ਨਵੀਂ ਤਕਨੀਕ ਦਾ ਕਮਾਲ, ਹੁਣ 100 ਰੁਪਏ 'ਚ ਹੋ ਸਕੇਗਾ ਕੈਂਸਰ ਦਾ ਇਲਾਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਗਨੇਟਿਕ ਫਲੂਡ ਹਾਈਪਰ ਥਰਮੀਆ ਤਕਨੀਕ ਰੇਡੀਏਸਨ ਥੈਰੇਪੀ ਦੀ ਬਜਾਏ ਕਈ ਗੁਣਾ ਸਸਤੀ ਹੋਵੇਗੀ। ਸਿਰਫ 100 ਰੁਪਏ ਵਿਚ ਇਕ ਵਾਰ ਦੀ ਥੈਰੇਪੀ ਕਰਵਾਈ ਜਾ ਸਕੇਗੀ।

Magnetic Fluid Hyperthermia technology

ਹਿਸਾਰ, ( ਭਾਸ਼ਾ) : ਕੈਂਸਰ ਜਿਹੀ ਜਾਨਲੇਵਾ ਬੀਮਾਰੀ ਨੂੰ ਹਰਾਉਣ ਦੀ ਦਿਸ਼ਾ ਵਿਚ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਨਾਲ ਕੈਂਸਰ ਰੋਗੀਆਂ ਨੂੰ ਸਸਤੇ ਇਲਾਜ ਦੀ ਸਹੂਲਤ ਮਿਲ ਸਕੇਗੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੈਂਸਰ ਦੇ ਕੇਸਾਂ ਦੇ ਇਲਾਜ ਨੂੰ ਸਸਤਾ ਅਤੇ ਸੁਖਾਲਾ ਬਣਾਉਣ ਲਈ ਹੁਣ ਮੈਗਨੇਟਿਕ ਫਲੂਡ ਹਾਈਪਰ ਥਰਮੀਆ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਹ ਤਕਨੀਕ ਮੌਜੂਦਾ ਰੇਡੀਏਸਨ ਥੈਰੇਪੀ ਦੀ ਬਜਾਏ ਕਈ ਗੁਣਾ ਸਸਤੀ ਹੋਵੇਗੀ। ਸਿਰਫ 100 ਰੁਪਏ ਵਿਚ ਇਕ ਵਾਰ ਦੀ ਥੈਰੇਪੀ ਕਰਵਾਈ ਜਾ ਸਕੇਗੀ।

ਇਸ ਨਾਲ ਰੇਡੀਏਸਨ ਥੈਰੇਪੀ ਵਰਗਾ ਨੁਕਸਾਨ ਵੀ ਨਹੀਂ ਹੋਵੇਗਾ। ਤਾਮਿਲਨਾਡੂ ਦੇ ਕਲਪਕੱਮ ਸਥਿਤ ਇੰਦਰਾ ਗਾਂਧੀ ਸੈਂਟਰ ਫਾਰ ਅਟੌਮਿਕ ਰਿਸਰਚ ਦੇ ਖੋਜੀਆਂ ਨੇ ਇਸ ਤਕਨੀਕ ਦੀ ਖੋਜ ਕੀਤੀ ਹੈ। ਖੋਜੀ ਬੀ.ਬੀ. ਲਾਹਿਰੀ ਅਤੇ ਉਹਨਾਂ ਦੇ ਸੁਪਰਵਾਇਜ਼ਰ ਡਾ.ਜਾਨ ਫਿਲਿਪ ਨੇ ਦੱਸਿਆ ਕਿ ਇਸ ਤਕਨੀਕ ਨਾਲ ਨਾ ਸਿਰਫ ਕੈਂਸਰ ਸੈਲਾਂ ਨੂੰ ਸਿੱਧੇ ਖਤਮ ਕੀਤਾ ਜਾ ਸਕੇਗਾ, ਸਗੋਂ ਨੇੜਲੇ ਸੈਲਾਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ। ਬੀ.ਬੀ. ਲਾਹਿਰੀ ਨੇ ਇਸ ਸਬੰਧੀ ਦੱਸਿਆ ਕਿ ਇਸ ਤਕਨੀਕ ਵਿਚ ਪਾਣੀ ਵਿਚ ਕੁਝ ਨੈਨੋ ਪਾਰਟੀਕਲ ਨੂੰ ਖੰਡ ਦੀ ਤਰ੍ਹਾਂ ਘੋਲ ਦਿਤਾ ਜਾਂਦਾ ਹੈ।

ਇਸ ਤੋਂ ਬਾਅਦ ਇਸ ਦਾ ਟੀਕਾ ਸਿੱਧੇ ਕੈਂਸਰ ਪ੍ਰਭਾਵਤ ਥਾਂ 'ਤੇ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਰੇਡੀਓ ਫ੍ਰੀਕੁਏਂਸੀ ਏਸੀ ਮੈਗਨੇਟਿਕ ਫਲੂਡ ਰਾਹੀਂ 126 ਕਿਲੋਹਾਰਟਜ਼ ਦੀ ਫ੍ਰੀਕੁਏਂਸੀ ਨਾਲ ਕੈਂਸਰ ਸੈਲਾਂ 'ਤੇ ਹੀਟ ਛੱਡੀ ਜਾਂਦੀ ਹੈ। ਇਹ ਹੀਟ ਉਸ ਸੈਲ ਨੂੰ ਖਤਮ ਕਰ ਦੇਵੇਗੀ। ਜਿਸ ਵਿਚ ਫਲੂਡ ਦਾ ਟੀਕਾ ਲਗਾਇਆ ਗਿਆ ਸੀ। ਇਸ ਤਕਨੀਕ ਨਾਲ ਸਰੀਰ ਦੇ ਕਿਸੇ ਹਿੱਸੇ ਨੂੰ ਨੁਕਸਾਨ ਨਹੀਂ ਪਹੁੰਚੇਗਾ। ਰੇਡੀਏਸ਼ਨ ਥੈਰੇਪੀ ਅਧੀਨ ਇਕ ਵਾਰ ਥੈਰੇਪੀ ਕਰਵਾਉਣ ਨਾਲ ਜਿਥੇ 25 ਹਜ਼ਾਰ ਤੱਕ ਖਰਚ ਹੁੰਦੇ ਹਨ।

ਉਥੇ ਹੀ ਮੈਗਨੇਟਿਕ ਫਲੂਡ ਹਾਈਪਰ ਥਰਮੀਆ ਨਾਲ ਇਕ ਵਾਰ ਦੀ ਥੈਰੇਪੀ ਵਿਚ ਸਿਰਫ 100 ਰੁਪਏ ਲਗਣਗੇ। ਰੇਡਿਏਸ਼ਨ ਥੈਰੇਪੀ ਮਨੁੱਖੀ ਸਰੀਰ ਦੇ ਡੀਐਨਏ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਦਕਿ ਇਸ ਤਕਨੀਕ ਅਜਿਹਾ ਨਹੀਂ ਹੋਵੇਗਾ। ਇਹ ਸਿਰਫ ਕੈਂਸਰ ਦੇ ਸੈਲਾਂ ਨੂੰ ਖਤਮ ਕਰੇਗਾ। ਇਸ ਤਕਨੀਕ ਨਾਲ ਗਰਭਵਤੀ ਅਤੇ ਕਮਜ਼ੋਰ ਲੋਕਾਂ 'ਤੇ ਵੀ ਕੋਈ ਬੂਰਾ ਅਸਰ ਨਹੀਂ ਪਵੇਗਾ।