ਪਬਲਿਕ WiFi ਇਸਤੇਮਾਲ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਟਰਨੈਟ ਦੇ ਇਸ ਯੁੱਗ 'ਚ ਅਕਸਰ ਅਸੀਂ ਮੁਫ਼ਤ ਵਾਈਫਾਈ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸ ਦਾ ਮੁੱਖ ਕਾਰਨ ਵਾਈਫਾਈ ਵਿਚ ਮਿਲਣ ਵਾਲੀ ਸਪੀਡ...

Public WiFi

ਨਵੀਂ ਦਿੱਲੀ : (ਭਾਸ਼ਾ) ਇੰਟਰਨੈਟ ਦੇ ਇਸ ਯੁੱਗ 'ਚ ਅਕਸਰ ਅਸੀਂ ਮੁਫ਼ਤ ਵਾਈਫਾਈ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸ ਦਾ ਮੁੱਖ ਕਾਰਨ ਵਾਈਫਾਈ ਵਿਚ ਮਿਲਣ ਵਾਲੀ ਸਪੀਡ ਮੋਬਾਈਲ ਡਾਟਾ ਦੇ ਜ਼ਰੀਏ ਮਿਲਣ ਵਾਲੀ ਸਪੀਡ ਨਾਲੋਂ ਤੇਜ਼ ਹੁੰਦੀ ਹੈ। ਇਨੀਂ ਦਿਨੀਂ ਰੇਲਵੇ ਸਟੇਸ਼ਨ ਹੋਵੇ ਜਾਂ ਸ਼ਾਪਿੰਗ ਮਾਲ ਹਰ ਜਗ੍ਹਾ ਤੁਹਾਨੂੰ ਪਬਲਿਕ ਵਾਈਫਾਈ ਮਿਲ ਜਾਵੇਗਾ। ਇਸ ਪਬਲਿਕ ਵਾਈਫਾਈ ਦੀ ਸੇਵਾ ਮੁਫ਼ਤ ਹੁੰਦੀ ਹੈ ਪਰ ਕੀ ਤੁਸੀ ਜਾਣਦੇ ਹੋ ਇਸ ਪਬਲਿਕ ਵਾਈਫਾਈ ਦੀ ਮੁਫ਼ਤ ਸੇਵਾ ਲੈਣਾ ਤੁਹਾਡੇ ਲਈ ਭਾਰੀ ਵੀ ਪੈ ਸਕਦਾ ਹੈ।

ਜੇਕਰ ਹੈਕਰ ਨੇ ਪਬਲਿਕ ਵਾਈਫਾਈ ਦੇ ਜ਼ਰੀਏ ਤੁਹਾਡਾ ਸਮਾਰਟਫੋਨ ਹੈਕ ਕਰ ਲਿਆ ਤਾਂ ਉਨ੍ਹਾਂ ਦੇ  ਕੋਲ ਤੁਹਾਡੀ ਸਾਰੀ ਜਾਣਕਾਰੀ ਪਹੁੰਚ ਸਕਦੀ ਹੈ। ਤੁਹਾਡੀ ਹਰ ਇਕ ਹਰਕਤ ਨੂੰ ਹੈਕਰ ਟ੍ਰੈਕ ਕਰ ਸਕਦੇ ਹਨ। ਕਈ ਵਾਰ ਹੈਕਰਸ ਵਾਈਫਾਈ ਨੂੰ ਓਪਨ ਛੱਡ ਕੇ ਇਸ ਨੂੰ ਬੇਟ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਨ।  ਬਿਨਾਂ ਪਾਸਵਰਡ ਦੇ ਤੁਸੀਂ ਜਿਵੇਂ ਹੀ ਵਾਈਫਾਈ ਨੂੰ ਕਨੈਕਟ ਕਰ ਕੇ ਇੰਟਰਨੈਟ ਦੀ ਵਰਤੋਂ ਕਰਦੇ ਹੋ ਤਾਂ ਹੈਕਰ ਤੁਹਾਡੇ ਡਿਵਾਈਸ ਦਾ ਮੈਕ ਅਡਰੈਸ ਅਤੇ ਆਈਪੀ ਅਡਰੈਸ ਰਾਉਟਰ ਵਿਚ ਦਰਜ ਕਰ ਲੈਂਦੇ ਹਨ।  ਹੈਕਰਸ ਸੱਭ ਤੋਂ ਪਹਿਲਾਂ ਸਨਿਫਿੰਗ ਟੂਲ ਦਾ ਯੂਜ਼ ਕਰ ਕੇ ਟਰੈਫਿਕ ਨੂੰ ਇੰਟਰਸੈਪਟ ਕਰਦੇ ਹਨ।

