ਬੰਦ ਹੋਈ ਦੁਨੀਆ ਦੀ ਸਭ ਤੋਂ ਪੁਰਾਣੀ ਟ੍ਰੈਵਲ ਕੰਪਨੀ 'ਥਾਮਸ ਕੁਕ',ਖ਼ਤਰੇ 'ਚ 22 ਹਜ਼ਾਰ ਲੋਕਾਂ ਦੀ ਨੌਕਰੀ

ਏਜੰਸੀ

ਜੀਵਨ ਜਾਚ, ਤਕਨੀਕ

ਦੁਨੀਆ ਦੀ ਸਭ ਤੋਂ ਵੱਡੀ ਟ੍ਰੈਵਲ ਕੰਪਨੀ ਵਿੱਚ ਸ਼ਾਮਲ 'ਥਾਮਸ ਕੁਕ' ਐਤਵਾਰ ਰਾਤ ਨੂੰ ਬੰਦ ਹੋ ਗਈ ਹੈ। 178 ਸਾਲ ਪੁਰਾਣੀ ਬ੍ਰਿਟਿਸ਼ ਟੂਰ .

178 year old tour company thomas cook collapses

ਲੰਡਨ :  ਦੁਨੀਆ ਦੀ ਸਭ ਤੋਂ ਵੱਡੀ ਟ੍ਰੈਵਲ ਕੰਪਨੀ ਵਿੱਚ ਸ਼ਾਮਲ 'ਥਾਮਸ ਕੁਕ' ਐਤਵਾਰ ਰਾਤ ਨੂੰ ਬੰਦ ਹੋ ਗਈ ਹੈ। 178 ਸਾਲ ਪੁਰਾਣੀ ਬ੍ਰਿਟਿਸ਼ ਟੂਰ ਆਪਰੇਟਰ ਲੰਬੇ ਸਮਾਂ ਤੋਂ ਫੰਡ ਦੀ ਕਮੀ ਨਾਲ ਜੂਝ ਰਹੀ ਸੀ । ਮੀਡੀਆ ਰਿਪੋਰਟਸ ਅਨੁਸਾਰ ਕੰਪਨੀ ਨੇ ਇੱਕ ਸਟੇਟਮੈਂਟ ਵਿੱਚ ਕਿਹਾ ਕਿ ਕੰਪਨੀ ਨੂੰ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਦੇ ਕੋਲ ਕੋਈ ਵਿਕਲਪ ਨਹੀਂ ਸੀ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀਆਂ ਸਾਰੀਆਂ ਫਲਾਈਟ ਬੁਕਿੰਗ, ਹਾਲੀਡੇਜ਼ ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਦੁਨੀਆ ਭਰ 'ਚ ਆਪਣੇ ਗ੍ਰਾਹਕਾਂ ਦੀ ਸਹਾਇਤਾ ਲਈ +441753330330 ਨੰਬਰ ਜਾਰੀ ਕੀਤਾ ਹੈ।

