Indian Developer ਨੇ Apple ਸਿਸਟਮ ਵਿਚ ਲੱਭੀ ਵੱਡੀ ਕਮੀ, ਮਿਲੇ 75 ਲੱਖ ਰੁਪਏ

ਏਜੰਸੀ

ਜੀਵਨ ਜਾਚ, ਤਕਨੀਕ

ਭਾਰਤੀ ਡਿਵੈਲਪਰ ਭਾਵੁਕ ਜੈਨ ਨੂੰ ਐਪਲ ਵੱਲੋਂ 1 ਲੱਖ ਡਾਲਰ (ਕਰੀਬ 75.5 ਲੱਖ ਰੁਪਏ) ਦਾ ਇਨਾਮ ਦਿੱਤਾ ਗਿਆ ਹੈ।

Indian developer gets ₹75 lakh for reporting flaw in 'Sign in with Apple'

ਨਵੀਂ ਦਿੱਲੀ: ਭਾਰਤੀ ਡਿਵੈਲਪਰ ਭਾਵੁਕ ਜੈਨ ਨੂੰ ਐਪਲ ਵੱਲੋਂ 1 ਲੱਖ ਡਾਲਰ (ਕਰੀਬ 75.5 ਲੱਖ ਰੁਪਏ) ਦਾ ਇਨਾਮ ਦਿੱਤਾ ਗਿਆ ਹੈ। ਉਹਨਾਂ ਨੇ ਐਪਲ ਦੇ ਬਗ ਬਾਊਂਟੀ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਇਕ ਜ਼ੀਰੋ-ਡੇ (Zeo Day) ਕਮੀ ਦਾ ਪਤਾ ਲਗਾਇਆ ਸੀ। ਇਹ ਕਮੀ ਕੰਪਨੀ ਦੇ 'Sign in with Apple' ਸਿਸਟਮ ਵਿਚ ਸੀ।

27 ਸਾਲ ਦੇ ਜੈਨ ਨੇ ਅਪਣੀ ਬਲਾਗ ਪੋਸਟ ਵਿਚ ਦੱਸਿਆ ਕਿ ਇਸ ਸਿਸਟਮ ਦੀ ਵਰਤੋਂ ਥਰਡ ਪਾਰਟੀ ਐਪਲੀਕੇਸ਼ਨ ਕਰਦੀ ਸੀ ਅਤੇ ਇਸ ਦੇ ਲਈ ਕਿਸੇ ਤਰ੍ਹਾਂ ਦੇ ਹੋਰ ਸੁਰੱਖਿਆ ਮਾਪਦੰਡ ਨਹੀਂ ਸਨ। ਉਹਨਾਂ ਨੇ ਦੱਸਿਆ ਕਿ ਇਸ ਕਮੀ ਦਾ ਫਾਇਦਾ ਚੁੱਕ ਕੇ ਹੈਕਰਸ  Dropbox, Spotify, Airbnb ਅਤੇ Giphy ਆਦਿ ਥਰਡ ਪਾਰਟੀ ਐਪਸ 'ਤੇ ਲਾਗ ਇਨ ਕਰਨ ਵਾਲੇ ਐਪਲ ਯੂਜ਼ਰਸ ਦੇ ਅਕਾਊਂਟ ਦਾ ਐਕਸੈਸ ਹਾਸਲ ਕਰ ਸਕਦੇ ਸੀ।

ਐਪਲ ਨੇ 'ਸਾਇਨ-ਇਨ ਵਿੱਦ ਐਪਲ' ਨੂੰ ਪਿਛਲੇ ਸਾਲ ਜੂਨ ਵਿਚ ਲਾਂਚ ਕੀਤਾ ਸੀ। ਇਸ ਦੇ ਜ਼ਰੀਏ ਯੂਜ਼ਰ ਥਰਡ ਪਾਰਟੀ ਐਪਸ 'ਤੇ ਲਾਗ ਇੰਨ ਕਰ ਸਕਦੇ ਸੀ। ਇਸ ਵਿਚ ਯੂਜ਼ਰ ਨੂੰ ਨਾਮ ਅਤੇ ਈਮੇਲ ਆਈਡੀ ਆਦਿ ਜਾਣਕਾਰੀ ਦੇਣੀ ਹੁੰਦੀ ਸੀ।

ਇਲੈਕਟ੍ਰਾਨਿਕਸ ਅਤੇ ਸੰਚਾਰ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਦਿੱਲੀ ਦੇ ਭਾਵੁਕ ਜੈਨ ਇਕ ਫੁੱਲ ਟਾਇਮ ਬਗ ਬਾਊਂਟੀ ਹੰਟਰ ਹਨ। ਰਿਪੋਰਟ ਅਨੁਸਾਰ ਐਪਲ ਨੇ ਜਾਂਚ ਵਿਚ ਪਾਇਆ ਕਿ ਇਸ ਵਿਧੀ ਦੀ ਵਰਤੋਂ ਕਰਕੇ ਅਜੇ ਤੱਕ ਕੋਈ ਐਪਲ ਖਾਤਾ ਹੈਕ ਨਹੀਂ ਕੀਤਾ ਗਿਆ ਸੀ। ਐਪਲ ਨੇ ਹੁਣ ਇਸ ਕਮੀ ਨੂੰ ਠੀਕ ਕਰ ਲਿਆ ਹੈ।