ਡਾਟਾ ਪੈਕੇਟਸ ਦੇ ਤੌਰ 'ਤੇ ਟ੍ਰਾਂਸਫਰ ਹੁੰਦਾ ਹੈ ਅਤੇ ਹੈਕਰਸ ਕੋਲ ਕਈ ਤਰ੍ਹਾਂ ਦੇ ਟੂਲ ਹੁੰਦੇ ਹਨ ਜੋ ਇਹਨਾਂ ਪੈਕੇਟਸ ਨੂੰ ਇੰਟਰਸੈਪਟ ਕਰ ਕੇ ਤੁਹਾਡੀ ਬਰਾਉਜ਼ਿੰਗ ਹਿਸਟਰੀ ਤਾਂ ਅਸਾਨੀ ਨਾਲ ਜਾਣ ਸਕਦੇ ਹੋਣ। ਹੈਕਰਸ ਨੈੱਟਵਰਕ ਸਨਿਫਿੰਗ ਦੇ ਜ਼ਰੀਏ ਜਿੰਨੇ ਵਿਜ਼ਿਬਲ ਟ੍ਰੈਫਿਕ ਹੁੰਦੇ ਹਨ ਉਨ੍ਹੇ ਹੀ ਅਸਾਨੀ ਨਾਲ ਇੰਟਰਸੈਪਟ ਕਰ ਲੈਂਦੇ ਹਨ। ਇਸ ਦੇ ਲਈ ਹੈਕਰਸ ਆਮ ਤੌਰ 'ਤੇ ਵਾਇਰਸ਼ਾਰਕ ਪੈਕੇਟ ਸਨਿਫਰ ਟੂਲ ਦਾ ਇਸਤੇਮਾਲ ਕਰਦੇ ਹਨ। ਵਾਈਫਾਈ ਹੈਕ ਕਰਨਾ ਇਸ ਨਾਲ ਕਨੈਕਟਿਡ ਡਿਵਾਈਸ ਨਾਲ ਹੈਕ ਕਰਨ ਦੇ ਮੁਕਾਬਲੇ ਕਾਫ਼ੀ ਆਸਾਨ ਹੈ।

ਹੈਕਰਸ ਇੰਟਰਨੈਟ 'ਤੇ ਮੌਜੂਦ ਮੁਫ਼ਤ ਟੂਲਸ ਦਾ ਇਸਤੇਮਾਲ ਕਰ ਕੇ ਘੱਟ ਸਿਕਔਰਿਟੀ ਵਾਲੇ ਰਾਉਟਰ ਨੂੰ ਹੈਕ ਕਰ ਲੈਂਦੇ ਹਨ। ਇਸ ਤੋਂ ਇਲਾਵਾ ਕਈ ਐਡਵਾਂਸਡ ਟੂਲਸ ਵੀ ਹਨ ਜੋ ਬੈਕਟਰੈਕ ਉਤੇ ਕੰਮ ਕਰਦੇ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਉੱਚ ਸੁਰੱਖਿਆ ਵਾਲੇ ਵਾਈਫਾਈ ਰਾਉਟਰ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। 

ਸੱਭ ਤੋਂ ਆਸਾਨ ਉਨ੍ਹਾਂ ਰਾਉਟਰ ਨੂੰ ਹੈਕ ਕਰਨਾ ਹੁੰਦਾ ਹੈ ਜਿਨ੍ਹਾਂ ਵਿਚ WEP ਸਿਕਔਰਿਟੀ ਹੁੰਦੇ ਹਨ।  ਪਹਿਲਾਂ ਦੇ ਰਾਉਟਰਸ ਵਿਚ ਲੋਕ WEP ਰੱਖਦੇ ਸਨ ਪਰ ਹੁਣ ਡਿਫਾਲਟ ਬਦਲ ਦਿਤਾ ਗਿਆ ਹੈ।  WPA - PSK keys ਨਾਲ ਸੁਰੱਖਿਅਤ ਕੀਤੇ ਗਏ ਰਾਉਟਰਸ ਨੂੰ ਹੈਕ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਪਰ ਇਸ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ।

