ਫਿੰਗਰਪ੍ਰਿੰਟ ਨਾਲ ਖੁਲੇਗਾ ਕਾਰ ਦਾ ਦਰਵਾਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨਵੀਂ ਤਕਨੀਕ ਦੇ ਕਾਰਨ ਦੁਨਿਆਂਭਰ ਵਿਚ ਚੀਜ਼ਾਂ ਲਗਾਤਾਰ ਬਦਲ ਰਹੀਆਂ ਹਨ। ਤਾਜ਼ਾ ਬਦਲਾਅ ਆਟੋਮੋਬਾਈਲ ਸੈਕਟਰ ਵਿਚ ਹੋਇਆ ਹੈ। ਹੁਣ ਕਾਰਾਂ ਵੀ ਨਵੀਂ ਫਿੰਗਰਪ੍ਰਿੰਟ ਤਕਨੀਕ ...

Car Door will open with fingerprint

ਨਵੀਂ ਦਿੱਲੀ - ਨਵੀਂ ਤਕਨੀਕ ਦੇ ਕਾਰਨ ਦੁਨਿਆਂਭਰ ਵਿਚ ਚੀਜ਼ਾਂ ਲਗਾਤਾਰ ਬਦਲ ਰਹੀਆਂ ਹਨ। ਤਾਜ਼ਾ ਬਦਲਾਅ ਆਟੋਮੋਬਾਈਲ ਸੈਕਟਰ ਵਿਚ ਹੋਇਆ ਹੈ। ਹੁਣ ਕਾਰਾਂ ਵੀ ਨਵੀਂ ਫਿੰਗਰਪ੍ਰਿੰਟ ਤਕਨੀਕ ਨਾਲ ਲੈਸ ਹੋਣਗੀਆਂ। ਇਸ ਦੀ ਬਦੌਲਤ ਚਾਬੀ ਗੁੰਮ ਹੋਣ ਦੀ ਚਿੰਤਾ ਨਹੀਂ ਰਹੇਗੀ। ਸਮਾਰਟ ਫਿੰਗਰਪ੍ਰਿੰਟ ਤਕਨੀਕ ਨਾਲ ਡਰਾਈਵਰ ਨਾ ਕੇਵਲ ਕਾਰ ਦੇ ਦਰਵਾਜੇ ਅਨਲਾਕ ਕਰ ਸਕੇਗਾ, ਸਗੋਂ ਇਸ ਨਾਲ ਕਾਰ ਸਟਾਰਟ ਵੀ ਕੀਤੀ ਜਾ ਸਕੇਗੀ।

ਇਸ ਤਕਨੀਕ ਵਾਲੀ ਕਾਰ ਦੇ ਦਰਵਾਜੇ ਨੂੰ ਅਨਲਾਕ ਕਰਨ ਲਈ ਡਰਾਈਵਰ ਨੂੰ ਦਰਵਾਜੇ ਦੇ ਹੈਂਡਲ 'ਤੇ ਲੱਗੇ ਸੈਂਸਰ 'ਤੇ ਇਕ ਉਂਗਲ ਰੱਖਣੀ ਹੋਵੇਗੀ। ਇੰਕਰਿਪਟੇਡ ਫਿੰਗਰਪ੍ਰਿੰਟ ਦੀ ਜਾਣਕਾਰੀ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਇਸਦੀ ਜਾਣਕਾਰੀ ਕਾਰ ਦੇ ਅੰਦਰ ਮੌਜੂਦ ਫਿੰਗਰਪ੍ਰਿੰਟ ਕੰਟਰੋਲਰ ਦੀ ਦਿੱਤੀ ਜਾਵੇਗੀ। ਆਟੋਮੋਬਾਈਲ ਸੈਕਟਰ ਵਿਚ ਨਵੀਂ ਸਹੂਲੀਅਤਾਂ ਦਾ ਦਰਵਾਜਾ ਖੋਲ੍ਹਣ ਵਾਲੀ ਇਹ ਸਮਾਰਟ ਫਿੰਗਰਪ੍ਰਿੰਟ ਤਕਨੀਕ ਸ਼ੁਰੂਆਤ ਵਿਚ ਕੁੱਝ ਚੁਨਿੰਦਾ ਬਾਜ਼ਾਰਾਂ ਵਿਚ ਹੀ ਪੇਸ਼ ਕੀਤੀ ਜਾਵੇਗੀ।

ਇਸ ਤੋਂ ਬਾਅਦ ਹੌਲੀ - ਹੌਲੀ ਦੁਨਿਆਭਰ ਦੇ ਬਾਜ਼ਾਰਾਂ ਵਿਚ ਇਸ ਤਕਨੀਕ ਨਾਲ ਯੁਕਤ ਕਾਰਾਂ ਆਉਣ ਲੱਗਣਗੀਆਂ। ਸਮਾਰਟ ਫਿੰਗਰਪ੍ਰਿੰਟ ਤਕਨੀਕ ਵਾਲੀ ਕਾਰ ਦਾ ਡਰਾਈਵਰ ਨੂੰ ਇੰਜਨ ਸਟਾਰਟ ਕਰਨ ਲਈ ਕੇਵਲ ਇਗਨੀਸ਼ਨ ਨੂੰ ਟਚ ਕਰਨਾ ਹੋਵੇਗਾ। ਇਸ ਦੇ ਲਈ ਨਾਂ ਤਾਂ ਚਾਬੀ ਘੁਮਾਉਣ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ ਕੋਈ ਬਟਨ ਦਬਾਉਣਾ ਹੋਵੇਗਾ।

ਇਹ ਤਕਨੀਕ ਡਰਾਈਵਰ ਦੇ ਹਿਸਾਬ ਨਾਲ ਡਰਾਇਵਿੰਗ ਦੀ ਸਹੂਲਤ ਦੇਵੇਗੀ। ਇਸ ਵਿਚ ਫਿੰਗਰਪ੍ਰਿੰਟ ਡੇਟਾ ਤੋਂ ਡਰਾਈਵਰ ਦੀ ਤਰਜੀਹ ਨੂੰ ਪਛਾਣਨ, ਸੀਟ ਪੋਜ਼ੀਸ਼ਨ ਆਟੋਮੈਟਿਕ ਐਜਸਟ ਹੋਣ, ਕਾਰ ਦੇ ਫੀਚਰ ਕਨੈਕਟ ਕਰਨ ਅਤੇ ਡਰਾਈਵਰ ਦੇ ਹਿਸਾਬ ਨਾਲ ਸਾਈਡ - ਵਿਊ ਮਿਰਰ ਐਂਗਲ ਨੂੰ ਐਜਸਟ ਕਰਨ ਵਰਗੀਆਂ ਸਹੂਲਤਾਂ ਸ਼ਾਮਿਲ ਹਨ।