂ 'ਚ 13 ਫ਼ੀ ਸਦੀ ਦੀ ਕਮੀ ਆਈ ਹੈ। ਜ਼ੁਕਰਬਰਗ ਕੰਪਨੀ ਦੇ ਟੈਕਨਾਲੋਜਿਸਟ-ਇੰਜੀਨੀਅਰਾਂ ਅਤੇ ਕਾਰੋਬਾਰੀ-ਪ੍ਰਸ਼ਾਸਕੀ ਸਟਾਫ਼ ਦਾ ਤਾਲਮੇਲ ਕਰਨਾ ਚਾਹੁੰਦੇ ਸਨ।