ਆਮ ਤੌਰ 'ਤੇ ਲੋਕ ਵਾਈਫਾਈ ਰਾਉਟਰ ਦਾ ਪਾਸਵਰਡ ਡਿਫਾਲਟ ਛੱਡ ਦਿੰਦੇ ਹਨ ਅਤੇ ਹੈਕਰਸ ਲਈ ਕੰਮ ਆਸਾਨ ਕਰ ਦਿੰਦੇ ਹਨ। ਉਹ ਇਸ ਨੂੰ ਐਕਸੈੱਸ ਕਰ ਕੇ ਨਾ ਸਿਰਫ ਤੁਹਾਡਾ ਵਾਈਫਾਈ ਹੈਕ ਕਰਦੇ ਹਨ, ਸਗੋਂ ਉਸ ਨਾਲ ਕਨੈਕਟਿਡ ਡਿਵਾਈਸ 'ਤੇ ਵੀ ਨਜ਼ਰ  ਰੱਖਦੇ ਹਨ। ਅਸੀਂ ਤੁਹਾਨੂੰ ਅਜਿਹੇ ਆਸਾਨ ਤਰੀਕੇ ਦੱਸਣ ਜਾ ਰਹੇ ਹਨ ਜਿਸ ਦੇ ਜ਼ਰੀਏ ਤੁਸੀਂ ਅਪਣੇ ਵਾਈਫਾਈ ਰਾਉਟਰ ਤੋਂ ਅਨਵਾਂਟਿਡ ਡਿਵਾਈਸ ਨੂੰ ਬਲਾਕ ਕਰ ਸਕਦੇ ਹੋ। 

ਇਸ ਦੇ ਲਈ ਸੱਭ ਤੋਂ ਪਹਿਲਾਂ ਤੁਹਾਨੂੰ ਅਪਣਾ ਮੋਬਾਈਲ ਕਨੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਗੂਗਲ ਪਲੇ ਸਟੋਰ ਤੋਂ Fing ਨਾਮ ਦੇ ਥਰਡ ਪਾਰਟੀ ਐਪ ਨੂੰ ਡਾਉਨਲੋਡ ਅਤੇ ਇਨਸਟਾਲ ਕਰ ਲਵੋ।  ਇਹ ਐਪ ਤੁਹਾਨੂੰ ਐਪਲ ਦੇ ਐਪ ਸਟੋਰ 'ਤੇ ਵੀ ਉਪਲਬਧ ਹੈ। ਇਸ ਐਪ ਨੂੰ ਡਾਉਨਲੋਡ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਓਪਨ ਕਰੋ। ਉੱਥੇ ਤੁਹਾਨੂੰ ਹੋਮ ਸਕਰੀਨ 'ਤੇ ਵਾਈਫਾਈ ਕਨੈਕਟਿਵਿਟੀ ਦਿਖਾਈ ਦੇਵੇਗੀ। ਇਸ ਵਿਚ ਰਿਫਰੈਸ਼ ਅਤੇ ਸੈਟਿੰਗ ਦੇ ਆਪਸ਼ਨ ਦਿਖਾਈ ਦੇਣਗੇ, ਰਿਫਰੈਸ਼ ਉਤੇ ਕਲਿਕ ਕਰਦੇ ਹੀ ਤੁਹਾਨੂੰ ਵਾਈਫਾਈ ਨਾਲ ਕਨੈਕਟ ਹੋਏ ਸਾਰੇ ਡਿਵਾਈਸ ਦੀ ਲਿਸਟ ਦਿਖੇਗੀ। 

ਇਸ ਲਿਸਟ ਨਾਲ ਇਹ ਵੀ ਪਤਾ ਚਲੇਗਾ ਕਿ ਇਹ ਡਿਵਾਈਸ ਕੋਈ ਮੋਬਾਇਲ ਹੈ ਜਾਂ ਲੈਪਟਾਪ। ਇਸ ਐਪ ਦੇ ਜ਼ਰੀਏ ਤੁਸੀ ਕਨੈਕਟਿਡ ਡਿਵਾਈਸ ਦਾ ਮੈਕ ਐਡਰੈਸ ਵੀ ਦੇਖ ਸਕਦੇ ਹੋ। ਜਿਸ ਡਿਵਾਈਸ ਨੂੰ ਰਾਉਟਰ ਤੋਂ ਬਲਾਕ ਕਰਨਾ ਹੈ, ਉਸ ਨੂੰ ਕਾਪੀ ਕਰ ਲਵੋ। ਇਸ ਐਪ ਦੇ ਜ਼ਰੀਏ ਤੁਸੀ ਵੈਬਸਾਈਟ ਅਤੇ ਨੈਟਵਰਕ ਦੀ ਪਿੰਗ ਮਾਨਿਟਰਿੰਗ ਵੀ ਕਰ ਸਕਦੇ ਹੋ।