WhatsApp ਚਲਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ, ਨਹੀਂ ਤਾਂ ਹੋ ਜਾਵੇਗਾ ਨੁਕਸਾਨ 

ਏਜੰਸੀ

ਜੀਵਨ ਜਾਚ, ਤਕਨੀਕ

ਗੂਗਲ ਮੁਤਾਬਕ, 75 ਲੱਖ ਤੋਂ ਜ਼ਿਆਦਾ ਐਂਡਰਾਇਡ ਸਮਾਰਟਫੋਨਜ਼ ਪੁਰਾਣੇ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਰਹੇ ਹਨ।

File photo

 ਨਵੀਂ ਦਿੱਲੀ– ਵਟਸਐਪ ’ਚ ਇਸ ਸਾਲ ਕਈ ਸ਼ਾਨਦਾਰ ਫੀਚਰਜ਼ ਆਉਣ ਵਾਲੇ ਹਨ। ਕੰਪਨੀ ਇਨ੍ਹਾਂ ਜ਼ਰੀਏ ਯੂਜ਼ਰਜ਼ ਦੇ ਚੈਟ ਐਕਸਪੀਰੀਅੰਸ ਨੂੰ ਹੋਰ ਬਿਹਤਰ ਬਣਾਉਣ ਵਾਲੀ ਹੈ। ਹਾਲਾਂਕਿ, ਦੁਨੀਆ ਭਰ ਦੇ ਲੱਖਾਂ ਯੂਜ਼ਰ ਵਟਸਐਪ ਦੇ ਇਨ੍ਹਾਂ ਨਵੇਂ ਅਤੇ ਲੇਟੈਸਟ ਫੀਚਰਜ਼ ਦਾ ਮਜ਼ਾ ਨਹੀਂ ਲੈ ਸਕਣਗੇ। ਦਰਅਸਲ 1 ਫਰਵਰੀ 2020 ਤੋਂ ਵਟਸਐਪ ਲੱਖਾਂ ਸਮਾਰਟਫੋਨਜ਼ ’ਤੇ ਕੰਮ ਕਰਨਾ ਬੰਦ ਕਰ ਦੇਵੇਗਾ।

ਗੂਗਲ ਮੁਤਾਬਕ, 75 ਲੱਖ ਤੋਂ ਜ਼ਿਆਦਾ ਐਂਡਰਾਇਡ ਸਮਾਰਟਫੋਨਜ਼ ਪੁਰਾਣੇ ਆਪਰੇਟਿੰਗ ਸਿਸਟਮ ’ਤੇ ਕੰਮ ਕਰ ਰਹੇ ਹਨ। ਅਜਿਹੇ ’ਚ ਇਨ੍ਹਾਂ ਸਮਾਰਟਫੋਨਜ਼ ’ਤੇ ਵਟਸਐਪ ਹੁਣ ਕੰਮ ਕਰਨਾ ਬੰਦ ਕਰ ਦੇਵੇਗਾ। ਉਥੇ ਹੀ ਲੱਖਾਂ ਆਈਫੋਨ ਯੂਜ਼ਰਜ਼ ਵੀ ਵਟਸਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ।  ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਵਟਸਐਪ ਐਂਡਰਾਇਡ 2.3.7 ਅਤੇ ਉਸ ਤੋਂ ਪੁਰਾਣੇ ਆਪਰੇਟਿੰਗ ਸਿਸਟਮ ’ਤੇ ਕੰਮ ਨਹੀਂ ਕਰੇਗਾ।

ਇਸ ਤੋਂ ਇਲਾਵਾ ਆਈ.ਓ.ਐੱਸ. 7 ਅਤੇ ਉਸ ਤੋਂ ਪੁਰਾਣੇ ਆਪਰੇਟਿੰਗ ਸਿਸਟਮ ’ਤੇ 1 ਫਰਵਰੀ 2020 ਤੋਂ ਕੰਮ ਨਹੀਂ ਕਰੇਗਾ।  ਕੰਪਨੀ ਨੇ ਕਿਹਾ ਹੈ ਕਿ ਉਹ ਅਗਲੇ 7 ਸਾਲਾਂ ਦੀ ਪਲਾਨਿੰਗ ਕਰ ਕੇ ਚੱਲ ਰਹੀ ਹੈ। ਹੁਣ ਕੰਪਨੀ ਉਨ੍ਹਾਂ ਹੀ ਆਪਰੇਟਿੰਗ ਸਿਸਟਮ ’ਤੇ ਫੋਕਸ ਕਰੇਗੀ ਜਿਸ ਦੇ ਯੂਜ਼ਰਜ਼ ਦੀ ਗਿਣਤੀ ਸਭ ਤੋਂ ਜ਼ਿਆਦਾ ਹੋਣ ਵਾਲੀ ਹੈ।

ਪੁਰਾਣੇ ਸਮਾਰਟਫੋਨਜ਼ ਭਵਿੱਖ ’ਚ ਆਉਣ ਵਾਲੇ ਵਟਸਐਪ ਫੀਚਰਜ਼ ਨੂੰ ਸਪੋਰਟ ਨਹੀਂ ਕਰਨਗੇ ਜਿਸ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਵਟਸਐਪ ਦੇ ਬਿਹਤਰ ਐਕਸਪੀਰੀਅੰਸ ਲਈ ਕੰਪੈਟਿਬਲ ਅਤੇ ਲੇਟੈਸਟ ਆਪਰੇਟਿੰਗ ਸਿਸਟਮ ਵਾਲੇ ਡਿਵਾਈਸ ’ਤੇ ਸਵਿੱਚ ਕਰਨਾ ਹੀ ਸਹੀ ਰਹੇਗਾ।