ਮੰਗਲ ਗ੍ਰਹਿ 'ਤੇ ਬਣਨਗੇ ਮਨੁੱਖੀ 'ਰੈਣ-ਬਸੇਰੇ', ਸਮਾਂ-ਸੀਮਾ ਹੋਈ ਤੈਅ!

ਏਜੰਸੀ

ਖ਼ਬਰਾਂ, ਕੌਮਾਂਤਰੀ

2050 ਤਕ ਭੇਜੇ ਜਾਣਗੇ 10 ਲੱਖ ਲੋਕ

file photo

ਸਾਨ ਫਰਾਂਸਿਸਕੋ (ਕੇਲੀਫੋਰਨੀਆ) : ਮਨੁੱਖ ਦੀ ਦੂਜੇ ਗ੍ਰਹਿ 'ਤੇ ਵੱਸਣ ਦੀ ਚਾਹਤ ਆਉਂਦੇ ਸਮੇਂ ਵਿਚ ਪੂਰੀ ਹੋਣ ਜਾ ਰਹੀ ਹੈ। ਇਸੇ ਤਹਿਤ ਆਉਂਦੇ 30 ਸਾਲਾਂ ਭਾਵ 2050 ਤਕ ਮੰਗਲ ਗ੍ਰਹਿ ਉਤੇ 10 ਲੱਖ ਲੋਕਾਂ ਨੂੰ ਲਿਜਾਣ ਦਾ ਟੀਚਾ ਮਿਥਿਆ ਗਿਆ ਹੈ।

ਇਹ ਜਾਣਕਾਰੀ ਸਪੇਸਐਕਸ ਦੇ ਚੀਫ਼ ਐਗਜੈਕਟਿਵ ਅਫ਼ਸਰ ਐਲਨ ਮਸ਼ਕ ਨੇ ਮੰਗਲ ਗ੍ਰਹਿ ਮਿਸ਼ਨ ਦੇ ਸਬੰਧ ਵਿਚ ਦਿਤੀ। ਉਨ੍ਹਾਂ ਦਸਿਆ ਕਿ ਉਹ ਮੰਗਲ ਗ੍ਰਹਿ ਤੇ ਬਸਤੀ ਵਸਾਉਣ ਤੇ ਦੂਜੇ ਗ੍ਰਹਾਂ ਨੂੰ ਰਹਿਣਯੋਗ ਵਾਤਾਵਰਣ ਬਣਾਉਣ ਦੇ ਚਣੌਤੀ ਭਰੇ ਟੀਚੇ ਨੂੰ ਹਾਸਲ ਕਰਨ ਜਾ ਰਹੇ ਹਨ।

ਅਮਰੀਕਾ ਦੀ ਨਿੱਜੀ ਸਪੇਸ ਕੰਪਨੀ ਦੇ ਸੀ ਈ ਓ ਨੇ ਟਵੀਟ ਕਰ ਕੇ ਸਪੇਸਕਰਾਫਟ ਸਟਾਰਸ਼ਿਪ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਦਸਿਆ ਕਿ ਰਾਕੇਟ ਰਾਹੀਂ ਹਰ ਵਰ੍ਹੇ ਮੇਗਾਟਨ ਕਾਰਗੋ ਮੰਗਲ ਗ੍ਰਹਿ ਤੇ ਪਹੁੰਚਾਇਆ ਜਾਵੇਗਾ। ਜਿਸ ਨਾਲ ਇਸ ਗ੍ਰਹਿ ਨੂੰ ਸਾਲ 2050 ਤਕ ਮਨੁੱਖਾਂ ਦੇ ਰਹਿਣ ਯੋਗ ਵਾਤਾਵਰਣ ਬਣਾਇਆ ਜਾਵੇਗਾ।

ਐਲਨ ਮਸਕ ਨੇ ਟਵੀਟ ਰਾਹੀਂ ਅਪਣੇ ਤਿੰਨ ਕਰੋੜ੍ਹ ਤੋਂ ਵਧੇਰੇ ਅਨੁਆਈਆਂ ਨੂੰ ਕਿਹਾ ਕਿ ਸਟਾਰਸ਼ਿਪ ਦਾ ਨਮੂਨਾ ਬਣਾ ਲਿਆ ਗਿਆ ਹੈ। ਜਿਸ ਨਾਲ ਹਰ ਦਿਨ ਤਿੰਨ ਉਡਾਣਾਂ ਸੰਭਵ ਹੋ ਸਕਣਗੀਆਂ । ਇਸ ਤਰ੍ਹਾਂ ਇਕ ਹਜਾਰ ਤੋਂ ਵਧੇਰੇ ਉਡਾਣਾਂ ਵਿਚ 100 ਟਨ ਸਮਾਨ ਭੇਜਿਆ ਜਾਵੇਗਾ। 48 ਸਾਲਾਂ ਦੇ ਨੌਜੁਆਨ ਐਲਨ ਮਸਕ ਸੀ ਈ ਓ ਨੇ ਦਸਿਆ ਕਿ ਯੋਜਨਾ ਦੇ ਮੁਤਾਬਕ ਸਾਲ 2050 ਤਕ 10 ਲੱਖ ਲੋਕਾਂ ਨੂੰ ਮੰਗਲ ਗ੍ਰਹਿ ਤੇ ਭੇਜਿਆ ਜਾ ਸਕੇਗਾ।

ਉਨ੍ਹਾਂ ਨੇ ਦਸਿਆ ਕਿ ਸਤੰਬਰ 2019 ਵਿਚ ਸਪੇਸ ਐਕਸ ਨੇ ਅਮਰੀਕੀ ਸਪੇਸ ਏਜੰਸੀ ਨਾਸਾ ਤੋਂ ਲਾਲ ਗ੍ਰਹਿ ਤੇ ਅਜਿਹੀ ਸੰਭਾਵਤ ਲੈਂਡਿੰਗ ਲਈ ਥਾਂ ਦੀ ਜਾਣਕਾਰੀ ਮੰਗੀ ਸੀ ਜਿਥੇ ਸਪੇਸਸ਼ਿਪ ਉਤਾਰੀ ਜਾ ਸਕੇ । ਜਿਸ ਦੀ ਸਪੇਸਐਕਸ ਅਜਿਹੀ ਸਪੇਸਸ਼ਿਪ ਦਾ ਨਿਰਮਾਣ ਕਰ ਰਿਹਾ ਹੈ, ਜਿਸ ਦੀ ਦੁਬਾਰਾ ਵਰਤੋਂ ਵੀ ਕੀਤੀ ਜਾ ਸਕੇ।

ਅਜਿਹੀ ਸਪੇਸਸ਼ਿਪ ਨਾਲ ਇਨਸਾਨਾਂ ਤੇ ਸਮਾਨ ਨੂੰ ਮੰਗਲ ਗ੍ਰਹਿ ਤੇ ਲਿਆਂਦਾ ਜਾ ਸਕੇ।  ਐਸਏਨਾ ਨਾਂ ਦੀ ਸਟਾਰਸ਼ਿਪ ਪ੍ਰੌਟੋਟਾਈਪ ਨੂੰ ਬਣਾਏ ਜਾਣ ਦਾ ਕੰਮ ਟੈਕਸਾਸ ਖੋਜ ਕੇਂਦਰ ਵਿਚ ਚਲ ਰਿਹਾ ਹੈ। ਇਸ ਸਾਰੇ ਕੁਝ ਤੇ ਹੋਣ ਵਾਲੀ ਕੁਲ ਲਾਗਤ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ।