WhatsApp ‘ਚ ਆ ਰਿਹੈ ਉਹ ਫ਼ੀਚਰ ਜਿਸਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਟਸਅੱਪ ਦੇ ਨਾਲ ਕਈ ਲਿਮਿਟੇਸ਼ਨਜ਼ ਹਨ, ਜਿਵੇਂ ਤੁਸੀਂ ਇੱਥੇ ਫੇਸਬੁੱਕ...

Whatsapp

ਚੰਡੀਗੜ੍ਹ: ਵਟਸਅੱਪ ਦੇ ਨਾਲ ਕਈ ਲਿਮਿਟੇਸ਼ਨਜ਼ ਹਨ, ਜਿਵੇਂ ਤੁਸੀਂ ਇੱਥੇ ਫੇਸਬੁੱਕ ਦੀ ਤਰ੍ਹਾਂ ਅਕਾਉਂਟ ਨਹੀਂ ਬਣਾ ਸਕਦੇ। ਇਕ ਅਕਾਉਂਟ ਨੂੰ ਇਕ ਸਮੇਂ ‘ਤੇ ਸਿਰਫ਼ ਇਕ ਹੀ ਡਿਵਾਇਸ ਵਿਚ ਯੂਜ਼ ਕੀਤਾ ਜਾ ਸਕਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਦੋ ਸਮਾਰਟਫੋਨਜ਼ ਯੂਜ਼ ਕਰਦੇ ਹੋ, ਜਾਂ ਇਕ ਸਮਾਰਟਫੋਨ ਅਤੇ ਦੂਜੇ ਟੈਬ ਯੂਜ਼ ਕਰਦੇ ਹਾਂ। ਇਸ ਸਥਿਤੀ ਵਿਚ ਤੁਹਾਨੂੰ ਵਟਸਅੱਪ ਦੇ ਲਈ ਪ੍ਰਾਇਮਰੀ ਫੋਨ ਦਾ ਸਹਾਰਾ ਲੈਣਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਕਿ ਵਟਸਅੱਪ ਵਿਚ ਮਲਟੀ ਡਿਵਾਇਸ ਸਪੋਰਟ ਦਿੱਤਾ ਜਾਵੇਗਾ।

ਇਸ ਰਿਪੋਰਟ ਵਿਚ ਨਵੇਂ ਡਿਵੇਲੈਪਮੈਂਟ ਦੇ ਬਾਰੇ ਹੁਣ ਜਾਣ ਲਓ। ਵਟਸਅੱਪ ਨਾਲ ਜੁੜੇ ਫੀਚਰਜ਼ ਦਾ ਟ੍ਰੈਕ WABetainfo ਦੀ ਇਕ ਨਵੀਂ ਰਿਪੋਰਟ ਮੁਤਾਬਿਕ ਵਟਸਅੱਪ ਇਕ ਨਵਾਂ ਫੀਚਰ ਡਿਵੇਪਲ ਕਰ ਰਿਹਾ ਹੈ। ਰਿਪੋਰਟ ਮੁਤਾਬਿਕ ਵਟਸਅੱਪ ਦੇ ਇਸ ਨਵੇਂ ਫੀਚਰ ਵਿਚ ਇਕ ਵਾਟਸਅੱਪ ਅਕਾਉਂਟ ਵਿਚ ਇਕ ਤੋਂ ਜ਼ਿਆਦਾ ਡਿਵਾਇਸ ਐਡ ਕਰਨ ਦਾ ਆਪਸ਼ਨ ਹੋਵੇਗਾ।

ਇਨ੍ਹਾ ਹੀ ਨਹੀਂ ਇਕ ਸਮੇਂ ਵੱਖ-ਵੱਖ ਸਮਾਰਟਫੋਨ ਉਤੇ ਇਕ ਵਟਸਅੱਪ ਅਕਾਉਂਟ ਚਲਾਇਆ ਜਾ ਸਕੇਗਾ ਹਾਲਾਂਕਿ ਇਸ ਨਾਲ ਪ੍ਰਾਇਵੇਸੀ ‘ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਫੀਚਰ ਦੇ ਬਾਵਜੂਦ ਵੀ ਚੈਟਸ ਐਂਡ ਟੂ ਐਂਡ ਇੰਕ੍ਰੀਪਟੇਡ ਹੋਣਗੇ। ਫਿਲਹਾਲ ਵਟਸਅੱਪ ਦੀ ਤਰ੍ਹਾਂ ਨਾਲ ਬਾਰੇ ਵਿਚ ਕੁਝ ਵੀ ਆਫ਼ਿਸ਼ੀਅਲ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਹ ਲਗਪਗ ਤੈਅ ਹੋ ਚੁਕਿਆ ਹੈ ਕਿ ਵਟਸਅੱਪ ਆਈਪੈਡ ਦੇ ਲਈ ਇਕ ਖ਼ਾਸ ਵਰਜਨ ਤਿਆਰ ਕਰ ਰਹੀ ਹੈ।

WABetainfo ਨੇ ਇਕ ਟਵੀਟ ਵਿਚ ਕਿਹਾ ਹੈ ਕਿ ਮਲਟੀ ਡਿਵਾਇਸ ਫੀਚਰ ਦੇ ਅਧੀਨ ਇਕ ਸਮੇਂ ਆਈਫੋਨ ਅਤੇ ਆਈਪੈਡ ਵਿਚ ਵਟਸਅੱਪ ਇਕ ਅਕਾਉਂਟ ਨਾਲ ਚਲਾਇਆ ਜਾ ਸਕੇਗਾ ਪਰ ਇਹ ਫੀਚਰ ਉਦੋਂ ਹੀ ਆਵੇਗਾ ਜਦੋਂ ਵਟਸਅੱਪ ਦਾ ਆਈਪੈਡ ਵਰਜਨ ਤਿਆਰ ਹੋਵੇਗਾ।