ਹੁਣ ਨਵੀਂ ਤਕਨੀਕ ਨਾਲ ਬਿਨਾਂ ਏਟੀਐਮ ਦੇ ਹੀ ਨਿਕਲੇਗਾ ਕੈਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੇਕਰ ਤੁਸੀਂ ਵੀ ਅਕਸਰ ATM ਕਾਰਡ ਲੈ ਕੇ ਜਾਣਾ ਭੁੱਲ ਜਾਂਦੇ ਹੋ ਜਾਂ ਫਿਰ ਕੈਸ਼ ਕੱਢਣ ਤੋਂ ਬਾਅਦ ਆਮ ਤੌਰ 'ਤੇ ਤੁਹਾਡਾ ਡੈਬਿਟ ਕਾਰਡ ਏਟੀਐਮ ਮਸ਼ੀਨ ਵਿਚ ਹੀ ਛੁੱਟ ...

ATM Operators

ਨਵੀਂ ਦਿੱਲੀ (ਭਾਸ਼ਾ) :- ਜੇਕਰ ਤੁਸੀਂ ਵੀ ਅਕਸਰ ATM ਕਾਰਡ ਲੈ ਕੇ ਜਾਣਾ ਭੁੱਲ ਜਾਂਦੇ ਹੋ ਜਾਂ ਫਿਰ ਕੈਸ਼ ਕੱਢਣ ਤੋਂ ਬਾਅਦ ਆਮ ਤੌਰ 'ਤੇ ਤੁਹਾਡਾ ਡੈਬਿਟ ਕਾਰਡ ਏਟੀਐਮ ਮਸ਼ੀਨ ਵਿਚ ਹੀ ਛੁੱਟ ਜਾਂਦਾ ਹੈ ਤਾਂ ਇਹ ਖਬਰ ਤੁਹਾਨੂੰ ਰਾਹਤ ਦੇਵੇਗੀ। ਹੁਣ ਛੇਤੀ ਹੀ ਲੋਕ ਏਟੀਐਮ ਮਸ਼ੀਨ ਤੋਂ ਇਕ ਕਿਊਆਰ ਕੋਡ ਨੂੰ ਸਕੈਨ ਕਰ ਕੇ ਕੈਸ਼ ਕੱਢ ਸਕਦੇ ਹਨ। ਇਸ ਦੇ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਡੈਬਿਟ ਕਾਰਡ ਨੂੰ ਸਵੈਪ ਕਰਨ ਦੀ ਜ਼ਰੂਰਤ ਨਹੀਂ ਹੋਵੋਗੇ।

'ਕਿਊਆਰ ਕੋਡ' ਨੂੰ ਮਸ਼ੀਨ ਦੀ ਸਕਰੀਨ ਦੀ ਮਦਦ ਨਾਲ ਸਕੈਨ ਕੀਤਾ ਜਾਵੇਗਾ। ਇਹ ਹੋਵੇਗਾ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਬੇਸਡ ਸਾਲਿਊਸ਼ਨ ਨਾਲ। ਸੂਤਰਾਂ ਅਨੁਸਾਰ ਯੂਪੀਆਈ ਪਲੇਟਫਾਰਮ ਆਧਾਰਿਕ ਇਸ ਸਿਸਟਮ ਨੂੰ ਏਜੀਐਸ ਟ੍ਰਾਂਜੈਕਟ ਤਕਨਾਲੋਜੀ ਨੇ ਬਣਾਇਆ ਹੈ। ਏਜੀਐਸ ਹਲੇ ਬੈਂਕਾਂ ਨੂੰ ਏਟੀਐਮ ਸਰਵਿਸ ਉਪਲੱਬਧ ਕਰਾਉਂਦੀ ਹੈ। ਬਿਨਾਂ ਏਟੀਐਮ ਕਾਰਡ ਦੇ ਮਸ਼ੀਨ ਤੋਂ ਕੈਸ਼ ਕੱਢਣ ਲਈ ਅਕਾਉਂਟ ਹੋਲਡਰ ਦੇ ਕੋਲ ਮੋਬਾਈਲ ਐਪਲੀਕੇਸ਼ਨ ਦਾ ਸਬਸਕਰਿਪਸ਼ਨ ਹੋਣਾ ਜ਼ਰੂਰੀ ਹੈ, ਜੋ ਪਹਿਲਾਂ ਤੋਂ ਹੀ UPI ਬੇਸਡ ਹੈ। ਇਸ ਤੋਂ ਬਾਅਦ UPI ਪੇਮੈਂਟ ਕਰਨ ਲਈ ਯੂਜਰ ਨੂੰ QR ਕੋਡ ਨੂੰ ਸਕੈਨ ਕਰਨਾ ਹੋਵੇਗਾ।

ਇਹ ਤਕਨੀਕ ਉਸੀ ਤਰ੍ਹਾਂ ਕੰਮ ਕਰੇਗੀ ਜਿਵੇਂ ਯੂਪੀਆਈ ਦੇ ਜ਼ਰੀਏ ਨਾਲ ਭੁਗਤਾਨ ਕੀਤਾ ਜਾਂਦਾ ਹੈ। ਖਬਰ ਦੇ ਅਨੁਸਾਰ ਏਜੀਐਸ ਟਰਾਂਜੇਕਟ ਦੇ ਵੱਲੋਂ ਕਿਹਾ ਗਿਆ ਕਿ ਬੈਂਕ ਇਸ ਸਰਵਿਸ ਨੂੰ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੇ ਹਨ। ਇਸ ਸਰਵਿਸ ਨੂੰ ਸ਼ੁਰੂ ਕਰਨ ਲਈ ਬੈਂਕਾਂ ਨੂੰ ਜ਼ਿਆਦਾ ਖਰਚਾ ਕਰਨ ਅਤੇ ਅਪਣੇ ਇੰਫਰਾਸਟਰਕਚਰ ਵਿਚ ਬਦਲਾਅ ਦੀ ਵੀ ਜ਼ਰੂਰਤ ਨਹੀਂ ਪਵੇਗੀ। ਇਸ ਸਰਵਿਸ ਨੂੰ ਸ਼ੁਰੂ ਕਰਨ ਲਈ ਏਟੀਐਮ ਵਿਚ ਇਕ ਸਾਫਟਵੇਅਰ ਅਪਗਰੇਡ ਕਰਨਾ ਹੋਵੇਗਾ।

ਹਲੇ ਇਸ ਸਰਵਿਸ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਵਲੋਂ ਮਨਜ਼ੂਰੀ ਮਿਲਣੀ ਬਾਕੀ ਹੈ। AGS ਦਾ ਕਹਿਣਾ ਹੈ ਕਿ ਕੰਪਨੀ ਨੇ ਇਸ ਤਕਨੀਕ ਦਾ ਟੈਸਟ ਪਹਿਲਾਂ ਹੀ ਕਰ ਲਿਆ ਹੈ। ਇਸ ਫੀਚਰ ਦੇ ਬਾਰੇ ਵਿਚ ਜਦੋਂ ਬੈਂਕਾਂ ਨੂੰ ਜਾਣਕਾਰੀ ਦਿਤੀ ਗਈ ਤਾਂ ਬੈਂਕ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੋਈ। ਰਿਪੋਰਟ ਦੇ ਅਨੁਸਾਰ ਦੂਜੀ ਪੀੜ੍ਹੀ UPI 2.0 ਨਾਲ ਮਸ਼ੀਨ ਤੋਂ ਕੈਸ਼ ਕੱਢਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਜਾਵੇਗਾ।