Flipkart ਨੇ ਲਾਂਚ ਕੀਤਾ ਪਹਿਲਾ ਫਰਨੀਚਰ ਐਕਸਪੀਰੀਅਨਸ ਸੈਂਟਰ
ਈ -ਕਾਮਰਸ ਮਾਰਕਿਟ ਪਲੇਸ ਫਲਿਪਕਾਰਟ ਨੇ ਬੇਂਗਲੁਰੂ ਵਿੱਚ ਆਪਣਾ ਪਹਿਲਾ ਫਰਨੀਚਰ ਐਕਸਪੀਰੀਅਨਸ ਸੈਂਟਰ ਪੇਸ਼ ਕੀਤਾ ਹੈ।
ਬੈਂਗਲੁਰੂ : ਈ -ਕਾਮਰਸ ਮਾਰਕਿਟ ਪਲੇਸ ਫਲਿਪਕਾਰਟ ਨੇ ਬੈਂਗਲੁਰੂ ਵਿੱਚ ਆਪਣਾ ਪਹਿਲਾ ਫਰਨੀਚਰ ਐਕਸਪੀਰੀਅਨਸ ਸੈਂਟਰ ਪੇਸ਼ ਕੀਤਾ ਹੈ। ਇਹ ਗ੍ਰਾਹਕਾਂ ਨੂੰ ਫਲਿਪਕਾਰਟ 'ਤੇ ਉਪਲੱਬਧ ਫਰਨੀਚਰ ਦੀ ਵਿਆਪਕ ਰੇਂਜ ਨੂੰ ਸਮਝਣ ਵਿੱਚ ਮਦਦ ਕਰਨ ਅਤੇ ਇੱਥੇ ਉਪਲੱਬਧ ਆਸਾਨ ਖਰੀਦਦਾਰੀ ਅਤੇ ਇੰਸਟਾਲੇਸ਼ਨ ਅਨੁਭਵ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਇਸ ਫਰਨੀਸ਼ਿਓਰ ਐਕਸਪੀਰੀਅਨਸ ਸੈਂਟਰਾਂ 'ਤੇ ਗ੍ਰਾਹਕਾਂ ਦਾ ਅਨੁਭਵ ਚੰਗਾ ਬਣਾਉਣ ਦੇ ਮਕਸਦ ਨਾਲ ਫਲਿਪਕਾਰਟ ਨੇ ਸੈਂਟਰਾਂ ਨੂੰ ਗੂਗਲ ਲੇਂਸ ਨਾਲ ਜੋੜਨ ਲਈ ਗੂਗਲ ਨਾਲ ਹੱਥ ਮਿਲਾਇਆ ਹੈ। ਐਕਸਪੀਰੀਅਨਸ ਸੈਂਟਰ 'ਤੇ ਗ੍ਰਾਹਕ ਆਪਣੇ ਸਮਾਰਟਫੋਨ ਦੇ ਜ਼ਰੀਏ ਫਲਿਪਕਾਰਟ ਫਰਨੀਚਰ ਆਇਕਨ ਨੂੰ ਸਕੈਨ ਕਰ ਸਕਦੇ ਹਨ।
ਜੋ ਉਨ੍ਹਾਂ ਨੂੰ ਪਲੇਟਫਾਰਮ ਦੇ ਫਰਨੀਚਰ ਪੇਜ 'ਤੇ ਲੈ ਕੇ ਜਾਵੇਗਾ ਅਤੇ ਉਨ੍ਹਾਂ ਨੂੰ ਉਸ ਫਰਨੀਚਰ ਵੱਖਰੇ ਫੀਚਰਸ ਦੱਸਣ ਦੇ ਨਾਲ ਹੀ ਪ੍ਰੋਡਕਟ ਕੈਟਲਾਗ ਦੇਖਣ ਵਿੱਚ ਵੀ ਮਦਦ ਕਰੇਗਾ। ਇਸ ਸੈਂਟਰ ਵਿੱਚ ਹੋਮਟਾਊਨ, ਇਵੋਕ ਬਾਏ ਹਿੰਦਵੇਅਰ, ਦ ਜੈਪੁਰ ਲਿਵਿੰਗ, ਪ੍ਰਫੈਕਟ ਹੋਮ, ਏਟ ਹੋਮ ਬਾਏ ਨੀਲਕਮਲ, ਵੁਡਨੇਸ, ਰੇਕਰੋਨ ਬਾਏ ਆਰਆਈਐਲ,ਵੈਕਫਿਟ ਅਤੇ ਸਪ੍ਰਿੰਗਟੇਕ ਜਿਹੇ ਨੌਂ ਬਰਾਂਡਸ ਦੇ ਫਰਨਿਸ਼ਿੰਗ ਉਤਪਾਦ ਪੇਸ਼ ਕੀਤੇ ਗਏ ਹਨ।