Facebook-Jio Deal: ਰਿਲਾਇੰਸ ਦਾ ਇਕ ਹੋਰ ਸ਼ਾਨਦਾਰ ਕਦਮ, Whatsapp ਯੂਜ਼ਰ ਨੂੰ ਹੋਵੇਗਾ ਫਾਇਦਾ

ਏਜੰਸੀ

ਜੀਵਨ ਜਾਚ, ਤਕਨੀਕ

ਰਿਲਾਇੰਸ ਅਤੇ ਫੇਸਬੁੱਕ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਅਮਰੀਕਾ ਦੀ ਦਿੱਗਜ਼ ਸੋਸ਼ਲ ਮੀਡੀਆ ਕੰਪਨੀ ਮੁਕੇਸ਼ ਅੰਬਾਨੀ ਦੀ ਡਿਜ਼ੀਟਲ ਜਾਇਦਾਦ ਵਿਚ 5.7 ਅਰਬ ਡਾਲਰ ਦਾ ਨਿਵੇਸ਼ ਕਰੇਗੀ

Photo

ਨਵੀਂ ਦਿੱਲੀ: ਫੇਸਬੁੱਕ ਨਾਲ ਮੈਗਾ ਡੀਲ ਤੋਂ ਤਿੰਨ ਦਿਨ ਬਾਅਦ ਹੀ ਏਸ਼ੀਆ ਦੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਨੇ ਅਪਣੇ ਆਨਲਾਈਨ ਸ਼ਾਪਿੰਗ ਪੋਰਟਲ ਦਾ ਪਰੀਖਣ ਸ਼ੁਰੂ ਕਰ ਦਿੱਤਾ ਹੈ।  

ਰਿਲਾਇੰਸ ਅਤੇ ਫੇਸਬੁੱਕ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਅਮਰੀਕਾ ਦੀ ਦਿੱਗਜ਼ ਸੋਸ਼ਲ ਮੀਡੀਆ ਕੰਪਨੀ ਮੁਕੇਸ਼ ਅੰਬਾਨੀ ਦੀ ਡਿਜ਼ੀਟਲ ਜਾਇਦਾਦ ਵਿਚ 5.7 ਅਰਬ ਡਾਲਰ ਦਾ ਨਿਵੇਸ਼ ਕਰੇਗੀ।

ਰਿਲਾਇੰਸ ਰਿਟੇਲ ਦਾ ਇਕ ਈ-ਕਾਮਰਸ ਉੱਦਮ ਜੀਓ ਮਾਰਟ ਮੁੰਬਈ ਦੇ ਆਸਪਾਸ ਦੇ ਤਿੰਨ ਇਲਾਕਿਆਂ ਵਿਚ ਲਾਈਵ ਹੋ ਗਿਆ ਹੈ। ਭਾਰਤ ਵਿਚ ਲੌਕਡਾਊਨ ਦੌਰਾਨ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਲੋਕ ਹੁਣ ਵਟਸਐਪ 'ਤੇ ਇਸ ਦਾ ਲਾਭ ਲੈ ਸਕਦੇ ਹਨ।

40 ਕਰੋੜ ਵਟਸਐਪ ਯੂਜ਼ਰਸ ਨੂੰ ਹੋਵੇਗਾ ਫਾਇਦਾ

ਦੱਸ ਦਈਏ ਕਿ ਭਾਰਤ ਵਿਚ ਕਰੀਬ 40 ਕਰੋੜ ਵਟਸਐਪ ਯੂਜ਼ਰ ਹਨ ਜੋ ਲੌਕਡਾਊਨ ਦੌਰਾਨ ਇਸ ਆਨਲਾਈਨ ਪੋਰਟਲ ਦਾ ਲਾਭ ਲੈ ਸਕਣਗੇ। ਇਸ ਪੋਰਟਲ ਦੀ ਸ਼ੁਰੂਆਤ ਕਰਨ ਨਾਲ ਮੁਕੇਸ਼ ਅੰਬਾਨੀ ਐਮਾਜ਼ੋਨ ਅਤੇ ਫਲਿਪਕਾਰਟ ਆਦਿ ਕੰਪਨੀਆਂ ਦਾ ਮੁਕਾਬਲਾ ਕਰਨਗੇ। 

ਇਸ ਤਰ੍ਹਾਂ ਕਰ ਸਕਦੇ ਹੋ ਵਰਤੋਂ
ਗਾਹਕਾਂ ਨੂੰ ਇਸ ਦਾ ਲਾਭ ਲੈਣ ਲਈ ਅਪਣੇ ਫੋਨ 'ਤੇ ਜੀਓ ਮਾਰਟ ਦਾ ਵਟਸਐਪ ਨੰਬਰ 8850008000 ਸ਼ਾਮਿਲ ਕਰਨਾ ਹੋਵੇਗਾ। ਇਸ ਤੋਂ ਬਾਅਦ ਜੀਓ ਮਾਰਟ ਆਡਰ ਦੇਣ ਲਈ ਇਕ ਲਿੰਕ ਸ਼ੇਅਰ ਕਰੇਗਾ। ਇਕ ਵਾਰ ਆਡਰ ਦੇਣ ਤੋਂ ਬਾਅਦ, ਇਸ ਨੂੰ ਵਟਸਐਪ 'ਤੇ ਇਕ ਕਰਿਆਨੇ ਦੀ ਦੁਕਾਨ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ।

JioMartLite ਵੈੱਬਸਾਈਟ ਅਨੁਸਾਰ, ਗ੍ਰਾਹਕ ਨੂੰ ਉਹਨਾਂ ਦੇ ਵਟਸਐਪ ਨੰਬਰ 'ਤੇ ਆਡਰ ਅਤੇ ਸਟੋਰ ਦੇ ਵੇਰਵੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਫੇਸਬੁੱਕ ਅਤੇ ਜੀਓ ਸਮਝੌਤੇ ਤੋਂ ਬਾਅਦ ਕਰਿਆਨਾ ਕਾਰੋਬਾਰੀ ਹੁਣ ਗਰੋਸਰੀ ਪਲੇਟਫਾਰਮ ਜੀਓ ਮਾਰਟ 'ਤੇ ਰਜਿਸਟਰ ਕਰ ਸਕਣਗੇ ਅਤੇ ਉਹਨਾਂਵ ਨੂੰ ਵਟਸਐਪ ਦੇ ਜ਼ਰੀਏ ਸਥਾਨਕ ਗਾਹਕਾਂ ਦੇ ਆਡਰ ਮਿਲ ਸਕਣਗੇ।