ਸੁਰੱਖਿਅਤ ਹਨ ਫੜੇ ਗਏ ਬ੍ਰਿਟਿਸ਼ ਜਹਾਜ਼ 'ਤੇ ਸਵਾਰ ਸਾਰੇ ਭਾਰਤੀ: ਈਰਾਨੀ ਟੀਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬ੍ਰਿਟਿਸ਼ ਆਇਲ ਟੈਂਕਰ ਵਿਚ ਸਵਾਰ 18 ਭਾਰਤੀਆਂ ਸਮੇਤ ਸਾਰੇ 23 ਸਟਾਫ਼ ਮੈਂਬਰ ਹਨ।

India in touch with iran to secure release of indians on board seized british ship

ਨਵੀਂ ਦਿੱਲੀ: ਸਟੇਟ ਆਫ ਹਰਮੂਜ ਵਿਚ ਫੜੇ ਗਏ ਬ੍ਰਿਟਿਸ਼ ਤੇਲ ਟੈਂਕਰ ਵਿਚ ਸਵਾਰ 18 ਭਾਰਤੀਆਂ ਸਮੇਤ ਸਾਰੇ 23 ਸਟਾਫ਼ ਮੈਂਬਰ ਸੁਰੱਖਿਅਤ ਹਨ। ਈਰਾਨ ਦੇ ਹਰਮੁਜਗਾਨ ਪ੍ਰਾਂਤ ਦੇ ਬੰਦਰਗਾਹ ਅਤੇ ਸਮੁੰਦਰੀ ਮਾਮਲਿਆਂ ਦੇ ਮਹਾਨਿਰਦੇਸ਼ਕ ਅਲਾਹ ਮੁਰਾਦ ਅਫੀਫੀਪੁਰ ਨੇ 21 ਜੁਲਾਈ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਈਰਾਨ ਦੇ ਸਰਕਾਰੀ ਟੀਵੀ ਚੈਨਲ ਨੂੰ ਦਸਿਆ ਕਿ ਆਈਲ ਟੈਂਕਰ 'ਤੇ ਸਵਾਰ ਸਾਰੇ ਸਟਾਫ਼ ਮੈਂਬਰ ਬੰਦਰ ਅਬਾਸ ਪੋਰਟ ਤੇ ਸੁਰੱਖਿਅਤ ਹਨ ਅਤੇ ਉਹਨਾਂ ਦੀ ਸਿਹਤ ਵੀ ਠੀਕ ਹੈ।

ਦਸ ਦਈਏ ਕਿ ਈਰਾਨੀ ਰਿਵੋਲਊਸ਼ਨਰੀ ਗਾਰਡ ਨੇ 19 ਜੁਲਾਈ ਨੂੰ ਬ੍ਰਿਟੇਨ ਦਾ ਝੰਡਾ ਲੱਗੇ ਤੇਲ ਟੈਂਕਰ ਸਟੋਨਾ ਇੰਪੇਰੋ ਨੂੰ ਫੜ ਲਿਆ ਸੀ। ਈਰਾਨ ਦੀ ਅਧਿਕਾਰਿਕ ਸਮਾਚਾਰ ਏਜੰਸੀ ਆਈਆਰਐਨਏ ਮੁਤਾਬਕ ਈਰਾਨ ਦੀ ਮੱਛੀ ਫੜਨ ਵਾਲੀ ਬੇੜੀ ਤੋਂ ਕਥਿਤ ਤੌਰ 'ਤੇ ਟਕਰਾਉਣ ਅਤੇ ਅੰਤਰਰਾਸ਼ਟਰੀ ਸਮੁੰਦਰੀ ਨਿਯਮਾਂ ਦਾ ਉਲੰਘਣ ਕਰਨ ਲਈ ਤੇਲ ਟੈਂਕਰ ਸਟੇਨਾ ਇੰਪੇਰੋ ਨੂੰ ਫੜਿਆ ਗਿਆ।

ਇਸ ਮਾਮਲੇ ਤੇ ਭਾਰਤ ਨੇ ਕਿਹਾ ਹੈ ਕਿ ਉਹ ਸਟ੍ਰੇਟ ਆਫ ਹਰਮੂਜ ਵਿਚ ਫੜੇ ਗਏ ਬ੍ਰਿਟਿਸ਼ ਆਈਲ ਟੈਂਕਰ ਵਿਚ ਸਵਾਰ ਭਾਰਤੀਆਂ ਦੀ ਸੁਰੱਖਿਅਤ ਰਿਹਾਈ ਲਈ ਈਰਾਨ ਨਾਲ ਸੰਪਰਕ ਵਿਚ ਹਨ। ਇਸ ਤੋਂ ਪਹਿਲਾਂ ਆਈਆਰਐਨਏ ਨੇ ਅਲਾਹ ਮੁਰਾਦ ਅਫੀਫੀਪੁਰ ਦੇ ਹਵਾਲੇ ਤੋਂ ਦਸਿਆ ਸੀ ਕਿ ਸਟੇਨਾ ਇੰਪੇਰੋ ਵਿਚ 18 ਭਾਰਤੀਆਂ ਤੋਂ ਇਲਾਵਾ ਰੂਸ, ਫਿਲੀਪੀਂਸ, ਲਾਤਿਵਿਆ ਅਤੇ ਦੂਜੇ ਦੇਸ਼ਾਂ ਦੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ।

ਇਸ ਦਾ ਕੈਪਟਨ ਭਾਰਤੀ ਹੈ ਪਰ ਟੈਂਕਰ 'ਤੇ ਬ੍ਰਿਟੇਨ ਦਾ ਝੰਡਾ ਲੱਗਿਆ ਹੋਇਆ ਹੈ। ਦਸ ਦਈਏ ਕਿ ਬ੍ਰਿਟੇਨ ਨੇ ਵੀ 20 ਜੁਲਾਈ ਨੂੰ ਈਰਾਨ ਤੋਂ ਇਸ ਟੈਂਕਰ ਨੂੰ ਛੱਡਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਹਨੇਲ ਨੇ ਕਿਹਾ ਕਿ ਜਹਾਜ਼ ਵਿਚ ਭਾਰਤ, ਰੂਸ ਲਾਤਿਵਿਆ ਅਤੇ ਫਿਲੀਪੀਂਸ ਦੀ ਨਾਗਰਿਕਤਾ ਵਾਲੇ ਕੁੱਲ 23 ਮਲਾਹ ਸਵਾਰ ਹਨ। ਕਿਸੇ ਵੀ ਹਾਦਸੇ ਦੀ ਕੋਈ ਖ਼ਬਰ ਨਹੀਂ ਹੈ।

ਚਾਲਕ ਦਲ ਦੀ ਸੁਰੱਖਿਆ ਸਾਡੀ ਤਰਜੀਹ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਯੂਕੇ ਅਤੇ ਸਵੀਡਨ ਦੀ ਸਰਕਾਰ ਦੋਨਾਂ ਦੇ ਨੇੜੇ ਸੰਪਰਕ ਵਿਚ ਹਨ। ਉਹ ਆਪਣੇ ਮਲਾਹਾਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਹਨ।