ਇਹਨਾਂ 23 Apps ਨਾਲ ਖਾਲੀ ਹੋ ਰਿਹਾ Users ਦਾ ਅਕਾਊਂਟ! ਤੁਰੰਤ ਕਰੋ Delete

ਏਜੰਸੀ

ਜੀਵਨ ਜਾਚ, ਤਕਨੀਕ

ਫੋਨ ਵਿਚ ਮੌਜੂਦ ਐਪਸ ਜ਼ਰੀਏ ਗਾਹਕਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਕਾਫ਼ੀ ਸਮੇਂ ਤੋਂ ਸਾਹਮਣੇ ਆ ਰਹੇ ਹਨ

Android users have been advised to remove 23 mobile apps immediately

ਨਵੀਂ ਦਿੱਲੀ: ਫੋਨ ਵਿਚ ਮੌਜੂਦ ਐਪਸ ਜ਼ਰੀਏ ਗਾਹਕਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਕਾਫ਼ੀ ਸਮੇਂ ਤੋਂ ਸਾਹਮਣੇ ਆ ਰਹੇ ਹਨ, ਜਿਸ ਦੇ ਚਲਦਿਆਂ ਐਡ੍ਰਾਇਡ ਯੂਜ਼ਰਸ ਨੂੰ ਇਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕਰਦੇ ਹੋਏ 23 ਮੋਬਾਈਲ ਐਪਸ ਨੂੰ ਤੁਰੰਤ ਹਟਾਉਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਐਡ੍ਰਾਇਸ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਕੁਝ ਐਪਸ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਸੁਚੇਤ ਰਹਿਣਾ ਜਰੂਰੀ ਹੈ।

ਸਾਈਬਰ ਸਕਿਓਰਿਟੀ ਅਤੇ ਸਾਫਟਵੇਅਰ ਫਰਮ Sophos ਦੇ ਖੋਜਕਰਤਾਵਾਂ ਨੇ ਇਹਨਾਂ ਖਤਰਨਾਕ ਐਪਸ ਦਾ ਖੁਲਾਸਾ ਕੀਤਾ ਹੈ। ਰਿਪੋਰਟ ਦੀ ਮੰਨੀਏ ਤਾਂ ਇਹ ਸਭ ਫਲੇਸਵੇਅਰ (fleeceware) ਐਪਸ ਹਨ ਅਤੇ ਇਹਨਾਂ ਨੇ ਗੂਗਲ ਪਲੇ ਸਟੋਰ ਦੀ ਪਾਲਿਸੀ ਦਾ ਉਲੰਘਣ ਕੀਤਾ ਹੈ। ਖੋਜਕਰਤਾ ਜਗਦੀਸ਼ ਨੇ ਇਕ ਬਲਾਗਪੋਸਟ ਵਿਚ ਦੱਸਿਆ ਕਿ ਗੂਗਲ ਵਿਚ ਮਿਲੇ ਇਹਨਾਂ ਐਪਸ ਵਿਚ ਬਹੁਤ ਕਮੀਆਂ ਹਨ ਅਤੇ ਇਹ ਐਪਸ ਖਤਰਨਾਕ ਕੰਮਾਂ ਦੀ ਇਜਾਜ਼ਤ ਦਿੰਦੇ ਹਨ।

Sophos ਨੇ ਇਹਨਾਂ 23 ਐਪਸ ਦੀ ਲਿਸਟ ਜਾਰੀ ਕੀਤੀ ਹੈ ਅਤੇ ਇਹਨਾਂ ਨੂੰ ਤੁਰੰਤ ਮੋਬਾਈਲ ਤੋਂ ਹਟਾਉਣ ਦੀ ਸਲਾਹ ਦਿੱਤੀ ਗਈ ਹੈ।

com.photoconverter.fileconverter.jpegconverter

com.recoverydeleted.recoveryphoto.photobackup

com.screenrecorder.gamerecorder.screenrecording

 

com.photogridmixer.instagrid

com.compressvideo.videoextractor

com.smartsearch.imagessearch

 

com.emmcs.wallpapper

com.wallpaper.work.application

com.gametris.wallpaper.application

com.tell.shortvideocom.csxykk.fontmoji

com.dev.palmistryastrology

com.video.magiciancom.el2020xstar.xstar

 

com.dev.furturescopecom.fortunemirror

com.itools.prankcallfreelitecom.isocial.fakechat

com.old.mecom.myreplica.celebritylikeme.pro

 

com.nineteen.pokeradar

com.pokemongo.ivgocalculatorcom.hy.gscanner

ਉਹਨਾਂ ਨੇ ਦੱਸਿਆ ਕਿ ਫਲੇਸਵੇਅਰ ਇਕ ਤਰ੍ਹਾਂ ਦਾ ਮੈਲਵੇਅਰ ਮੋਬਾਈਲ ਐਪਲੀਕੇਸ਼ਨ ਹੈ, ਜੋ ਲੁਕੀ ਹੋਈ ਸਬਸਕ੍ਰਿਪਸ਼ਨ ਫੀਸ ਦੇ ਨਾਲ ਆਉਂਦਾ ਹੈ। ਇਹ ਐਪ ਉਹਨਾਂ ਗਾਹਕਾਂ ਦਾ ਫਾਇਦਾ ਚੁੱਕਦੇ ਹਨ, ਜੋ ਨਹੀਂ ਜਾਣਦੇ ਕਿ ਐਪ ਹਟਾਉਣ ਤੋਂ ਬਾਅਦ ਉਹਨਾਂ ਦੀ ਸਬਸਕ੍ਰਿਪਸ਼ਨ ਕਿਸ ਤਰ੍ਹਾਂ ਰੱਦ ਕਰਨੀ ਹੈ। ਇਹ ‘ਸਪੈਮ ਸਬਸਕ੍ਰਿਪਸ਼ਨ’ ਤਕਨੀਕ ਦੀ ਵਰਤੋਂ ਕਰਦੇ ਹਨ। ਯੂਜ਼ਰ ਗਲਤੀ ਨਾਲ ਇਕ ਵਾਰ ਸਾਈਨ ਅਪ ਕਰਦਾ ਹੈ ਤਾਂ ਉਸ ਨੂੰ ਵੱਖ-ਵੱਖ ਐਪਸ ਦੇ ਇਕ ਸਮੂਹ ਲਈ ਸਬਸਕ੍ਰਾਈਬ ਕਰਨ ਦਾ ਵਿਕਲਪ ਆਉਂਦਾ ਹੈ।