ਆਖਿਰ ਕੀ ਹੈ ਇਸ ਘੜੀ ਵਿਚ ਖ਼ਾਸ, 70 ਸਾਲ ਬਾਅਦ ਵੀ ਕੀਮਤ ਹੈ 99 ਕਰੋੜ
ਸ਼ਹਿਰ ਹਾਂਗਕਾਂਗ ਦੇ ਕ੍ਰਿਸਟੀ ਨੀਲਾਮੀ ਘਰ ਵਿੱਚ 70 ਸਾਲ ਪੁਰਾਣੀ ਅਨੋਖੀ ਗੁੱਟ ਘੜੀ ਨੀਲਾਮੀ ਲਈ ਰੱਖੀ ਗਈ ਹੈ। ਇਸਦੀ ਅਨੁਮਾਨਿਤ ਕੀਮਤ...
ਹਾਂਗਕਾਂਗ : ਸ਼ਹਿਰ ਹਾਂਗਕਾਂਗ ਦੇ ਕ੍ਰਿਸਟੀ ਨੀਲਾਮੀ ਘਰ ਵਿੱਚ 70 ਸਾਲ ਪੁਰਾਣੀ ਅਨੋਖੀ ਗੁੱਟ ਘੜੀ ਨੀਲਾਮੀ ਲਈ ਰੱਖੀ ਗਈ ਹੈ। ਇਸਦੀ ਅਨੁਮਾਨਿਤ ਕੀਮਤ 14 ਮਿਲੀਅਨ ਡਾਲਰ ਆਂਕੀ ਗਈ ਹੈ। ਕ੍ਰਿਸਟੀ ਨਿਲਾਮੀ ਘਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਗੁੱਟ ਘੜੀਆਂ ਦੀ ਨਿਲਾਮੀ ਕੀਤੀ ਗਈ ਹੈ ਪਰ ਇਹ ਘੜੀ ਬਾਕੀ ਘੜੀਆਂ ਤੋਂ ਅਦਭੁੱਤ ਹੈ।
ਇਸ ਦੀ ਕੀਮਤ ਵੀ ਬਾਕੀ ਨਿਲਾਮ ਕੀਤੀਆਂ ਗਈਆਂ ਘੜੀਆਂ ਦੇ ਮੁਕਾਬਲੇ ਜ਼ਿਆਦਾ ਆਂਕੀ ਜਾ ਰਹੀ ਹੈ। ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਘੜੀ 18 ਕੈਰੇਟ ਗੋਲਡ ਨਾਲ ਬਣੀ ਹੋਈ ਹੈ। ਜਿਸ ਦੀ ਅੰਦਾਜ਼ਨ ਕੀਮਤ 14 ਮਿਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 99 ਕਰੋੜ ਆਂਕੀ ਗਈ ਹੈ। ਗੁਲਾਬੀ ਰੰਗ ਦੀ ਇਸ ਦੁਰਲੱਭ ਘੜੀ ਦਾ ਨਾਂ “ਪਟੇਕ ਫਿਲੀਪੀ” ਹੈ।
ਆਉਣ ਵਾਲੀ 27 ਨਵੰਬਰ ਨੂੰ “ਪਟੇਕ ਫਿਲੀਪ” ਨਾਮ ਵਾਲੀ ਇਸ ਅਦਭੁੱਤ ਗੁੱਟ ਘੜੀ ਨੂੰ ਨਿਲਾਮੀ ਲਈ ਰੱਖਿਆ ਜਾਵੇਗਾ। ਕ੍ਰਿਸਟੀ ਦਾ ਕਹਿਣਾ ਹੈ ਕਿ ਹੁਣ ਤੱਕ ਨਿਲਾਮੀ 'ਚ ਵੇਚੀ ਗਈ ਸਭ ਤੋਂ ਮਹਿੰਗੀ ਘੜੀ ਸਟੇਨਲੈਸ ਸਟੀਲ ਦੀ “ਡੇਟੋਨਾ ਰੋਲੈਕਸ” ਹੈ, ਜੋ ਕਿ 75 ਕਰੋੜ ਰੁਪਏ 'ਚ ਨਿਲਾਮ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।