ਟਵਿਟਰ ਵਿਚ ਆਇਆ ਵੁਆਇਸ ਟਵਿਟ ਦਾ ਫ਼ੀਚਰ, ਜਾਣੋ ਕਿਵੇਂ ਕਰੇਗਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਨੇ ਇਕ ਨਵਾਂ ਫ਼ੀਚਰ ਵੁਆਇਸ ਟਵਿਟ ਜਾਰੀ ਕੀਤਾ ਹੈ

Twitter

ਮਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਨੇ ਇਕ ਨਵਾਂ ਫ਼ੀਚਰ ਵੁਆਇਸ ਟਵਿਟ ਜਾਰੀ ਕੀਤਾ ਹੈ। ਇਹ ਫ਼ੀਚਰ ਫ਼ਿਲਹਾਲ ਆਈ.ਓ.ਐਸ. ਲਈ ਉਪਲਬਧ ਹੋਵੇਗਾ। ਕੰਪਨੀ ਨੇ ਕਿਹਾ ਹੈ ਕਿ ਇਹ ਸ਼ੁਰੂਆਤ ਵਿਚ ਲਿਮਟਿਡ ਯੂਜ਼ਰਜ਼ ਲਈ ਜਾਰੀ ਕੀਤਾ ਜਾ ਰਿਹਾ ਹੈ।

ਟਵਿਟਰ ਦਾ ਕਹਿਣਾ ਹੈ ਕਿ ਕਈ ਵਾਰ ਕੁੱਝ ਕਹਿਣ ਲਈ 280 ਸ਼ਬਦ ਕਾਫ਼ੀ ਨਹੀਂ ਹੁੰਦੇ, ਇਸ ਲਈ ਕੰਪਨੀ ਇਸ ਫ਼ੀਚਰ ਜ਼ਰੀਏ ਟਵਿਟਰ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੀ ਹੈ। ਇਸ ਲਈ ਹੁਣ ਯੂਜ਼ਰ ਅਪਣੀ ਆਵਾਜ਼ ਵਿਚ ਟਵੀਟ ਨੂੰ ਰੀਕਾਰਡ ਕਰ ਸਕਣਗੇ।

ਵੁਆਇਸ ਟਵਿਟ ਦੀ ਵਰਤੋਂ ਕਰਨ ਦਾ ਤਰੀਕਾ ਉਸੇ ਤਰ੍ਹਾਂ ਹੈ, ਜਿਵੇਂ ਤੁਸੀਂ ਟੈਕਸ ਟਵੀਟ ਕਰਦੇ ਹੋ। ਆਵਾਜ਼ ਟਵਿਟ ਲਈ ਟਵਿਟ ਕੰਪੋਜ਼ਰ ਖੋਲ੍ਹਣਾ ਹੈ ਅਤੇ ਇਥੇ ਤੁਹਾਨੂੰ ਇਕ ਨਵਾਂ ਆਈਕਨ ਦਿਖਾਈ ਦੇਵੇਗਾ। ਇਸ ਨੂੰ ਟੈਪ ਕਰਨ ਤੋਂ ਬਾਅਦ ਰੀਕਾਰਡ ਕਰਨ ਦਾ ਆਪਸ਼ਨ ਮਿਲੇਗਾ।

ਇਸ ਦੌਰਾਨ ਸੈਂਟਰ ਵਿਚ ਤੁਹਾਡੀ ਪ੍ਰੋਫ਼ਾਈਲ ਫ਼ੋਟੋ ਦਿਖਾਈ ਦੇਵੇਗੀ ਅਤੇ ਇਥੇ ਰੀਕਾਰਡ ਬਟਨ ਦਿਖਾਈ ਦੇਵੇਗਾ। ਟੈਪ ਕਰ ਕੇ ਤੁਸੀਂ ਵੁਆਇਸ ਟਵੀਟ ਭੇਜ ਸਕਦੇ ਹੋਏ।  ਟਵਿਟਰ ਨੇ ਕਿਹਾ ਹੈ ਕਿ, ‘ਹਰ ਵੁਆਇਸ ਟਵੀਟ ਵਿਚ ਤੁਸੀਂ 140 ਸੈਕਿੰਡ ਤਕ ਦਾ ਆਡੀਉ ਰੀਕਾਰਡ ਕਰ ਸਕਦੇ ਹੋ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਰੀਕਾਰਡ ਕਰਨਾ ਚਾਹੁੰਦੇ ਹੋ ਤਾਂ ਬੋਲਦੇ ਰਹੋ।

ਲਿਮਟ ਖ਼ਤਮ ਹੋਣ ਤੋਂ ਬਾਅਦ ਨਵਾਂ ਵੁਆਇਸ ਟਵੀਟ ਸ਼ੁਰੂ ਹੋ ਜਾਵੇਗਾ।’ ਵੁਆਇਸ ਟਵਿਟ ਟਵਿਟਰ ਫ਼ੀਡ ਵਿਚ ਉਸੇ ਤਰ੍ਹਾਂ ਦਿਖਾਈ ਦੇਣਗੇ ਜਿਵੇਂ ਆਮ ਟਵੀਟ ਦਿਖਾਈ ਦਿੰਦੇ ਹਨ। ਵਾਇਸ ਟਵੀਟ ਸੁਣਨ ਲਈ ਫ਼ੋਟੋ ’ਤੇ ਕਲਿੱਕ ਕਰਨਾ ਹੋਵੇਗਾ। ਇਕ ਟਵੀਟ ਖ਼ਤਮ ਹੋਣ ਤੋਂ ਬਾਅਦ ਅਗਲਾ ਵੁਆਇਸ ਟਵੀਟ ਅਪਣੇ ਆਪ ਸ਼ੁਰੂ ਹੋ ਜਾਵੇਗਾ।