ਮੰਗਲ ਗ੍ਰਹਿ ’ਤੇ ਕਿੰਨੇ ਵਿਅਕਤੀ ਰਹਿਣਗੇ? ਆਖ਼ਰ ਮਿਲ ਹੀ ਗਿਆ ਇਸ ਗੱਲ ਦਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੀ ਤੁਹਾਨੂੰ ਪਤਾ ਹੈ ਕਿ ਮੰਗਲ ਗ੍ਰਹਿ ਤੇ ਇਨਸਾਨੀ ਬਸਤੀ ਯਾਨੀ ਹਿਊਮਨ ਕਾਲੋਨੀ ਵਸਾਉਣ ਲਈ ਸ਼ੁਰੂਆਤ ਵਿਚ ਕਿੰਨੇ ਲੋਕਾਂ ਦੀ ਜ਼ਰੂਰਤ ਹੈ?

Mars Planet

ਕੀ ਤੁਹਾਨੂੰ ਪਤਾ ਹੈ ਕਿ ਮੰਗਲ ਗ੍ਰਹਿ ਤੇ ਇਨਸਾਨੀ ਬਸਤੀ ਯਾਨੀ ਹਿਊਮਨ ਕਾਲੋਨੀ ਵਸਾਉਣ ਲਈ ਸ਼ੁਰੂਆਤ ਵਿਚ ਕਿੰਨੇ ਲੋਕਾਂ ਦੀ ਜ਼ਰੂਰਤ ਹੈ? ਇਸ ਵੱਡੇ ਸਵਾਲ ਦਾ ਜਵਾਬ ਮਿਲ ਗਿਆ ਹੈ। ਇਕ ਨਵੇਂ ਅਧਿਐਨ ਅਨੁਸਾਰ ਮੰਗਲ ਗ੍ਰਹਿ ’ਤੇ ਬਹੁਤ ਜ਼ਿਆਦਾ ਲੋਕਾਂ ਦੀ ਕਾਲੋਨੀ ਵਸਾਉਣ ਦੀ ਜ਼ਰੂਰਤ ਨਹੀਂ। ਸਿਰਫ਼ ਉਨੇ ਹੀ ਲੋਕ ਚਾਹੀਦੇ ਹਨ ਜੋ ਉਥੇ ਰਹਿ ਸਕਣ, ਕੰਮ ਕਰ ਸਕਣ ਅਤੇ ਜਿਨ੍ਹਾਂ ਦਾ ਉਥੇ ਰਹਿਣਾ ਉਪਯੋਗੀ ਸਾਬਤ ਹੋਵੇ।

ਇਹ ਅਧਿਐਨ ਕੀਤਾ ਹੈ ਫਰਾਂਸ ਦੇ ਬੋਰਡੀਕਸ ਇੰਸਟੀਚਿਊਟ ਆਫ਼ ਨੈਸ਼ਨਲ ਪਾਲੀਟੈਕਨੀਕ ਦੇ ਪ੍ਰੋਫ਼ੈਸਰ ਜੀਨ ਮਾਰਕ ਸਲੋਟੀ ਨੇ। ਪ੍ਰੋਫ਼ੈਸਰ ਜੀਨ ਨੇ ਇਸ ਸਵਾਲ ਦਾ ਜਵਾਬ ਗਣਿਤ ਫ਼ਾਰਮੂਲੇ ਤੋਂ ਲਭਿਆ ਹੈ। ਜੀਨ ਨੇ ਕਿਹਾ ਕਿ ਇਹ ਫ਼ਾਰਮੂਲਾ ਹੁਣ ਤਕ ਬੇਹਤਰੀਨ ਜਵਾਬ ਹੈ ਇਹ ਦਸਣ ਲਈ ਕਿ ਮੰਗਲ ’ਤੇ ਕਿੰਨੇ ਲੋਕ ਰਹਿ ਸਕਦੇ ਹਨ। ਜੀਨ ਨੇ ਦਸਿਆ ਕਿ ਮੰਗਲ ਗ੍ਰਹਿ ’ਤੇ ਬਹੁਤ ਜ਼ਿਆਦਾ ਲੋਕ ਲਿਜਾ ਕੇ ਵਸਾਉਣ ਦੀ ਜ਼ਰੂਰਤ ਨਹੀਂ।

