WhatsApp ਦੇ Demote as Admin ਫ਼ੀਚਰ ਨਾਲ ਐਡਮਿਨ ਦੀ ਹੋ ਜਾਵੇਗੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਐਪ ਲਗਾਤਾਰ ਅਪਣੇ ਐਂਡਰਾਇਡ ਯੂਜ਼ਰਜ਼ ਲਈ ਨਵੇਂ - ਨਵੇਂ ਫ਼ੀਚਰ ਪੇਸ਼ ਕਰ ਰਿਹਾ ਹੈ। ਡਿਮੋਟ ਐਜ਼ ਐਡਮਿਨ ਫ਼ੀਚਰ ਐਂਡਰਾਇਡ ਅਤੇ ਆਈਫ਼ੋਨ ਯੂਜ਼ਰਜ਼ ਲਈ ਪੇਸ਼ ਕਰ ਦਿਤਾ ਗਿਆ ਹੈ...

WhatsApp feature Demote as Admin

ਨਵੀਂ ਦਿੱਲੀ : ਵਟਸਐਪ ਲਗਾਤਾਰ ਅਪਣੇ ਐਂਡਰਾਇਡ ਯੂਜ਼ਰਜ਼ ਲਈ ਨਵੇਂ - ਨਵੇਂ ਫ਼ੀਚਰ ਪੇਸ਼ ਕਰ ਰਿਹਾ ਹੈ। ਡਿਮੋਟ ਐਜ਼ ਐਡਮਿਨ ਫ਼ੀਚਰ ਐਂਡਰਾਇਡ ਅਤੇ ਆਈਫ਼ੋਨ ਯੂਜ਼ਰਜ਼ ਲਈ ਪੇਸ਼ ਕਰ ਦਿਤਾ ਗਿਆ ਹੈ। ਇਹ ਫ਼ੀਚਰ ਐਂਡਰਾਇਡ ਵਰਜ਼ਨ 2.18.116 'ਤੇ ਉਪਲਬਧ ਹੋ ਚੁਕਿਆ ਹੈ।  ਵਟਸਐਪ ਦੇ ਗਰੁਪ 'ਚ ਇਕ ਤੋਂ ਜ਼ਿਆਦਾ ਐਡਮਿਨ ਬਣਾਏ ਜਾ ਸਕਦੇ ਹਨ। ਹੁਣ ਇਸ ਫ਼ੀਚਰ 'ਚ ਕੋਈ ਵੀ ਐਡਮਿਨ ਦੂਜੇ ਐਡਮਿਨ ਨੂੰ ਡਿਮੋਟ ਕਰ ਕੇ ਐਡਮਿਨ ਅਹੁਦੇ ਤੋਂ ਹਟਾ ਸਕਦਾ ਹੈ।

ਵਟਸਐਪ 'ਚ ਇਸ ਫ਼ੀਚਰ ਦੇ ਆਉਣ ਤੋਂ ਪਹਿਲਾਂ ਕਿਸੇ ਐਡਮਿਨ ਨੂੰ ਹਟਾਉਣ ਲਈ ਉਸ ਨੂੰ ਪਹਿਲਾਂ ਵਟਸਐਪ ਗਰੁਪ ਤੋਂ ਰਿਮੂਵ ਕਰਨਾ ਹੁੰਦਾ ਸੀ ਅਤੇ ਉਸ ਨੂੰ ਦੁਬਾਰਾ ਇਕੋ ਜਿਹੇ ਯੂਜ਼ਰ ਦੀ ਤਰ੍ਹਾਂ ਸ਼ਾਮਲ ਕਰਨਾ ਹੁੰਦਾ ਸੀ।  ਇਸ ਫ਼ੀਚਰ ਦੇ ਆਉਣ ਤੋਂ ਬਾਅਦ ਹੁਣ ਸਿਰਫ਼ ਇਕ ਟੈਪ 'ਚ ਐਡਮਿਨ ਨੂੰ ਹਟਾਇਆ ਜਾ ਸਕਦਾ ਹੈ। ਹਾਲਾਂਕਿ ਇਕ ਐਡਮਿਨ ਨੂੰ ਦੂਜਾ ਐਡਮਿਨ ਹੀ ਹਟਾ ਸਕਦਾ ਹੈ।

ਜੇਕਰ ਤੁਸੀਂ ਵੀ ਇਸ ਫ਼ੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸੱਭ ਤੋਂ ਪਹਿਲਾਂ ਅਪਣੇ ਸਮਾਰਟਫ਼ੋਨ ਵਿਚ ਵਟਸਐਪ ਓਪਨ ਕਰੋ। ਹੁਣ ਉਸ ਗਰੁਪ 'ਚ ਜਾਉ ਜਿਥੇ ਤੁਸੀਂ ਐਡਮਿਨ ਹੋ ਅਤੇ ਕਿਸੇ ਹੋਰ ਐਡਮਿਨ ਨੂੰ ਹਟਾਉਣਾ ਚਾਹੁੰਦੇ ਹੋ। ਹੁਣ ਉਸ ਐਡਮਿਨ ਕਾਂਟੈਕਟ 'ਤੇ ਟੈਪ ਕਰੋ। ਇਥੇ ਤੁਹਾਨੂੰ ਕਈ ਸਾਰੇ ਵਿਕਲਪ ਨਜ਼ਰ ਆਣਗੇ। Dismiss as Admin ਆਪਸ਼ਨ 'ਤੇ ਕਲਿਕ ਕਰੋ। ਅਜਿਹਾ ਕਰਦੇ ਹੀ ਉਹ ਐਡਮਿਨ ਅਪਣੇ ਅਹੁਦੇ ਤੋਂ ਹੱਟ ਜਾਵੇਗਾ ਅਤੇ ਗਰੁਪ ਦਾ ਮੈਂਬਰ ਵੀ ਬਣਿਆ ਰਹੇਗਾ।

ਦਸ ਦਈਏ ਕਿ ਕੰਪਨੀ ਨੇ ਅਪਣੇ ਯੂਜ਼ਰਜ਼ ਲਈ ਇਕ ਮੀਡੀਆ ਵਿਜ਼ਿਬਿਲਿਟੀ ਫ਼ੀਚਰ ਲਿਆਇਆ ਹੈ। ਇਸ ਫ਼ੀਚਰ 'ਚ ਯੂਜ਼ਰਜ਼ ਅਪਣੇ ਵਟਸਐਪ ਕਾਂਟੈਕਟ ਗੈਲਰੀ 'ਚ ਮੌਜੂਦ ਮੀਡੀਆ ਨੂੰ ਹਾਈਡ ਕਰ ਸਕਣਗੇ। ਇਸ ਫ਼ੀਚਰ ਦੇ ਆਉਣ ਤੋਂ ਬਾਅਦ ਤੁਹਾਡੇ ਫ਼ੋਨ ਦਾ ਪਰਸਨਲ ਮੀਡਿਆ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ ਅਤੇ ਕਿਸੇ ਹੋਰ ਨੂੰ ਫ਼ੋਨ ਦੇਣ ਤੋਂ ਪਹਿਲਾਂ ਤੁਸੀਂ ਇਸ ਨੂੰ ਹਾਈਡ ਕਰ ਸਕੋਗੇ। ਫਿਲਹਾਲ ਇਹ ਫ਼ੀਚਰ ਵਟਸਐਪ ਦੇ ਬੀਟਾ ਵਰਜ਼ਨ 2.18.159 ਜਾਰੀ ਕੀਤਾ ਹੈ।