ਟੈਲੀਫੋਨ, ਬਿਜਲੀ ਤੇ ਪਾਣੀ ਦੇ ਬਿਲ ਭਰਨ ਵਿਚ ਮਦਦ ਕਰਨ ਲਈ Amazon ਆਇਆ ਅੱਗੇ

ਏਜੰਸੀ

ਜੀਵਨ ਜਾਚ, ਤਕਨੀਕ

ਜੇਕਰ ਲੌਕਡਾਊਨ ਕਾਰਨ ਤੁਹਾਨੂੰ ਪੈਸੇ ਦੀ ਸਮੱਸਿਆ ਆ ਰਹੀ ਹੈ ਅਤੇ ਤੁਸੀਂ ਜ਼ਰੂਰੀ ਸਮਾਨ ਨਹੀਂ ਖਰੀਦ ਪਾ ਰਹੇ ਤਾਂ ਇਸ ਦਾ ਹੱਲ ਮਿਲ ਗਿਆ ਹੈ।

Photo

ਨਵੀਂ ਦਿੱਲੀ: ਜੇਕਰ ਲੌਕਡਾਊਨ ਕਾਰਨ ਤੁਹਾਨੂੰ ਪੈਸੇ ਦੀ ਸਮੱਸਿਆ ਆ ਰਹੀ ਹੈ ਅਤੇ ਤੁਸੀਂ ਜ਼ਰੂਰੀ ਸਮਾਨ ਨਹੀਂ ਖਰੀਦ ਪਾ ਰਹੇ ਤਾਂ ਇਸ ਦਾ ਹੱਲ ਮਿਲ ਗਿਆ ਹੈ। ਹੁਣ ਤੁਸੀਂ ਘਰ ਬੈਠੇ ਬਿਨਾਂ ਚਿੰਤਾ ਕੀਤੇ ਜ਼ਰੂਰੀ ਸਮਾਨ ਖਰੀਦ ਸਕਦੇ ਹੋ। Amazon ਅਪਣੇ ਗ੍ਰਾਹਕਾਂ ਲਈ ਇਕ ਸ਼ਾਨਦਾਰ ਫੀਚਰ ਲੈ ਕੇ ਆਇਆ ਹੈ।

Amazon Pay Later ਸਹੂਲਤ

ਐਮਾਜ਼ੋਨ ਲੌਕਡਾਊਨ ਵਿਚ ਨਵਾਂ Amazon Pay Later  ਫੀਚਰ ਲੈ ਕੇ ਆ ਰਿਹਾ ਹੈ। ਇਸ ਦੇ ਤਹਿਤ ਕੋਈ ਵੀ ਗ੍ਰਾਹਕ ਐਮਾਜ਼ੋਨ ਤੋਂ ਸਮਾਨ ਖਰੀਦ ਸਕਦਾ ਹੈ ਅਤੇ ਬਾਅਵ ਵਿਚ ਭੁਗਤਾਨ ਦੀ ਸਹੂਲਤ ਲੈ ਸਕਦੇ ਹਨ।

ਇਹੀ ਨਹੀਂ ਕੰਪਨੀ ਤੁਹਾਨੂੰ ਟੈਲੀਫੋਨ, ਬਿਜਲੀ ਅਤੇ ਪਾਣੀ ਆਦਿ ਦੇ ਬਿਲ ਦੇ ਭੁਗਤਾਨ ਦੀ ਵੀ ਸਹੂਲਤ ਦੇ ਰਹੀ ਹੈ। ਐਮਾਜ਼ੋਨ ਇਸ ਸਹੂਲਤ ਲਈ 1.5 ਤੋਂ 2 ਫੀਸਦੀ ਤੱਕ ਦਾ ਵਿਆਜ ਵਸੂਲੇਗਾ।

ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਤੁਸੀਂ ਐਮਾਜ਼ੋਨ ਪੇ ਆਪਸ਼ਨ 'ਤੇ ਜਾਓਗੇ ਤਾਂ ਤੁਹਾਨੂੰ ਪੇ ਲੇਟਰ ਦਾ ਆਪਸ਼ਨ ਨਜ਼ਰ ਆਉਣ ਲੱਗੇਗਾ। ਇਸ ਦੇ ਤਹਿਤ ਕੋਈ ਵੀ ਗ੍ਰਾਹਕ 1 ਰੁਪਏ ਤੋਂ 60 ਹਜ਼ਾਰ ਰੁਪਏ ਤੱਕ ਦਾ ਸਮਾਨ ਇੱਥੋਂ ਖਰੀਦ ਸਕਦਾ ਹੈ।

ਕੰਪਨੀ ਤੁਹਾਨੂੰ ਇਸ ਦਾ ਭੁਗਤਾਨ ਅਗਲੇ ਮਹੀਨੇ ਜਾ ਫਿਰ 12 ਕਿਸ਼ਤਾਂ ਵਿਚ ਭਰਨ ਦੀ ਸਹੂਲਤ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਲੌਕਡਾਊਨ ਦੇ ਚਲਦਿਆਂ ਜ਼ਿਆਦਾਤਾਰ ਈ-ਕਾਮਰਸ ਕੰਪਨੀਆਂ 'ਤੇ ਬੁਰਾ ਪ੍ਰਭਾਵ ਪਿਆ ਹੈ। ਹਾਲ ਹੀ ਵਿਚ ਗ੍ਰਹਿ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਸਮਾਨ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ।