ਪੁਰਾਣੇ ਰੋਗਾਂ ਦੇ ਇਲਾਜ਼ 'ਚ 'ਲੈਬ ਆਨ ਏ ਚਿਪ' ਜ਼ਿਆਦਾ ਕਾਰਗਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਖੋਜਕਾਰਾਂ ਨੇ ਇਕ ਨਵੀਂ ਤਕਨੀਕ ਲੈਬ ਆਨ ਏ ਚਿਪ ਵਿਕਸਿਤ ਕੀਤੀ ਹੈ ਜੋ ਖੁਲਾਸਾ ਕਰਦੀ ਹੈ ਕਿ ਮਨੁੱਖ ਦੀਆਂ ਕੋਸ਼ਿਕਾਵਾਂ ਕਿਵੇਂ ਆਪਸ ਵਿਚ ਸੰਪਰਕ ਕਰਦੀਆਂ ਹਨ। ਇਹ ਤਕਨੀਕ...

'Lab on a Chip'

ਖੋਜਕਾਰਾਂ ਨੇ ਇਕ ਨਵੀਂ ਤਕਨੀਕ ਲੈਬ ਆਨ ਏ ਚਿਪ ਵਿਕਸਿਤ ਕੀਤੀ ਹੈ ਜੋ ਖੁਲਾਸਾ ਕਰਦੀ ਹੈ ਕਿ ਮਨੁੱਖ ਦੀਆਂ ਕੋਸ਼ਿਕਾਵਾਂ ਕਿਵੇਂ ਆਪਸ ਵਿਚ ਸੰਪਰਕ ਕਰਦੀਆਂ ਹਨ। ਇਹ ਤਕਨੀਕ ਕੈਂਸਰ ਅਤੇ ਆਟੋਇਮੂਨ ਮਕੈਨਿਜ਼ਮ 'ਚ ਗਡ਼ਬਡ਼ੀ ਦੇ ਇਲਾਜ ਦਾ ਨਵਾਂ ਰਸਤਾ ਖੋਲ ਦਿੰਦੀਆਂ ਹਨ। ਖੋਜਕਾਰਾਂ ਨੇ ਇਕ ਓਪਟੋਫ਼ਲੁਡਿਕ ਬਾਇਓਸੈਂਸਰ ਬਣਾਇਆ ਹੈ ਜੋ ਵਿਗਿਆਨੀਆਂ ਨੂੰ ਇਕੱਲੇ ਇਕੱਲੇ ਸੈਲਾਂ ਨੂੰ ਵੱਖ ਕਰਨ, ਘੱਟ ਤੋਂ ਘੱਟ 12 ਘੰਟਿਆਂ ਤਕ ਅਸਲੀ ਸਮੇਂ 'ਚ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਦੇ ਸੁਭਾਅ ਦੀ ਜਾਂਚ ਕਰਨ ਦੀ ਸਹੂਲਤ ਦਿੰਦਾ ਹੈ।

ਆਸਟ੍ਰੇਲਿਆ 'ਚ ਮੈਲਬਰਨ ਸਥਿਤ ਆਰਐਮਆਈਟੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੇ ਕਿਹਾ ਕਿ ਇਕੱਲੇ ਇਕੱਲੇ ਸੈਲਾਂ ਦਾ ਵਿਸ਼ਲੇਸ਼ਣ ਕਰਨ ਨਾਲ ਬੀਮਾਰੀਆਂ ਦੇ ਨਵੇਂ ਇਲਾਜ ਦੀ ਜ਼ਿਆਦਾ ਸੰਭਾਵਨਾ ਹੈ ਪਰ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਤਕਨੀਕ ਦੀ ਕਮੀ ਕਾਰਨ ਖੋਜ ਤਰੱਕੀ ਨਹੀਂ ਕਰ ਪਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਨਵਾਂ ਬਾਇਸੈਂਸਰ ਇਕ ਅਜਿਹੀ ਸ਼ਕਤੀਸ਼ਾਲੀ ਸਮੱਗਰੀ ਹੈ ਜੋ ਸਾਨੂੰ ਸੈੱਲ ਦੇ ਸੰਚਾਰ ਅਤੇ ਸੁਭਾਅ ਦੀ ਵਿਆਪਕ ਜਾਣਕਾਰੀ ਦਿੰਦਾ ਹੈ।

ਇਸ ਤੋਂ ਬੀਮਾਰੀਆਂ ਦੇ ਉਪਚਾਰ ਦੇ ਨਵੇਂ ਤਰੀਕੇ ਵਿਕਸਿਤ ਕੀਤੇ ਜਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਕੋਸ਼ਿਕਾਵਾਂ ਦੇ ਸੁਭਾਅ ਦੀ ਸਪਸ਼ਟ ਰੂਪ ਰੇਖਾ ਦੇਖਦੇ ਹਾਂ ਤਾਂ ਇਸ ਤੋਂ ਸਾਨੂੰ ਚੰਗੀ ਕੋਸ਼ਿਕਾਵਾਂ ਨੂੰ ਖ਼ਰਾਬ ਕੋਸ਼ਿਕਾਵਾਂ ਤੋਂ ਵੱਖ ਕਰਨ 'ਚ ਮਦਦ ਮਿਲੇਗੀ।