Aarogya Setu ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਕਮੀ ਲੱਭਣ ਵਾਲੇ ਨੂੰ ਮਿਲੇਗਾ 4 ਲੱਖ ਦਾ ਇਨਾਮ

ਏਜੰਸੀ

ਜੀਵਨ ਜਾਚ, ਤਕਨੀਕ

ਕੋਰੋਨਾ ਵਾਇਰਸ ਮਰੀਜਾਂ ਨੂੰ ਟਰੈਕ ਕਰਨ ਲਈ ਭਾਰਤ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤਾ ਸੀ।

Aarogya Setu

ਨਵੀਂ ਦਿੱਲੀ: ਕੋਰੋਨਾ ਵਾਇਰਸ ਮਰੀਜਾਂ ਨੂੰ ਟਰੈਕ ਕਰਨ ਲਈ ਭਾਰਤ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਕੁਝ ਹੀ ਸਮੇਂ ਵਿਚ ਇਸ ਐਪ ਨੇ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਪਰ ਇਹਨਾਂ ਦਿਨੀਂ ਇਸ ਐਪ ਦੀ ਪ੍ਰਾਇਵੇਸੀ ਪਾਲਿਸੀ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ।

ਪਰ ਹੁਣ ਸਰਕਾਰ ਨੇ ਇਸ ਐਪ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ, ਇਸ ਐਪ ਵਿਚ ਕਮੀ ਲੱਭਣ ਵਾਲੇ ਨੂੰ 4 ਲੱਖ ਦਾ ਇਨਾਮ ਦਿੱਤਾ ਜਾਵੇਗਾ। ਪਬਲਿਕ ਡਿਮਾਂਡ 'ਤੇ ਇਸ ਐਪ ਦੇ ਸੋਰਸ ਕੋਡ ਨੂੰ ਪਬਲਿਕ ਕਰ ਦਿੱਤਾ ਗਿਆ ਹੈ। ਹਾਲਾਂਕਿ ਹਾਲੇ ਸਿਰਫ ਐਂਡਰਾਇਡ ਵਰਜ਼ਨ ਨੂੰ ਓਪਨ ਸੋਰਸ ਕੀਤਾ ਗਿਆ ਹੈ।  

iOS ਅਤੇ KaiOS ਵਰਜ਼ਨ ਦਾ ਸੋਰਸ ਕੋਡ ਬਾਅਦ ਵਿਚ ਜਾਰੀ ਕੀਤਾ ਜਾਵੇਗਾ। ਲਗਾਰਾਤ ਉੱਠਦੇ ਸਵਾਲਾਂ ਦੌਰਾਨ ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਵਿਚ ਕਮੀ ਲੱਭਣ ਲਈ ਬਗ ਬਾਊਂਟੀ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਦੇ ਤਹਿਤ ਐਪ ਵਿਚ ਕਮੀ ਲੱਭਣ ਵਾਲੇ ਨੂੰ 4 ਲੱਖ ਤੱਕ ਦਾ ਇਨਾਮ ਦਿੱਤਾ ਜਾਵੇਗਾ।

ਇਸ ਇਨਾਮ ਰਾਸ਼ੀ ਨੂੰ ਚਾਰ ਭਾਗਾਂ ਵਿਚ ਰੱਖਿਆ ਗਿਆ ਹੈ। ਅਰੋਗਿਆ ਸੇਤੂ ਵਿਚ ਸੁਰੱਖਿਆ ਦੇ ਤਿੰਨ ਭਾਗਾਂ ਵਿਚ ਇਕ-ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕੋਡ ਵਿਚ ਸੁਧਾਰ ਲਈ ਸੁਝਾਅ ਦੇਣ ਵਾਲੇ ਨੂੰ ਇਕ ਲੱਖ ਦਾ ਇਨਾਮ ਦਿੱਤਾ ਜਾਵੇਗਾ। ਬਾਊਂਟੀ ਪ੍ਰੋਗਰਾਮ ਨੂੰ 27 ਮਈ ਤੋਂ ਲੈ ਕੇ 26 ਜੂਨ ਤੱਕ ਖੋਲ੍ਹਿਆ ਗਿਆ ਹੈ। 

ਬਾਊਂਟੀ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਐਪ ਦਾ ਓਪਨ ਸੋਰਸ ਰਿਸਰਚ ਕਮਿਊਨਿਟੀ ਲਈ ਮੌਜੂਦ ਕਰਵਾਉਣਾ ਹੋਵੇਗਾ, ਜਿਸ ਦੇ ਤਹਿਤ ਯੂਜ਼ਰਸ ਅਤੇ ਰਿਸਰਚਰ ਐਪ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਦੀ ਕਮੀ ਦੀ ਜਾਣਕਾਰੀ ਦੇ ਸਕਦੇ ਹਨ। ਇਸ ਵਿਚ ਕਮੀ ਪਾਏ ਜਾਣ 'ਤੇ ਉਸ ਨੂੰ as-bugbounty@nic.in 'ਤੇ ਜਾਣਕਾਰੀ ਦੇਣੀ ਹੋਵੇਗੀ ਅਤੇ Security Vulnerability Report ਦੀ ਸਬਜੇਕਟ ਲਾਈਨ ਦੇ ਨਾਲ ਭੇਜਣਾ ਹੋਵੇਗਾ।