ਭਵਿੱਖ ਵਿਚ ਈ-ਪਾਸ ਦੇ ਰੂਪ ਵਿਚ ਹੋ ਸਕਦਾ ਹੈ Aarogya Setu App ਦਾ ਇਸਤੇਮਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਸੰਕੇਤ ਦਿੱਤਾ...

Aarogya setu app Narendra modi

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਦੇ ਚਲਦੇ ਦੇਸ਼ਭਰ ਵਿਚ ਲਾਗੂ ਲਾਕਡਾਊਨ ਵਧਾਉਣ ਦੀ ਚਰਚਾ ਨੂੰ ਲੈ ਕੇ ਪੀਐਮ ਮੋਦੀ ਨੇ ਸ਼ਨੀਵਾਰ ਨੂੰ ਰਾਜ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫਰੰਸਿੰਗ ਦੁਆਰਾ ਗੱਲਬਾਤ ਕੀਤੀ। ਉਹਨਾਂ ਨੇ ਇਸ ਦੌਰਾਨ Aarogya Setu App ਦੇ ਇਸਤੇਮਾਲ ਤੇ ਜ਼ੋਰ ਦੇਣ ਦੀ ਗੱਲ ਆਖੀ।

ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਸੰਕੇਤ ਦਿੱਤਾ ਕਿ ਭਵਿੱਖ ਵਿਚ ਇਹ ਈ-ਪਾਸ ਦਾ ਕੰਮ ਕਰ ਸਕਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਆਰੋਗਿਆ ਸੇਤੁ ਮੋਬਾਇਲ ਐਪ ਦੀ ਉਪਯੋਗਤਾ ਨੂੰ ਦੇਖਦੇ ਹੋਏ ਇਸ ਨੂੰ ਡਾਊਨਲੋਡ ਕਰਨ ਲਈ ਜ਼ਿਆਦਾ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ।

Aarogya Setu App-

ਆਰੋਗਿਆ ਸੇਤੁ ਦਾ ਮਤਲਬ ਹੈ ਕਿ ਬ੍ਰਿਜ ਆਫ ਹੈਲਥ। ਇਸ ਐਪ ਨਾਲ ਇਹ ਪਤਾ ਚੱਲੇਗਾ ਕਿ ਜਾਣੇ-ਅਣਜਾਣੇ ਵਿਚ ਤੁਸੀਂ ਕਿਸੇ ਕੋਰੋਨਾ ਵਾਇਰਸ ਪੀੜਤ ਇਨਸਾਨ ਦੇ ਸੰਪਰਕ ਵਿਚ ਆਏ ਹੋ ਜਾਂ ਨਹੀਂ।

Aarogya Setu App ਵਿਚ 11 ਭਾਸ਼ਾਵਾਂ ਉਪਲੱਬਧ-

 Aarogya Setu App 11 ਭਾਸ਼ਾਵਾਂ ਵਿਚ ਯੂਜ਼ਰਸ ਲਈ ਉਪਲੱਬਧ ਹੈ ਜਿਸ ਵਿਚ ਅੰਗਰੇਜ਼ੀ, ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਤਮਿਲ ਸਮੇਤ ਕਈ ਹੋਰ ਭਾਸ਼ਾਵਾਂ ਸ਼ਾਮਲ ਹਨ। ਐਪ ਤੇ ਰਜਿਸਟਰ ਕਰਦੇ ਹੋਏ ਤੁਹਾਨੂੰ ਵਿਅਕਤੀਗਤ ਜਾਣਕਾਰੀ ਦਰਜ ਕਰਨੀ ਪਵੇਗੀ।

ਐਪ ਦਾਅਵਾ ਕਰਦੀ ਹੈ ਕਿ ਡੇਟਾ ਕੇਵਲ ਭਾਰਤ ਸਰਕਾਰ ਦੇ ਨਾਲ ਸ਼ੇਅਰ ਕੀਤਾ ਜਾਵੇਗਾ ਅਤੇ ਇਸ ਵਿਚ ਥਰਡ-ਪਾਰਟੀ ਸ਼ਾਮਲ ਨਹੀਂ ਹੋਵੇਗੀ। ਆਰੋਗਿਆ ਸੇਤੁ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਦਸ ਦਈਏ ਕਿ ਨਾਗਰਿਕਾਂ ਤਕ ਸਹੀ ਸੂਚਨਾ ਪਹੁੰਚਾਉਣ ਲਈ ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਨੇ ਆਰੋਗਿਆ ਸੇਤੁ ਐਪ ਬਣਾਇਆ ਹੈ। ਜਿਸ ਨਾਲ ਸਿਹਤ ਸਬੰਧੀ ਜਾਣਕਾਰੀ ਮਿਲਦੀ ਹੈ।  ਇਹ ਐਂਡਰਾਇਡ ਅਤੇ ਆਈਫੋਨ ਦੋਵੇਂ ਸਮਾਰਟਫੋਨ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਵਿਸ਼ੇਸ਼ ਐਪ ਆਸ ਪਾਸ ਮੌਜੂਦ ਕੋਰੋਨਾ ਪੀੜਤ ਲੋਕਾਂ ਬਾਰੇ ਪਤਾ ਲਗਾਉਣ ਵਿਚ ਸਹਾਇਤਾ ਕਰੇਗੀ।

ਅਰੋਗਿਆ ਸੇਤੂ ਐਪ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਰੋਗਿਆ ਸੇਤੂ ਐਪ ਕੋਰੋਨਾ ਖਿਲਾਫ ਭਾਰਤ ਦੀ ਲੜਾਈ ਵਿਚ ਇਕ ਜ਼ਰੂਰੀ ਹਥਿਆਰ ਹੈ। ਉਨ੍ਹਾਂ ਕਿਹਾ ਕਿ ਇਹ ਐਪ ਕਿਤੇ ਜਾਣ ਲਈ ਈ-ਪਾਸ ਵਜੋਂ ਵਰਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।