ਜੀਨ ਮੁਤਾਬਕ ਸਿਰਫ਼ 110 ਲੋਕਾਂ ਨੂੰ ਮੰਗਲ ਗ੍ਰਹਿ ’ਤੇ ਵਸਾਉਣਾ ਕਾਫ਼ੀ ਹੋਵੇਗਾ ਕਿਉਂਕਿ ਉਥੇ ਜਿਹੜਾ ਵੀ ਰਹੇਗਾ ਉਸ ਨੂੰ ਕੋਈ ਨਾ ਕੋਈ ਕੰਮ ਕਰਨਾ ਪਵੇਗਾ ਤਾਕਿ ਸਮੇਂ ਅਤੇ ਸਰੋਤਾਂ ਦੀ ਸਹੀ ਵੰਡ ਹੋ ਸਕੇ। ਪ੍ਰੋਫ਼ੈਸਰ ਜੀਨ ਸਲੋਟੀ ਦਾ ਕਹਿਣਾ ਹੈ ਕਿ ਕਈ ਪੁਲਾੜ ਕੰਪਨੀਆਂ ਜਿਵੇਂ ਸਪੇਸ ਐਕਸ ਅਜਿਹੇ ਰਾਕਟ ਬਣਾ ਰਹੀਆਂ ਹਨ ਜੋ ਕਿ ਇਕੱਠੇ ਹੀ ਕਈ ਕੰਪਨੀਆਂ ਨੂੰ ਮੰਗਲ ਗ੍ਰਹਿ ਤਕ ਪਹੁੰਚਾ ਸਕਦੀਆਂ ਹਨ।

ਜੇ ਕੋਈ ਮੰਗਲ ਤੇ ਜਾ ਕੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਗਣਿਤ, ਮੌਸਮ ਅਤੇ ਕੰਮ ਅਨੁਸਾਰ ਉਥੇ ਚਲਣਾ ਪਵੇਗਾ ਨਹੀਂ ਤਾਂ ਉਥੇ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਪ੍ਰੋਫ਼ੈਸਰ ਜੀਨ ਨੇ ਕਿਹਾ ਕਿ ਮੰਗਲ ’ਤੇ ਰਹਿਣ ਲਈ ਬਹੁਤ ਸਾਰੇ ਲੋਕਾਂ ਲਈ ਇਕ ਬਹੁਤ ਵੱਡਾ ਗੁੰਬਦ, ਇਕ ਗੁੰਬਦਦਾਰ ਆਕਾਰ ਦਾ ਚਿੱਤਰ ਬਣਾਇਆ ਜਾਣਾ ਹੈ ਜਿਸ ਵਿਚ ਆਕਸੀਜਨ ਨਿਰੰਤਰ ਸਪਲਾਈ ਕੀਤੀ ਜਾਏਗੀ।

ਖੇਤੀਬਾੜੀ ਅਤੇ ਉਦਯੋਗ ਦੋਵਾਂ ਨੂੰ ਇਸ ਗੁੰਬਦ ਦੇ ਅੰਦਰ ਸਥਾਪਤ ਕਰਨਾ ਪਵੇਗਾ ਤਾਂ ਜੋ ਖਾਣਾ ਅਤੇ ਕੰਮ ਦੋਵੇਂ ਇਕੋ ਥਾਂ ’ਤੇ ਮਿਲ ਸਕਣ। ਪ੍ਰੋਫ਼ੈਸਰ ਜੀਨ ਨੇ ਕਿਹਾ,‘‘ਮੈਂ ਸਿਰਫ਼ ਇਕ ਛੋਟਾ ਜਿਹਾ ਫ਼ਾਰਮੂਲਾ ਦਿਤਾ ਹੈ ਤਾਂ ਜੋ ਅਸੀ ਲੋਕਾਂ ਨੂੰ ਦਸ ਸਕੀਏ ਮੰਗਲ ’ਤੇ ਰਹਿਣ ਲਈ ਘੱਟੋ ਘੱਟ 110 ਲੋਕਾਂ ਦੀ ਜ਼ਰੂਰਤ ਹੈ।
ਜਿਵੇਂ-ਜਿਵੇਂ ਮੰਗਲ ’ਤੇ ਜ਼ਰੂਰਤ ਵਧਦੀ ਹੈ ਰਹਿਣ ਲਈ ਥਾਂ ਦਾ ਵਿਕਾਸ ਵਧਦਾ ਜਾਵੇਗਾ। ਉਸੇ ਤਰ੍ਹਾਂ ਹੀ ਮਨੁੱਖੀ ਬਸਤੀ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਪ੍ਰੋਫ਼ੈਸਰ ਜੀਨ ਨੇ ਕਿਹਾ ਕਿ ਕੰਮ ਨੂੰ ਸਾਂਝਾ ਕੀਤੇ ਬਿਨਾਂ ਉਥੇ ਰਹਿਣਾ ਮੁਸ਼ਕਲ ਹੋਵੇਗਾ।