ਪਲਾਸਟਿਕ ਦੀ ਜਗ੍ਹਾ ਬਣੀ ਬਾਂਸ ਦੀ ਬੋਤਲ, 1 ਅਕਤੂਬਰ ਨੂੰ ਹੋਵੇਗੀ ਲਾਂਚ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਇਹ ਬੋਤਲਾਂ ਆਨਲਾਈਨ ਵੀ ਮਿਲ ਸਕਦੀਆਂ ਹਨ। ਇਹਨਾਂ ਬੋਤਲਾਂ ਦੀ ਕੀਮਤ 400-600 ਰੁਪਏ ਤੱਕ ਹੈ

bamboo bottle to be launched on October 1

ਨਵੀਂ ਦਿੱਲੀ- ਅੱਜ ਦੇ ਯੁੱਗ ਵਿਚ ਜੇ ਸਾਡੇ ਸਾਹਮਣੇ  ਕੋਈ ਵੱਡੀ ਸਮੱਸਿਆ ਹੈ ਤਾਂ ਉਹ ਹੈ ਪ੍ਰਦੂਸ਼ਣ ਦੀ, ਜਿਸ ਦੇ ਕਾਰਨ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਇਸ ਸਮੱਸਿਆ ਨੂੰ ਵਧਾਉਣ ਵਿਚ ਪਲਾਸਟਿਕ ਦਾ ਸਭ ਤੋਂ ਵੱਡਾ ਹੱਥ ਹੈ। ਹੁਣ ਪਲਾਸਟਿਕ ਦੀਆਂ ਬੋਤਲਾਂ ਦੀ ਜਗ੍ਹਾ ਤੇ ਇਕ ਅਜਿਹੀ ਬੋਤਲ ਆਈ ਹੈ ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਬੋਤਲ ਬਾਂਸ ਦੀ ਬਣਾਈ ਗਈ ਹੈ ਜਿਸ ਨਾਲ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ।

ਅਸਮ ਦਾ ਇਕ ਆਦਮੀ ਇਹ ਬੋਤਲ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਗੁਹਾਟੀ ਦੇ ਬਿਸ਼ਵਨਾਥ ਚਾਰਾਲੀ ਵਿਚ ਰਹਿਣ ਵਾਲੇ ਧੁਤੀਮਾਨ ਬੋਰਾ ਨੇ ਇਹਨਾਂ ਬਾਂਸ ਦਾਂ ਬੋਤਲਾਂ ਦਾ ਨਿਰਮਾਣ ਕੀਤਾ। ਧੁਤੀਮਾਨ ਦੇ ਅਨੁਸਾਰ ਬਾਂਸ ਦੀ ਕਟਾਈ ਤੋਂ ਲੈ ਕੇ  ਉਸ ਨੂੰ ਸੁਖਾਉਣ ਅਤੇ ਪਾਲਸ਼ਿੰਗ ਕਰਨ ਤੱਕ ਦੇ ਪ੍ਰੋਸੈਸ ਲਈ 1 ਬੋਤਲ ਬਣਾਉਣ ਲਈ ਘੱਟ ਤੋਂ ਘੱਟ 4 ਤੋਂ 5 ਘੰਟੇ ਤੱਕ ਦਾ ਸਮਾਂ ਲੱਗਦਾ ਹੈ। ਧੁਤੀਮਾਨ ਦਾ ਕਹਿਣਾ ਹੈ ਕਿ ਇਹਨਾਂ ਬੋਤਲਾਂ ਨੂੰ ਬਣਾਉਣ ਲੀ ਉਹਨਾਂ ਨੂੰ 17 ਸਾਲ ਲੱਗੇ। ਬਾਂਸ ਦੀਆਂ ਇਹ ਬੋਤਲਾਂ ਪੂਰੀਆਂ ਵਾਟਰ ਪਰੂਫ ਹਨ।

ਦੱਸ ਦਈਏ ਕਿ ਇਹ ਬੋਤਲਾਂ ਟਿਕਾਊ ਬਾਂਸ-ਭਾਲੁਕਾ ਤੋਂ ਬਣਾਈਆਂ ਗਈਆਂ ਹਨ। ਇਹਨਾਂ ਬੋਤਲਾਂ ਦੀ ਬਾਹਰੀ ਪਰਤ ਨੂੰ ਵਾਟਰ ਪਰੂਫ ਆਇਲ ਨਾਲ ਪਾਲਿਸ਼ ਕੀਤਾ ਗਿਆ ਹੈ। ਇੱਥੋਂ ਤੱਕ ਕਿ ਬੋਤਲ ਦਾ ਢੱਕਣ ਵੀ ਬਾਂਸ ਤੋਂ ਬਣਾਇਆ ਗਿਆ ਹੈ। ਬਾਂਸ ਤੋਂ ਬਣਾਈਆਂ ਗਈਆਂ ਇਹ ਬੋਤਲਾਂ ਪੂਰੀ ਤਰ੍ਹਾਂ ਜੈਵਿਕ ਹਨ। ਇਹ ਬੋਤਲਾਂ ਆਨਲਾਈਨ ਵੀ ਮਿਲ ਸਕਦੀਆਂ ਹਨ। ਇਹਨਾਂ ਬੋਤਲਾਂ ਦੀ ਕੀਮਤ 400-600 ਰੁਪਏ ਤੱਕ ਹੈ। ਇਹ ਬੋਤਲਾਂ 1 ਅਕਤੂਬਰ ਨੂੰ ਲਾਂਚ ਹੋ ਜਾਣਗੀਆਂ। ਇਹਨਾਂ ਬੋਤਲਾਂ ਨੂੰ ਬਣਾ ਕੇ ਧੁਤੀਮਾਨ ਪੂਰੀ ਤਰ੍ਹਾਂ ਛਾਇਆ ਹੋਇਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।