ਵਟਸਐਪ 'ਤੇ ਬਿਨਾਂ ਨੰਬਰ ਸੇਵ ਕੀਤੇ ਇੰਜ ਭੇਜੋ ਮੈਸੇਜ
ਵਟਸਐਪ ਦੀ ਵਰਤੋਂ ਅੱਜਕੱਲ ਸਭ ਹੀ ਕਰਦੇ ਹਨ ਅਤੇ ਤੁਸੀਂ ਵੀ ਕਰਦੇ ਹੋਵੋਗੇ। ਇਸ ਦੇ ਜ਼ਰੀਏ ਤੁਸੀਂ ਅਪਣੇ ਫ਼ੋਨ 'ਚ ਸੇਵ ਕਿਸੇ ਵੀ ਨੰਬਰ (ਵਟਸਐਪ ਐਕਟਿਵ ਯੂਜ਼ਰ) 'ਤੇ ਮੈਸੇਜ...
ਨਵੀਂ ਦਿੱਲੀ : ਵਟਸਐਪ ਦੀ ਵਰਤੋਂ ਅੱਜਕੱਲ ਸਭ ਹੀ ਕਰਦੇ ਹਨ ਅਤੇ ਤੁਸੀਂ ਵੀ ਕਰਦੇ ਹੋਵੋਗੇ। ਇਸ ਦੇ ਜ਼ਰੀਏ ਤੁਸੀਂ ਅਪਣੇ ਫ਼ੋਨ 'ਚ ਸੇਵ ਕਿਸੇ ਵੀ ਨੰਬਰ (ਵਟਸਐਪ ਐਕਟਿਵ ਯੂਜ਼ਰ) 'ਤੇ ਮੈਸੇਜ ਭੇਜ ਸਕਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸੇ ਨੂੰ ਵੀ ਬਿਨਾਂ ਨੰਬਰ ਸੇਵ ਕੀਤੇ ਮੈਸੇਜ ਭੇਜ ਸਕਦੇ ਹੋ। ਵਟਸਐਪ 'ਚ ਕਲਿਕ ਟੂ ਚੈਟ ਨਾਮ ਦਾ ਇਕ ਫ਼ੀਚਰ ਆਉਂਦਾ ਹੈ।
ਇਸ ਫ਼ੀਚਰ ਦੀ ਸਹਾਇਤਾ ਨਾਲ ਤੁਸੀਂ ਉਨ੍ਹਾਂ ਲੋਕਾਂ ਨੂੰ ਵੀ ਮੈਸੇਜ ਭੇਜ ਸਕਦੇ ਹੋ ਜਿਨ੍ਹਾਂ ਦੇ ਨੰਬਰ ਤੁਸੀਂ ਫ਼ੋਨ ਬੁਕ 'ਚ ਸੇਵ ਨਹੀਂ ਕਰ ਰੱਖੇ। ਬਿਨਾਂ ਨੰਬਰ ਸੇਵ ਕੀਤੇ ਮੈਸੇਜ ਭੇਜਣ ਲਈ ਤੁਹਾਨੂੰ ਇਕ ਲਿੰਕ ਬਣਾਉਣਾ ਹੋਵੇਗਾ। ਲਿੰਕ ਬਣਾਉਣ ਲਈ https://api.whatsapp.com/send?phone= ਤੋਂ ਬਾਅਦ ਉਹ ਨੰਬਰ ਟਾਈਪ ਕਰੋ ਜਿਸ ਨਾਲ ਤੁਸੀਂ ਚੈਟ ਕਰਨਾ ਚਾਹੁੰਦੇ ਹੋ। ਉਦਾਹਰਣ ਦੇ ਤੌਰ 'ਤੇ ਤੁਹਾਨੂੰ 1234567890 'ਤੇ ਮੈਸੇਜ ਭੇਜਣਾ ਹੈ ਤਾਂ ਤੁਹਾਨੂੰ https://api.whatsapp.com/send?phone=911234567890 ਲਿਖ ਕੇ ਲਿੰਕ ਬਣਾਉਣਾ ਹੋਵੇਗਾ।
ਧਿਆਨ ਰਹੇ ਕਿ ਲਿੰਕ ਬਣਾਉਂਦੇ ਸਮੇਂ ਕੰਟਰੀ ਕੋਡ (ਭਾਰਤ - 91) ਲਗਾਉਣਾ ਨਾ ਭੁੱਲਣਾ। ਫਿਰ ਇਸ ਲਿੰਕ ਨੂੰ ਬਰਾਊਜ਼ਰ 'ਚ ਟਾਈਪ ਕਰੋ। ਇਸ ਤੋਂ ਬਾਅਦ ਇਕ ਚੈਟ ਬਾਕਸ ਖੁੱਲ ਜਾਵੇਗਾ। ਚੈਟ ਬਾਕਸ ਖੁੱਲਣ ਤੋਂ ਬਾਅਦ ਤੁਸੀਂ ਆਰਾਮ ਨਾਲ ਚੈਟ ਕਰ ਪਾਓਗੇ। ਇਹ ਫ਼ੀਚਰ ਮੋਬਾਇਲ ਅਤੇ ਡੈਸਕਟਾਪ ਦੋਹਾਂ ਲਈ ਉਪਲਬਧ ਹੋ ਗਿਆ ਹੈ। ਇਥੇ ਧਿਆਨ ਰੱਖਣ ਦੀ ਗੱਲ ਹੈ ਕਿ ਇਸ ਦੀ ਵਰਤੋਂ ਇਕ ਟਾਇਮ 'ਚ ਇਕ ਯੂਜ਼ਰ ਨਾਲ ਚੈਟ ਕਰਨ ਲਈ ਹੀ ਕੀਤਾ ਜਾ ਸਕਦਾ ਹੈ। ਗਰੁਪ ਚੈਟ ਲਈ ਇਹ ਕਾਰਗਰ ਨਹੀਂ ਹੈ।
ਤੁਹਾਨੂੰ ਦਸ ਦਇਏ ਕਿ ਇਸ ਤੋਂ ਪਹਿਲਾਂ ਵੀ ਵਟਸਐਪ ਦੇ ਅਪਣੇ ਨਵੇਂ ਅਪਡੇਟ 'ਚ ਗਰੁਪ ਚੈਟਸ ਨੂੰ ਲੈ ਕੇ 5 ਵੱਡੇ ਬਦਲਾਅ ਕੀਤੇ ਸਨ। ਇਸ 'ਚ ਇਕ ਗਰੁਪ ਤੋਂ ਹਮੇਸ਼ਾ ਲਈ ਲੈਫ਼ਟ ਹੋਣਾ ਸੀ ਅਤੇ ਇਕ ਵੱਖ ਅਪਡੇਟ ਵਿਚ Restrict Group ਨਾਮ ਦਾ ਫ਼ੀਚਰ ਆਇਆ ਸੀ। ਇਸ ਫ਼ੀਚਰ ਨਾਲ ਕਿਸੇ ਗਰੁਪ ਦੇ ਐਡਮਿਨ ਨੂੰ ਵਿਸ਼ੇਸ਼ ਅਧਿਕਾਰ ਮਿਲ ਜਾਂਦਾ ਹੈ। ਇਸ ਕਾਰਨ ਉਸ ਗਰੁਪ ਵਿਚ ਸਿਰਫ਼ ਐਡਮਿਨ ਹੀ ਮੈਸੇਜ ਭੇਜ ਸਕਦਾ ਹੈ, ਬਾਕੀ ਦੇ ਮੈਂਬਰ ਸਿਰਫ਼ ਮੈਸੇਜ ਪੜ ਸਕਦੇ ਹਨ।