ਕੰਪਨੀ ਦੇ ਅਚਾਨਕ ਬੰਦ ਹੋਣ ਕਾਰਨ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ 'ਚੋਂ ਨਿਕਲੇ ਕਰੀਬ 1.50 ਲੱਖ ਲੋਕ ਫਸ ਗਏ ਹਨ। ਇਸ ਤੋਂ ਇਲਾਵਾ ਦੁਨੀਆਭਰ 'ਚ ਕੰਪਨੀ ਦੇ 22 ਹਜ਼ਾਰ ਕਰਮਚਾਰੀ ਵੀ ਬੇਰੋਜ਼ਗਾਰ ਹੋ ਗਏ ਹਨ। ਇਨ੍ਹਾਂ 'ਚ 9,000 ਕਰਮਚਾਰੀ ਬ੍ਰਿਟੇਨ 'ਚ ਹਨ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਾਰੋਬਾਰ ਜਾਰੀ ਰੱਖਣ ਲਈ ਉਸਨੂੰ 25 ਕਰੋੜ ਅਮਰੀਕੀ ਡਾਲਰ ਦੀ ਜ਼ਰੂਰਤ ਹੈ, ਜਦੋਂਕਿ ਪਿਛਲੇ ਮਹੀਨੇ ਕੰਪਨੀ 90 ਕਰੋੜ ਪਾਊਂਡ ਹਾਸਲ ਕਰਨ 'ਚ ਕਾਮਾਬ ਰਹੀ ਸੀ। ਨਿੱਜੀ ਨਿਵੇਸ਼ ਇਕੱਠਾ ਕਰਨ 'ਚ ਨਾਕਾਮਯਾਬ ਰਹੀ ਕੰਪਨੀ ਨੂੰ ਸਰਕਾਰ ਦੀ ਸਹਾਇਤਾ ਨਾਲ ਹੀ ਬਚਾਇਆ ਜਾ ਸਕਦਾ ਸੀ।

ਥਾਮਸ ਕੁੱਕ ਨੇ 1841 'ਚ ਟ੍ਰੈਵਲ ਕਾਰੋਬਾਰ 'ਚ ਕਦਮ ਰੱਖਦੇ ਹੋਏ ਕੰਪਨੀ ਦੀ ਸਥਾਪਨਾ ਕੀਤੀ ਸੀ। ਉਹ ਬਿਟ੍ਰੇਨ ਦੇ ਸ਼ਹਿਰਾਂ ਵਿਚਕਾਰ ਟੇਂਪਰੇਂਸ ਸਪਾਰਟਸ ਨੂੰ ਟ੍ਰੇਨ ਦੇ ਜ਼ਰੀਏ ਪਹੁੰਚਾਉਂਦਾ ਸੀ। ਜਲਦੀ ਹੀ ਕੰਪਨੀ ਨੇ ਵਿਦੇਸ਼ੀ ਟ੍ਰਿਪ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ। 1855 'ਚ ਕੰਪਨੀ ਅਜਿਹੀ ਪਹਿਲੀ ਆਪਰੇਟਰ ਬਣੀ ਜਿਹੜੀ ਬ੍ਰਿਟਿਸ਼ ਯਾਤਰੀਆਂ ਨੂੰ ਐਸਕਾਰਟ ਟ੍ਰਿਪ 'ਤੇ ਯੂਰਪੀ ਦੇਸ਼ਾਂ 'ਚ ਲੈ ਕੇ ਜਾਂਦੀ ਸੀ। ਇਸ ਤੋਂ ਬਾਅਦ 1866 'ਚ ਕੰਪਨੀ ਅਮਰੀਕਾ ਟ੍ਰਿਪ ਸਰਵਿਸ ਦੇਣ ਲੱਗੀ ਅਤੇ 1872 'ਚ ਪੂਰੀ ਦੁਨੀਆ 'ਚ ਟੂਰ ਸਰਵਿਸ ਦੇਣ ਲੱਗੀ।

ਭਾਰਤ 'ਚ ਵੀ ਇਸ ਦਾ ਅਸਰ
ਥਾਮਸ ਕੁੱਕ ਇੰਡੀਆ ਵਲੋਂ ਸ਼ਨੀਵਾਰ ਨੂੰ ਕਿਹਾ ਗਿਆ ਕਿ ਉਹ ਬ੍ਰਿਟੇਨ ਬੇਸਡ ਥਾਮਸ ਕੁੱਕ ਪੀ.ਐਲ.ਸੀ. ਨਾਲ ਸੰਬੰਧਿਤ ਨਹੀਂ ਹੈ। ਕੰਪਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਥਾਮਸ ਕੁੱਕ ਇੰਡੀਆ ਪੂਰੀ ਤਰ੍ਹਾਂ ਨਾਲ ਵੱਖਰੀ ਏਂਟਿਟੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